ਕਾਂਗਰਸ ਨੇ ਮੈਨੂੰ ਜਲੀਲ ਕੀਤਾ : ਮਹਿੰਦਰ ਸਿੰਘ ਕੇਪੀ
ਆਦਮਪੁਰ, 1 ਫਰਵਰੀ 2022 : ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਦੌਰਾਨ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਵਲੋਂ ਨਾਮਜ਼ਦਗੀ ਭਰੀ ਜਾਨ ‘ਤੇ ਨਾਰਾਜ਼ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਵਲੋਂ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਹੈ ।
ਉਹਨਾਂ ਕਿਹਾ ਪਾਰਟੀ ਨੇ ਮੈਨੂੰ ਧੋਖੇ ਚ ਰੱਖਿਆ ਹੈ ਮੈਂ ਕਿੰਨੀ ਦੇਰ ਚਿਠੀ ਦਾ ਇੰਤਜ਼ਾਰ ਕੀਤਾ ਅਤੇ ਕੋਈ ਨੌਮੀਨੇਸ਼ਨ ਨਹੀਂ ਭਰਿਆ । ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਪਾਰਟੀ ਛੱਡਣ ਦੇ ਵੀ ਸੰਕੇਤ ਦਿਤੇ ਹਨ ਤੇ ਨਾਲ ਹੀ ਥੋੜੀ ਦੇਰ ‘ਚ ਪ੍ਰੈਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ।