ਡਾ. ਕਿਰਨਜੋਤ ਕੌਰ ਨੇ ਮਾਨਵ ਨਗਰ ਤੇ ਹਦੀਆਬਾਦ ‘ਚ ਵੋਟਰਾਂ ਤੋਂ ਮੰਗੀਆਂ ਜੋਗਿੰਦਰ ਸਿੰਘ ਮਾਨ ਲਈ ਵੋਟਾਂ

ਆਪ ਵਲੰਟੀਅਰਾਂ ਦੀ ਡੋਰ-ਟੂ-ਡੋਰ ਪ੍ਰਚਾਰ ਮੁਹਿਮ ਜਾਰੀ
ਫਗਵਾੜਾ 10 ਫਰਵਰੀ 2022 : ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਤੋਂਂ ਉਮੀਦਵਾਰ ਸ੍ਰ. ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੇ ਹੱਕ ‘ਚ ਉਹਨਾਂ ਦੀ ਸਪੁਤਰੀ ਡਾ. ਕਿਰਨਜੋਤ ਕੌਰ ਨੇ ਸ਼ਹਿਰ ਦੇ ਮੁਹੱਲਾ ਮਾਨਵ ਨਗਰ ਤੇ ਹਦੀਆਬਾਦ ਵਿਖੇ ਵੋਟਰਾਂ ਨਾਲ ਰਾਬਤਾ ਕਰਦਿਆਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਡਾ. ਕਿਰਨਜੋਤ ਕੌਰ ਦੇ ਨਾਲ ਪਿ੍ਰਤਪਾਲ ਕੌਰ ਤੁਲੀ ਤੋਂ ਇਲਾਵਾ ਚਰਨਜੀਤ ਸਿੰਘ ਦਾਹੀਆ, ਬਲਾਕ ਇੰਚਾਰਜ ਵਿਸ਼ਾਲ ਵਾਲੀਆ ਤੇ ਹੋਰਨਾਂ ਨੇ ਵੋਟਰਾਂ ਨੂੰ ਆਪ ਪਾਰਟੀ ਦੀ ਚੋਣ ਪ੍ਰਚਾਰ ਸਮੱਗਰੀ ਵੰਡੀ ਅਤੇ ਪਾਰਟੀ ਦੇ ਪੰਜਾਬ ਪ੍ਰਤੀ ਨਜਰੀਏ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪੰਜਾਬ ਵਿਚ ਵੀ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਲਾਗੂ ਕਰਵਾਉਣ ਲਈ ਜਰੂਰੀ ਹੈ ਕਿ ਸੂਬੇ ਵਿਚ ਆਪ ਦੀ ਸਰਕਾਰ ਦਾ ਗਠਨ ਕੀਤਾ ਜਾਵੇ।
ਡਾ. ਕਿਰਨਜੋਤ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਵੋਟਰਾਂ ਨਾਲ ਧੋਖਾ ਕੀਤਾ ਹੈ ਕਿਉਂਕਿ ਜੋ ਵਾਅਦੇ ਪਾਰਟੀਆਂ ਵਲੋਂ ਕੀਤੇ ਜਾਂਦੇ ਹਨ ਉਹ ਸੱਤਾ ਵਿੱਚ ਆ ਕੇ ਭੁਲਾ ਦਿੱਤੇ ਜਾਂਦੇ ਹਨ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਦਾਹਰਣ ਸਭ ਦੇ ਸਾਹਮਣੇ ਹੈ। ਜਦਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹਨਾਂ ਨੂੰ ਇੰਨ ਬਿਨ ਪੂਰਾ ਕੀਤਾ ਹੈ।
ਆਪ ਵਲੰਟੀਅਰਾਂ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਂਦੀ 20 ਫਰਵਰੀ ਨੂੰ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਆਪਣੇ ਬੂਥ ‘ਤੇ ਜਾਣ ਅਤੇ ਆਪ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਦੇ ਨਿਸ਼ਾਨ ਵਾਲਾ ਬਟਨ ਦਬਾਅ ਕੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਜੋਗਿੰਦਰ ਸਿੰਘ ਮਾਨ ਦੀ ਜਿੱਤ ਨੂੰ ਯਕੀਨੀ ਬਨਾਉਣ। ਉਹਨਾਂ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਬਾਕੀ ਸਾਰੇ ਉਮੀਦਵਾਰਾਂ ਨੂੰ ਬਾਹਰੀ ਦੱਸਿਆ ਅਤੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਸਿਰਫ ਸਾਬਕਾ ਮੰਤਰੀ ਮਾਨ ਹੀ ਇੱਥੋਂ ਦੇ ਲੋਕਾਂ ਵਿਚ ਵਿਚਰਨਗੇ ਕਿਉਂਕਿ ਉਹ ਫਗਵਾੜਾ ਦੇ ਲੋਕਲ ਉਮੀਦਵਾਰ ਹਨ ਅਤੇ ਹਮੇਸ਼ਾ ਜਨਤਾ ਦੇ ਦੁੱਖ ਦਰਦ ਵਿਚ ਸਹਾਈ ਰਹਿੰਦੇ ਹਨ। ਵੋਟਰਾਂ ਵਲੋਂ ਆਪ ਵਲੰਟੀਅਰਾਂ ਦੀ ਚੋਣ ਮੁਹਿਮ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ।
ਇਸ ਮੌਕੇ ਚਰਨਜੀਤ ਸਿੰਘ ਟੋਨੀ, ਮਨੂੰ ਢੀਂਗਰਾ, ਜੀਵਨ, ਹੈੱਪੀ ਸੰਧੂ, ਦਿਨੇਸ਼ ਦੁੱਗਲ, ਮੋਂਟੀ, ਸਲੀਮ, ਮੋਨੂੰ ਸਰਵਟੇ, ਬਲਜੀਤ ਸਿੰਘ, ਪੁਸ਼ਪਿੰਦਰ ਸਿੰਘ, ਸੰਤੋਖ ਸੋਖਾ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਜਤਿੰਦਰ ਕੁਮਾਰ, ਕਮਲਜੀਤ ਕੌਰ ਤੇ ਜਸਵਿੰਦਰ ਕੌਰ ਆਦਿ ਨੇ ਵੀ ਆਪ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੀ ਡੋਰ ਟੂ ਡੋਰ ਚੋਣ ਪ੍ਰਚਾਰ ਮੁਹਿਮ ਵਿਚ ਯੋਗਦਾਨ ਪਾਇਆ।