ਪੰਜਾਬ ਪੁਲਿਸ ਨੇ ਆਈ.ਐਸ.ਵਾਈ.ਐਫ. ਦੀ ਹਮਾਇਤ ਵਾਲੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਕੇ ਪਠਾਨਕੋਟ ਆਰਮੀ ਕੈਂਪ ’ਤੇ ਹੋਏ ਗਰਨੇਡ ਹਮਲੇ ਦੀ ਗੁੱਥੀ ਸੁਲਝਾਈ

0

– ਐਸਬੀਐਸ ਨਗਰ ਪੁਲਿਸ ਵਲੋਂ 6 ਹੱਥਗੋਲੇ, ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ 6 ਵਿਅਕਤੀ ਗਿ੍ਰਫਤਾਰ

– ਇਨਾਂ ਅੱਤਵਾਦੀ ਹਮਲਿਆਂ ਪਿੱਛੇ ਪਾਕਿ ਅਧਾਰਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਗ੍ਰੀਸ ਅਧਾਰਤ ਸੁਖਪ੍ਰੀਤ ਉਰਫ ਸੁੱਖ ਦਾ ਹੱਥ: ਡੀਜੀਪੀ ਪੰਜਾਬ

ਚੰਡੀਗੜ/ਐਸਬੀਐਸ ਨਗਰ, 10 ਜਨਵਰੀ 2022 :  ਪੰਜਾਬ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਗਰੁੱਪ ਵੱਲੋਂ ਹਮਾਇਤ ਪ੍ਰਾਪਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ 6 ਕਾਰਕੁਨਾਂ ਨੂੰ ਗਿ੍ਰਫਤਾਰ ਕਰਕੇ, ਪਠਾਨਕੋਟ ਆਰਮੀ ਕੈਂਪ ‘ਤੇ ਹੋਏ ਹਮਲੇ ਸਮੇਤ ਹੈਂਡ ਗ੍ਰੇਨੇਡ ਹਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੇ ਸੋਮਵਾਰ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ ਭਾਵਰਾ ਨੇ ਦੱਸਿਆ ਕਿ ਐਸ.ਬੀ.ਐਸ. ਨਗਰ ਪੁਲਿਸ ਨੇ ਉਨਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗਰਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (.30 ਬੋਰ) ਦੇ ਨਾਲ-ਨਾਲ ਜਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਹਨ।

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਅਮਨਦੀਪ ਉਰਫ ਮੰਤਰੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਗੁਰਵਿੰਦਰ ਸਿੰਘ ਉਰਫ ਗਿੰਦੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਪਰਮਿੰਦਰ ਕੁਮਾਰ ਉਰਫ ਰੋਹਿਤ ਉਰਫ ਰੋਹਤਾ, ਗੁਰਦਾਸਪੁਰ ਦੇ ਪਿੰਡ ਗੁੰਨੂਪੁਰ ਦੇ ਰਜਿੰਦਰ ਸਿੰਘ ਉਰਫ ਮੱਲੀ ਉਰਫ ਨਿੱਕੂ, ਗੁਰਦਾਸਪੁਰ ਦੇ ਪਿੰਡ ਗੋਤਪੋਕਰ ਦੇ ਹਰਪ੍ਰੀਤ ਸਿੰਘ ਉਰਫ ਢੋਲਕੀ ਅਤੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਮਨ ਕੁਮਾਰ ਵਜੋਂ ਹੋਈ ਹੈ। ।

ਇਸ ਸਬੰਧੀ ਪ੍ਰਾਪਤਕ ਜਾਣਕਾਰੀ ਮੁਤਾਬਕ, ਦੋ ਮਾਮਲਿਆਂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਪਠਾਨਕੋਟ ਵਿਖੇ ਹੈਂਡ ਗ੍ਰਨੇਡ ਸੁੱਟੇ ਸਨ- ਪਹਿਲਾ ਹਮਲਾ 11 ਨਵੰਬਰ, 2021 ਨੂੰ ਰਾਤ 9:30 ਵਜੇ ਚੱਕੀ ਪੁੱਲ ਨੇੜੇ, ਜਦੋਂ ਕਿ ਦੂਜਾ ਗ੍ਰਨੇਡ ਹਮਲਾ ਫੌਜ ਦੇ 21 ਉਪ ਖੇਤਰ ਤਿ੍ਰਵੇਣੀ ਦੁਆਰ ਦੇ ਬਾਹਰ ਪਠਾਨਕੋਟ ਵਿਖੇ 21 ਨਵੰਬਰ, 2021 ਨੂੰ ਰਾਤ 9 ਵਜੇ ਦੇ ਕਰੀਬ ਹੋਇਆ। । ਇਸ ਸਬੰਧੀ ਪੁਲਿਸ ਸਟੇਸ਼ਨ ਪਠਾਨਕੋਟ ਡਿਵੀਜਨ 2 ਅਤੇ ਡਿਵੀਜਨ 1 ਵਿੱਚ ਕ੍ਰਮਵਾਰ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਉਹ ਆਈ.ਐਸ.ਵਾਈ.ਐਫ (ਰੋਡੇ) ਦੇ ਸਵੈ-ਘੋਸ਼ਿਤ ਮੁਖੀ ਲਖਬੀਰ ਸਿੰਘ ਰੋਡੇ ਅਤੇ ਉਸ ਦੇ ਨਜਦੀਕੀ ਸਾਥੀਆਂ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਸੁਖਪ੍ਰੀਤ ਉਰਫ ਸੁੱਖ ਦੇ ਸਿੱਧੇ ਸੰਪਰਕ ਵਿੱਚ ਸਨ।

ਉਨਾਂ ਕਿਹਾ “ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ, ਹਥਿਆਰ ਅਤੇ ਗੋਲਾ ਬਾਰੂਦ ਦੀ ਸਾਰੀ ਖੇਪ ਲਖਬੀਰ ਰੋਡੇ ਵੱਲੋਂ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਇੱਧਰ ਲਿਆਂਦੀ ਗਈ ਸੀ ਅਤੇ ਗਿ੍ਰਫਤਾਰ ਕੀਤੇ ਗਏ ਦੋਸ਼ੀਆਂ ਨੂੰ ਪਹਿਲਾਂ ਤੋਂ ਮਿੱਥੇ ਗਏ ਟੀਚੇ ,ਜਿਸ ਵਿੱਚ ਮੁੱਖ ਤੌਰ ‘ਤੇ ਪੁਲਿਸ ਅਤੇ ਰੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਆਦਿ ਸ਼ਾਮਲ ਹਨ, ‘ਤੇ ਹੋਰ ਹਮਲੇ ਕਰਨ ਲਈ ਕੰਮ ਸੌਂਪਿਆ ਗਿਆ ਸੀ।” ਉਨਾਂ ਕਿਹਾ ਕਿ ਮੁਲਜਮਾਂ ਨੇ ਪਠਾਨਕੋਟ ਵਿੱਚ ਦੋ ਵਾਰ ਹੱਥਗੋਲੇ ਸੁੱਟਣ ਦੀ ਗੱਲ ਵੀ ਕਬੂਲੀ ਹੈ।

ਐਸ.ਬੀ.ਐਸ ਨਗਰ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਐਸਬੀਐਸ ਨਗਰ ਪੁਲਿਸ ਨੇ ਯੂਏ(ਪੀ) ਐਕਟ ਦੀ ਧਾਰਾ 16,17,18 ਅਤੇ 20, ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਮਿਤੀ 07-01-2022 ਨੂੰ ਥਾਣਾ ਸਿਟੀ ਨਵਾਂਸਹਿਰ ਵਿਖੇ ਐਫ.ਆਈ.ਆਰ ਦਰਜ ਕੀਤੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਜਿਕਰਯੋਗ ਹੈ ਕਿ ਲਖਬੀਰ ਰੋਡੇ ਦੀ ਭੂਮਿਕਾ 16 ਅਕਤੂਬਰ 2020 ਨੂੰ ਭਿੱਖੀਵਿੰਡ ਵਿਖੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਇਲਾਵਾ ਅਗਸਤ 2021 ਵਿੱਚ ਜਲੰਧਰ ਤੋਂ ਉਸਦੇ ਰਿਸ਼ਤੇਦਾਰ ਗੁਰਮੁਖ ਸਿੰਘ ਰੋਡੇ ਤੋਂ ਟਿਫਿਨ ਆਈ.ਈ.ਡੀ., ਆਰ.ਡੀ.ਐਕਸ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਵਿੱਚ ਵੀ ਪਾਈ ਗਈ ਸੀ। ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ, ਜੋ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਅਤੇ 10 ਫਰਵਰੀ, 2020 ਨੂੰ ਧਾਰੀਵਾਲ ਵਿਖੇ ਹਨੀ ਮਹਾਜਨ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਵੀ ਸ਼ਾਮਲ ਹੋਣ ਕਰਕੇ , ਇਸ ਸਮੇਂ ਤਿਹਾੜ ਜੇਲ, ਦਿੱਲੀ ਵਿੱਚ ਬੰਦ ਹੈ । ਉਸਨੂੰ ਦਸੰਬਰ, 2020 ਵਿੱਚ ਦੁਬਈ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਭਿਖਾਰੀਵਾਲ ਨੇ ਇਹਨਾਂ ਜੁਰਮਾਂ ਨੂੰ ਅੰਜਾਮ ਦੇਣ ਲਈ ਪੈਦਲ ਸਿਪਾਹੀ, ਹਥਿਆਰ ਅਤੇ ਗੋਲਾ ਬਾਰੂਦ, ਲੌਜਿਸਟਿਕਸ, ਫੰਡ ਆਦਿ ਪ੍ਰਦਾਨ ਕੀਤੇ ਸਨ।

About The Author

Leave a Reply

Your email address will not be published. Required fields are marked *

You may have missed