ਪੀ.ਐਸ.ਆਈ.ਈ.ਸੀ. ਨੇ ਫਲਿੱਪਕਾਰਟ ਦੇ ‘ਸਮਰੱਥ’ ’ਤੇ ਆਪਣਾ ਬ੍ਰਾਂਡ ‘ਫੁਲਕਾਰੀ’ ਪੇਸ਼ ਕਰਕੇ ਈ-ਕਾਮਰਸ ਬਾਜ਼ਾਰ ’ਚ ਹਾਜ਼ਰੀ ਲੁਆਈ

0

ਚੰਡੀਗੜ, 7 ਜਨਵਰੀ 2022 :  ਆਪਣੇ ਦਸਤਕਾਰੀ ਅਤੇ ਪਰੰਪਰਾਗਤ ਕਲਾ ਉਦਯੋਗ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਕਾਰੀਗਰਾਂ ਨੂੰ ਅਗਾਂਹਵਧੂ ਸੰਪਰਕ ਸਥਾਪਤ ਕਰਨ ਦੇ ਉਦੇਸ਼ ਨਾਲ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ) ਨੇ ਫਲਿੱਪਕਾਰਟ ਦੀ ਸਮਰਥ ਪਹਿਲ ‘ਤੇ ਆਪਣੇ ਬ੍ਰਾਂਡ ‘ਫੁਲਕਾਰੀ’ ਨੂੰ ਆਨ-ਬੋਰਡ ਕਰਕੇ ਈ-ਕਾਮਰਸ ਮਾਰਕੀਟ ਵਿੱਚ ਆਪਣੀ ਮੌਜੂਦਗੀ ਦਰਜ ਕੀਤੀ।

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਪੀਐਸਆਈਈਸੀ ਅਤੇ ਫਲਿੱਪਕਾਰਟ ਦੀ ਇੱਕ ਸਫਲ ਸਹਿਯੋਗ ਲਈ ਸ਼ਲਾਘਾ ਕੀਤੀ ਜੋ ਕਿ ਪੰਜਾਬ ਦੇ ਦਸਤਕਾਰੀ ਉਦਯੋਗ ਨੂੰ ਨਵੀਨਤਾਕਾਰੀ ਸਾਧਨਾਂ ਰਾਹੀਂ ਬਦਲਣ ਲਈ ਤਿਆਰ ਹੈ। ਇਸ ਮੌਕੇ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ, ਮੈਨੇਜਿੰਗ ਡਾਇਰੈਕਟਰ ਪੀਐਸਆਈਈਸੀ ਕੁਮਾਰ ਅਮਿਤ ਅਤੇ ਚੇਅਰਮੈਨ ਪੰਜਾਬ ਇਨਫੋਟੈਕ ਹਰਪ੍ਰੀਤ ਸਿੰਘ ਸੰਧੂ ਵੀ ਹਾਜ਼ਰ ਸਨ।

ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਮੌਜੂਦ ਮੈਂਬਰਾਂ ਨਾਲ ਪੀ.ਐਸ.ਆਈ.ਈ.ਸੀ. ਦੇ ਦੀਰਘਕਾਲੀ ਦਿ੍ਰਸ਼ਟੀਕੋਣ ਅਤੇ ਇਸ ਸਾਲ ਲਈ ਯੋਜਨਾਬੱਧ ਪ੍ਰਗਤੀ ਬਾਰੇ ਚਰਚਾ ਕੀਤੀ।

ਫਲਿੱਪਕਾਰਟ ਦੇ ਪ੍ਰਤੀਨਿਧਾਂ ਨੇ ‘ਸਮਰਥ‘ ਪਹਿਲਕਦਮੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ। ‘ਫੁਲਕਾਰੀ’ ਮਾਡਲ ਦੇਸ਼ ਭਰ ਵਿੱਚ ਪੰਜਾਬ ਦੀ ਮਿਆਰੀ ਦਸਤਕਾਰੀ ਦੀ ਉਪਲਬਧਤਾ ਵਿੱਚ ਮਦਦ ਕਰੇਗਾ। ਪੀਐਸਆਈਈਸੀ, ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਆਪਣੇ ਸੰਪਰਕਾਂ ਨੂੰ ਹੁਲਾਰਾ ਦੇਣ ਅਤੇ ਪੰਜਾਬ ਵਿੱਚ ਕਾਰੀਗਰਾਂ ਦੇ ਨਾਲ-ਨਾਲ ਸਵੈ-ਸਹਾਇਤਾ ਸਮੂਹਾਂ ਨੂੰ ਮਾਰਕੀਟ ਵਿੱਚ ਸ਼ਾਮਲ ਕਰਕੇ ਉਹਨਾਂ ਤੋਂ ਸਿੱਧੇ ਸਰੋਤ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਮੌਜੂਦਾ ਸਮੇਂ “ਫੁਲਕਾਰੀ“ ਬ੍ਰਾਂਡ ਤਹਿਤ ਵੱਖ-ਵੱਖ ਸ਼੍ਰੇਣੀਆਂ ਅਧੀਨ ਗੁਣਵੱਤਾ ਵਾਲੀ ਦਸਤਕਾਰੀ ਉਪਲਬਧ ਹੋਵੇਗੀ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਉਤਪਾਦ ਉਪਲਬਧ ਕਰਵਾਏ ਜਾਣਗੇ।

About The Author

Leave a Reply

Your email address will not be published. Required fields are marked *