ਸਰਕਾਰੀ ਰਣਬੀਰ ਕਾਲਜ ਵਿਖੇ ਐਸ.ਬੀ.ਆਈ ਵੱਲੋਂ ਪੌਦੇ ਲਗਾਏ ਗਏ

0

ਸੰਗਰੂਰ, 3 ਜੁਲਾਈ 2021 : ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪਿ੍ਰੰਸੀਪਲ ਪ੍ਰੋ. ਸੁਖਬੀਰ ਸਿੰਘ ਦੀ ਅਗਵਾਈ ਅਤੇ ਪ੍ਰੋ. ਰੁਪਿੰਦਰ ਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵੱਲੋਂ  ਕਾਲਜ, ਸੰਗਰੂਰ ਵਿਖੇ ਮੁਫ਼ਤ ਬੂਟੇ ਲਗਾਏ ਗਏ । ਇਹ ਮੁਹਿੰਮ ਲਗਪਗ ਮਹੀਨਾ ਚੱਲੇਗੀ ਅਤੇ ਇਸ ਮੁਹਿੰਮ ਤਹਿਤ ਕਾਲਜ ਵਿੱਚ ਪੰਜ ਸੌ ਬੂਟੇ ਲਗਾਏ ਜਾਣਗੇ। ਇਸ ਮੁਹਿੰਮ ਦੀ ਸੁਰੂਆਤ ਸ੍ਰੀ ਸੰਜੀਵ ਕੁਮਾਰ ਆਰੀਆ, ਚੀਫ ਮੈਨੇਜਰ ਐੈੱਸ.ਬੀ.ਆਈ ਅੰਬੂਜ ਕੁਮਾਰ, ਡਿਪਟੀ ਮੈਨੇਜਰ ਐੈੱਸ.ਬੀ.ਆਈ , ਸ੍ਰੀ ਜੈ ਕਿ੍ਰਸ਼ਨ, ਬ੍ਰਾਂਚ ਮੈਨੇਜਰ ਐੈੱਸ.ਬੀ. ਆਈ ਜੀ ਆਰ ਸੀ ਸੰਗਰੂਰ, ਕਾਲਜ ਪਿ੍ਰੰਸੀਪਲ ਪ੍ਰੋ. ਸੁਖਬੀਰ ਸਿੰਘ, ਵਾਈਸ ਪਿ੍ਰੰਸੀਪਲ ਪ੍ਰੋ. ਰਾਜਦਵਿੰਦਰ ਸਿੰਘ, ਕੈਂਪਸ ਬਿਊਟੀਫਿਕੇਸ਼ਨ ਕਮੇਟੀ ਦੇ ਕਨਵੀਨਰ ਪ੍ਰੋ. ਰੁਪਿੰਦਰ ਕੁਮਾਰ ਸ਼ਰਮਾ ਨੇ ਕੀਤੀ।

ਇਸ ਮੌਕੇ ਪਿ੍ਰੰਸੀਪਲ ਸੁਖਬੀਰ ਸਿੰਘ ਜੀ ਨੇ ਕਿਹਾ ਕਿ ਐੱਸ.ਬੀ.ਆਈ ਦੀ ਸੰਗਰੂਰ ਸ਼ਾਖਾ ਵੱਲੋਂ ਜੋ ਕਾਲਜ ਨੂੰ ਹਰਾ ਭਰਾ ਬਣਾਉਣ ਲਈ ਪੌਦੇ ਲਗਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਦਰੱਖਤਾਂ ਦੀ ਬਹੁਤ ਅਹਿਮੀਅਤ ਹੈ। ਸ੍ਰੀ ਸੰਜੀਵ ਕੁਮਾਰ ਆਰੀਆ, ਚੀਫ ਮੈਨੇਜਰ ਐੈੱਸ.ਬੀ.ਆਈ ਨੇ ਕਿਹਾ ਕਿ ਅੰਤਰਰਾਸਟਰੀ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਇਹ ਮੁਫਤ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਈਸ ਪਿ੍ਰੰਸੀਪਲ ਸ੍ਰੀ ਰਾਜਦਵਿੰਦਰ ਸਿੰਘ ਨੇ ਕਿਹਾ, ਕਿ ਗਲੋਬਲ ਵਾਰਮਿੰਗ ਕਰਕੇ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਇਸ ਤੋਂ ਬਚਣ ਦਾ ਕੇਵਲ ਇਕੋ ਇਕ ਤਰੀਕਾ ਹੈ ਕਿ ਹਰ ਮਨੁੱਖ ਨੂੰ ਘੱਟੋ ਘੱਟ ਇਕ ਰੁੱਖ ਲਗਾਉਣਾ ਜਰੂਰੀ ਚਾਹੀਦਾ ਹੈ।

 ਪ੍ਰੋ ਰੁਪਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕਾਲਜ ਵਿੱਚ ਢੁੱਕਵੀਆਂ ਥਾਵਾਂ ਤੇ ਪੌਦੇ ਲਗਾਏ ਜਾਣਗੇ ਤਾਂ ਕਿ ਕਾਲਜ ਨੂੰ ਹੋਰ ਵਧੇਰੇ ਹਰਾ ਭਰਾ ਬਣਾਇਆ ਜਾ ਸਕੇ। ਪ੍ਰੋ. ਦਵਿੰਦਰ ਕੁਮਾਰ ਜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਜਗਸੀਰ ਸਿੰਘ, ਪ੍ਰੋ. ਹਰਦੀਪ ਸਿੰਘ, ਸੁਪਰੀਡੈਂਟ ਤਰਸੇਮ ਤਾਂਗੜੀ, ਸ੍ਰੀ ਹਰਸੰਤ ਸਿੰਘ, ਸ੍ਰੀ ਰੋਸ਼ਨ ਲਾਲ, ਸ੍ਰੀ ਮੁਕੇਸ਼ ਕੁਮਾਰ, ਸ੍ਰੀ ਸ਼ਮਸ਼ੇਰ ਸਿੰਘ, ਸ੍ਰੀ ਸੋਹਨ ਲਾਲ, ਸ੍ਰੀ ਬੁੱਧ ਸਿੰਘ, ਸ੍ਰੀ ਹਰਜਿੰਦਰ ਸਿੰਘ, ਪ੍ਰੋ. ਦਵਿੰਦਰ ਕੁਮਾਰ, ਪ੍ਰੋ. ਰੁਪਿੰਦਰ ਕੁਮਾਰ ਸ਼ਰਮਾ, ਸ੍ਰੀ ਲਕਸ਼ੈ,  ਸ੍ਰੀ ਭੋਲਾ ਰਾਮ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed