ਫਾਜਿ਼ਕਲਾ ਦੀ ਨਵੀਂ ਪਹਿਲ, ਵੈਕਸੀਨ ਲਗਵਾਓ, ਇਨਾਮ ਪਾਓ

0

 ਫਾਜਿ਼ਲਕਾ, 5 ਦਸੰਬਰ 2021 : ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਹਿੱਤ ਇਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਹੈ ਕਿ ਆਉਣ ਵਾਲੇ ਹਫਤੇ ਦੌਰਾਨ ਜ਼ੋ ਵੀ ਕੋਵਿਡ ਵੈਕਸੀਨ ਦਾ ਪਹਿਲੀ ਜਾਂ ਦੂਜੀ ਡੋਜ਼ ਲਗਵਾਉਣਗੇ ਉਨ੍ਹਾਂ ਵਿਚੋਂ ਲੱਕੀ ਡ੍ਰਾਅ ਨਾਲ ਚੋਣ ਕਰਕੇ ਭਾਗਸਾ਼ਲੀ ਲੋਕਾਂ ਨੂੰ ਟੀਵੀ, ਫਰਿੱਜ, ਵਾਸਿੰਗ ਮਸ਼ੀਨ ਤੇ ਸਮਾਰਟ ਫੋਨ ਇਨਾਮ ਵਿਚ ਦਿੱਤੇ ਜਾਣਗੇ।

ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਇਸ ਸਬੰਧੀ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕੋਵਿਡ ਦੇ ਖਤਰੇ ਨੂੰ ਦੂਰ ਰੱਖਣ ਲਈ ਵੈਕਸੀਨ ਹੀ ਇਕ ਕਾਰਗਾਰ ਹਥਿਆਰ ਹੈ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਤੇ ਹਰ ਰੋਜ਼ ਇਹ ਵੈਕਸੀਨ ਲਗਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਤਰਾਂ ਦੁਨੀਆਂ ਤੇ ਕੋਵਿਡ ਦੇ ਨਵੇਂ ਨਵੇਂ ਵੇਰੀਏਂਟ ਆ ਰਹੇ ਹਨ ਅਤੇ ਓਮੀਕ੍ਰਾਨ ਨਾਂਅ ਦੇ ਨਵੇਂ ਵੇਰੀਏਂਟ ਦਾ ਖਤਰਾ ਵੱਧ ਰਿਹਾ ਹੈ ਇਸ ਲਈ ਜਰੂਰੀ ਹੈ ਕਿ ਹਰ ਇਕ ਨਾਗਰਿਕ ਜਲਦ ਤੋਂ ਜਲਦ ਆਪਣੀਆਂ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾ ਲਵੇ ਤਾਂ ਜ਼ੋ ਸਾਨੂੰ ਮੁੜ ਉਹ ਦੌਰ ਨਾ ਵੇਖਣਾ ਪਵੇ ਜ਼ੋ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਝੱਲਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਪਹਿਲੀ ਡੋਜ਼ ਤਾਂ ਲਗਵਾ ਲਈ ਹੈ ਪਰ ਦੂਰੀ ਡੋਜ਼ ਲਈ ਨਹੀਂ ਆ ਰਹੇ, ਉਨ੍ਹਾਂ ਨੇ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਦੋਨੋ ਡੋਜ਼ ਲਗਵਾਉਣੀ ਲਾਜ਼ਮੀ ਹੈ।

About The Author

Leave a Reply

Your email address will not be published. Required fields are marked *