( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361360{main}( ).../index.php:0
20.0001361720require( '/home/timespunjab.com/public_html/wp-blog-header.php' ).../index.php:17
30.421417652680require_once( '/home/timespunjab.com/public_html/wp-includes/template-loader.php' ).../wp-blog-header.php:19
40.427717719784include( '/home/timespunjab.com/public_html/wp-content/themes/covernews/single.php' ).../template-loader.php:106
50.427717719784get_header( ).../single.php:10
60.441817739592locate_template( ).../general-template.php:48
70.441917739704load_template( ).../template.php:745
80.442017740120require_once( '/home/timespunjab.com/public_html/wp-content/themes/covernews/header.php' ).../template.php:810
90.723920991576do_action( ).../header.php:63
100.723920991952WP_Hook->do_action( ).../plugin.php:517
110.723920991952WP_Hook->apply_filters( ).../class-wp-hook.php:348
120.723920992704covernews_get_breadcrumb( ).../class-wp-hook.php:324
130.724420992824covernews_get_breadcrumb_trail( ).../template-functions.php:277
140.724620993952breadcrumb_trail( ).../template-functions.php:316
150.725720997584Breadcrumb_Trail->trail( ).../breadcrumbs.php:43
160.726320999976sprintf ( ).../breadcrumbs.php:253

ਅੱਜ 14 ਜੁਲਾਈ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਲੱਗੇਗਾ ਲਾਇਬ੍ਰੇਰੀ ਲੰਗਰ – ਡੀ.ਸੀ.

0

ਬਟਾਲਾ, 13 ਜੁਲਾਈ 2021 :  ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਵਿੱਚ ਵੀ ਪੜ੍ਹਨ ਦੀ ਰੁਚੀ ਨੂੰ ਪੈਦਾ ਕਰਨ ਸਿੱਖਿਆ ਵਿਭਾਗ ਵੱਲੋਂ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ। ਮਿਤੀ 14 ਜੁਲਾਈ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਲਗਾਏ ਜਾ ਰਹੇ ਹਨ ਜਿਸ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਪੇ ਅਤੇ ਆਮ ਵਿਅਕਤੀ ਵੀ ਆਪਣੀ ਪਸੰਦ ਦੀ ਕਿਤਾਬ ਲਿਜਾ ਸਕਦੇ ਹਨ। ਇਹ ਕਿਤਾਬ ਨਿਰਧਾਰਤ ਸਮੇਂ ਵਿੱਚ ਪੜ੍ਹ ਕੇ ਉਨ੍ਹਾਂ ਨੂੰ ਵਾਪਸ ਕਰਨੀ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਦਾ ਸਿੱਖਿਆ ਵਿਭਾਗ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਲਗਾਏ ਜਾਣਗੇ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਅਧਿਆਪਕਾਂ ਅਤੇ ਲਾਇਬ੍ਰੇਰੀਅਨ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਸਮਾਜਿਕ ਭਾਈਚਾਰੇ ਨੂੰ ਪੜ੍ਹਨ ਲਈ ਕਿਤਾਬਾਂ ਵੰਡੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਸਕੂਲ ਹਰ ਪੱਖੋਂ ਬਿਹਤਰ ਹਨ। ਸਰਕਾਰੀ ਸਕੂਲਾਂ ਦੀਆਂ ਜਿੱਥੇ ਇਮਾਰਤਾਂ ਖ਼ੂਬਸੂਰਤ ਹਨ, ਉੱਥੇ ਪੜ੍ਹਾਈ ਦਾ ਮਿਆਰ ਵੀ ਉੱਚ ਪੱਧਰ ਦਾ ਹੈ ਅਤੇ ਹੁਣ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਸਰਕਾਰੀ ਸਕੂਲਾਂ ਵਿੱਚ ਗਿਆਨ ਭਰਪੂਰ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਦਾ ਵਿਦਿਆਰਥੀ ਸਮੇਂ ਸਮੇਂ ਤੇ ਭਰਪੂਰ ਫ਼ਾਇਦਾ ਲੈ ਰਹੇ ਹਨ ਅਤੇ ਹੁਣ ਕੋਵਿਡ-19 ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਾ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਤੱਕ ਪੁਸਤਕਾਂ ਪਹੁੰਚਾਉਣ ਲਈ ਲਾਇਬ੍ਰੇਰੀ ਲੰਗਰ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਸਮੂਹ ਵਿਦਿਆਰਥੀਆਂ, ਉਨ੍ਹਾਂ ਮਾਪਿਆਂ ਅਤੇ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਅਵਸਰ ਦਾ ਲਾਭ ਉਠਾਉਂਦੇੇ ਹੋਏ ਲਾਇਬ੍ਰੇਰੀ ਲੰਗਰ ’ਚੋਂ ਵੱਧ ਤੋਂ ਵੱਧ ਪੁਸਤਕਾਂ ਪ੍ਰਾਪਤ ਕਰਨ।

About The Author

Leave a Reply

Your email address will not be published. Required fields are marked *

error: Content is protected !!