Russia-Ukraine Conflict : ਪੀਐੱਮ ਮੋਦੀ ਨੇ ਬੁਲਾਈ ਐਮਰਜੈਂਸੀ ਬੈਠਕ

ਨਵੀਂ ਦਿੱਲੀ, 24 ਫਰਵਰੀ 2022 : ਰੂਸ-ਯੂਕਰੇਨ ਵਿੱਚਾਲੇ ਵਧਦੇ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਯੂਪੀ ਤੋਂ ਪਰਤਣ ਤੋਂ ਬਾਅਦ ਬੈਠਕ ਕਰਨ ਜਾ ਰਹੇ ਹਨ । ਉਨ੍ਹਾਂ ਜਲਦ ਹੀ ਬੈਠਕ ਬੁਲਵਾਉਣ ਦਾ ਐਲਾਨ ਕੀਤਾ ਹੈ।ਦੱਸ ਦੇਈਏ ਕਿ ਐਮਰਜੈਂਸੀ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਵੀ ਸ਼ਾਮਲ ਰਹਿਣਗੇ।
ਜਿਕਰਯੋਗ ਹੈ ਕਿ ਯੂਕਰੇਨ ‘ਤੇ ਰੂਸ ਵਿਚਕਾਰ ਸਵੇਰ ਤੋਂ ਯੁੱਧ ਜਾਰੀ ਹੈ। ਜਿਸ ਦੇ ਤਹਿਤ ਯੂਕਰੇਨ ਨੇ ਪੀਐੱਮ ਮੋਦੀ ਤੋਂ ਮਦਦ ਮੰਗੀ ਹੈ। ਸੂਤਰਾਂ ਅਨੁਸਾਰ ਪੀਐੱਮ ਮੋਦੀ ਬੈਠਕ ਵਿਚ ਕੋਈ ਅਹਿਮ ਫੈਸਲਾ ਲੈ ਸਕਦੇ ਹਨ।