PM ਮੋਦੀ ਨੇ ਸੁੱਰਖਿਆ ਪ੍ਰਬੰਧ ‘ਤੇ ਚੁੱਕੇ ਸਵਾਲ

0

ਸ਼੍ਰੋਮਣੀ ਅਕਾਲੀ ਦਲ ‘ਤੇ ਸਾਧਿਆ ਨਿਸ਼ਾਨਾ

ਜਲੰਧਰ, 14 ਫਰਵਰੀ 2022  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਰੈਲੀ ਦੌਰਾਨ ਪੰਜਾਬ ਦੀ ਸੁਰੱਖਿਆ ‘ਤੇ ਮੁੜ ਸਵਾਲ ਚੁੱਕੇ ਹਨ। ਜਲੰਧਰ ਰੈਲੀ ਵਿੱਚ ਸੰਬੋਧਨ ਹੁੰਦਿਆਂ ਉਹਨਾਂ ਕਿਹਾ ਕਿ ਮੇਰੀ ਇੱਛਾ ਸੀ ਕਿ ‘ਮੈਂ ਦੇਵੀ ਤਲਾਬ ਜਾ ਕੇ ਦੇਵੀ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਾਂਗੇ, ਤੁਸੀਂ ਹੈਲੀਕਾਪਟਰ ਰਾਹੀਂ ਚਲੇ ਜਾਓ। ਹੁਣ ਇੱਥੋਂ ਦੀ ਸਰਕਾਰ ਦੇ ਇਹ ਹਾਲ ਹਨ।‘

ਪੀਐਮ ਮੋਦੀ ਵਲੋਂ ਅਕਾਲੀ ਦਲ ‘ਤੇ ਨਿਸ਼ਾਨਾ ਵੀ ਸਾਧਿਆ ਗਿਆ ਉਹਨਾਂ ਕਿਹਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬੇਟੇ ਨੂੰ ਡਿਪਟੀ ਸੀਐਮ ਵਜੋਂ ਚੁਣਿਆ ਜਦਕਿ ਮਨੋਰੰਜਨ ਕਾਲੀਆ ਇਕ ਕਾਬਿਲ ਭਾਜਪਾ ਵਿਧਾਇਕ ਸਨ।

ਪੰਜਾਬ ਦੀ ਧਰਤੀ ਅਤੇ ਲੋਕਾਂ ਨਾਲ ਮੇਰਾ ਪਿਆਰ ਵਧੇਰੇ ਹੈ ਇਸ ਕਰਕੇ ਅੱਜ ਪੰਜਾਬ ਆ ਕੇ ਬਹੁਤ ਖੁਸ਼ੀ ਹੋਈ । ਉਹਨਾਂ ਕਿਹਾ ਭਾਜਪਾ ਦੀ ਸਰਕਾਰ ਜਿੱਤਣ ‘ਤੇ ਪੰਜਾਬ ਦੀ ਤਰੱਕੀ ਕਰਨਾ ਹੀ ਸਾਡੀ ਪਹਿਲ ਹੋਵੇਗੀ ।

About The Author

Leave a Reply

Your email address will not be published. Required fields are marked *

error: Content is protected !!