ਸਰਹਿੰਦ ਵੱਲੋਂ ਮਨਾਇਆ ਗਿਆ 68 ਵਾਂ ਸਹਿਕਾਰੀ ਸਪਤਾਹ

0
ਫਤਹਿਗੜ੍ਹ ਸਾਹਿਬ, 16 ਨਵੰਬਰ 2021 :  ਸੂਬੇ ਦੀ ਤਰੱਕੀ ਤੇ ਅਰਥਚਾਰੇ ਵਿੱਚ ਸਹਿਕਾਰੀ ਸੰਸਥਾਵਾਂ ਦਾ ਅਹਿਮ ਰੋਲ ਹੈ ਤੇ ਪੰਜਾਬ ਸਰਕਾਰ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਵੱਲ ਉਚੇਚਾ ਧਿਆਨ ਦੇ ਰਹੀ ਹੈ ਤੇ ਹਲਕੇ ਦੀਆਂ ਸਹਿਕਾਰੀ ਸਭਾਵਾਂ ਤੇ ਬੈਂਕਾਂ ਵਿਕਾਸ ਕਰ ਰਹੀਆਂ ਹਨ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੀ ਸਰਹਿੰਦ ਕੋਆਪਰੇਟਿਵ ਮਾਰਕਿਟਿੰਗ ਕਮ ਪਰੋਸੈਸਿੰਗ ਸਭਾ ਲਿਮ: ਸਰਹਿੰਦ ਵੱਲੋਂ ਮਨਾਏ 68 ਵੇ ਸਹਿਕਾਰੀ ਸਪਤਾਹ ਦੇ ਸਮਾਗਮ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੰਮ ਜਾਰੀ ਹੈ ਤੇ ਇਸੇ ਤਹਿਤ ਸਹਿਕਾਰੀ ਖੇਤਰ ਦੀਆਂ ਸੰਸਥਾਵਾਂ ਨੂੰ ਲਗਾਤਾਰ ਅਪਗਰੇਡ ਕੀਤਾ ਜਾ ਰਿਹਾ ਤਾਂ ਜੋ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਤੇ ਇਹ ਸੰਸਥਾਵਾਂ ਸੂਬੇ ਦੇ ਵਿਕਾਸ ਵਿੱਚ ਹੋਰ ਯੋਗਦਾਨ ਪਾ ਸਕਣ। ਵੱਖ ਵੱਖ ਸਹਿਕਾਰੀ ਸੰਸਥਾਵਾਂ ਵਿਚਲੀਆਂ ਖਾਲੀ ਅਸਾਮੀਆਂ ਵੀ ਲਗਾਤਾਰ ਭਰੀਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ ਤੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।
ਓਹਨਾਂ ਦਸਿਆ ਕਿ ਦੀ ਸਰਹਿੰਦ ਕੋਆਪਰੇਟਿਵ ਮਾਰਕਿਟਿੰਗ ਕਮ ਪਰੋਸੈਸਿੰਗ ਸਭਾ ਲਿਮ: ਸਰਹਿੰਦ ਮਿਤੀ 20-04 -1950 ਨੂੰ ਰਜਿਸਟਰਡ ਹੋਈ ਸੀ। ਸੀ.ਐੱਮ.ਐੱਸ.ਸਰਹਿੰਦ ਦਾ ਦਾਇਰਾ ਕਾਰੋਬਾਰ ਸਰਹਿੰਦ ਸਬ-ਡਵੀਜ਼ਨ ਹੈ। ਸਹਿਕਾਰਤਾ ਵਿਭਾਗ ਦੀ ਹਦਾਇਤਾਂ ਤਹਿਤ ਇਸ ਕੇਂਦਰੀ ਸਭਾ ਦਾ ਕੰਮਕਾਰ ਆਪਣੇ ਵਿਅਕਤੀਗਤ ਮੈਂਬਰਾਂ ਅਤੇ ਮੁੱਢਲੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਮੰਗ ਅਨੁਸਾਰ ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਵਲੋਂ ਅਪਰੂਵਡ ਖਾਦ, ਖੇਤੀਬਾੜੀ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਥੋਕ ਰੇਟ ਤੇ ਮੁਹਇਆ ਕਰਵਾਉਣਾ ਹੈ। ਇਸ ਤਰਾਂ ਇਹ ਸਹਿਕਾਰੀ ਸਤਾ ਹੋਰ ਸਹਿਕਾਰੀ ਸਭਾਵਾਂ ਵਿੱਚ ਸਹਿਕਾਰਤਾ ਨੂੰ ਹੋਰ ਮਜਬੂਤ ਕਰਦੀ ਹੈ, ਜੋ ਕਿ ਸਹਿਕਾਰਤਾ ਲਹਿਰ ਦਾ ਇੱਕ ਸਿਧਾਂਤ ਹੈ।
ਜ਼ਿਕਰਯੋਗ ਹੈ ਕਿ ਸੀ.ਐੱਮ.ਐੱਸ. ਸਰਹਿੰਦ ਸਾਲ 2010 ਨੂੰ ਕੁੱਲ ਲਗਭਗ 23 ਲੱਖ ਰੁਪਏ ਦੇ ਘਾਟੇ ਵਿੱਚ ਸੀ। ਪਰ ਹੁਣ ਸੀ.ਐੱਮ.ਐੱਸ ਸਰਹਿੰਦ 31.03 2021 ਨੂੰ ਕੁੱਲ ਲਗਭਗ 1 ਕਰੋੜ 49 ਲੱਖ ਦੇ ਸ਼ੁੱਧ ਮੁਨਾਫੇ ਵਿਚ ਹੈ। ਵਿੱਤੀ ਸਾਲ 2020-2021 ਦੌਰਾਨ ਸੀ.ਐਮ.ਐਸ. ਸਰਹਿੰਦ ਵਲੋਂ ਲਗਭਗ 4 ਕਰੋੜ ਦਾ ਕਾਰੋਬਾਰ ਕੀਤਾ ਗਿਆ ਹੈ ਜਿਸਤੋਂ ਸਲਾਨਾ ਸ਼ੁੱਧ ਲਾਭ 19 ਲੱਖ 27 ਹਜ਼ਾਰ ਰੁਪਏ ਹੈ।
ਸੀ.ਐੱਮ.ਐੱਸ. ਸਰਹਿੰਦ ਦੇ ਬੋਰਡ ਆਫ ਡਾਇਰੈਕਟਰਜ਼ ਵਲੋਂ ਸਹਿਕਾਰੀ ਸਪਤਾਹ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਸ੍ਰੀ ਦਵਿੰਦਰ ਸਿੰਘ ਜੱਲਾ ਚੇਅਰਮੈਨ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਅਭਿਤੇਸ਼ ਸਿੰਘ ਸੰਧੂ, ਸਹਾਇਕ ਰਜਿਸਟਰਾਰ ਹਰਪ੍ਰੀਤ ਕੌਰ,ਜਿਲਾ ਮੈਨੇਜਰ ਰਾਕੇਸ਼ ਕੁਮਾਰ ਗੋਇਲ,ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਸਾਧੂ ਰਾਮ ਭੱਟਮਾਜਰਾ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਵਾਇਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਇੰਦਰਪਾਲ ਸਿੰਘ,ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ,ਬਹਾਦਰ ਸਿੰਘ ਸਾਨੀਪੁਰ,ਆਰ.ਐਨ ਸ਼ਰਮਾ, ਇਸੰਪੈਕਟਰ ਮਨੀ ਵਰਮਾ, ) ਸ੍ਰੀ ਹਿਮਾਂਸ ਪਾਠਕ (ਵਾਇਸ ਚੇਅਰਮੈਨ) ਸ੍ਰੀ ਗੁਰਪ੍ਰੀਤ ਸਿੰਘ ਡਾਇਰੈਕਟਰ, ਸ੍ਰੀ ਗੁਰਦੀਪ ਸਿੰਘ ( ਡਾਇਰੈਕਟਰ, ਸ੍ਰੀ ਬਿਕਰਮਜੀਤ ਸਿੰਘ (ਡਾਇਰਕਟਰ), ਸ਼੍ਰੀ ਧਰਮਿੰਦਰ ਸਿੰਘ (ਡਾਇਰੈਕਟਰ), ਸ੍ਰੀ ਜਗਜੀਤ ਸਿੰਘ ਮੈਨੇਜਰ, ਵੱਖ-ਵੱਖ ਸਹਿਕਾਰੀ ਦੇ ਪ੍ਰਧਾਨ,ਮੈਂਬਰ,ਜਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,ਸਰਪੰਚ,ਪੰਚ,ਕੌਂਸਲਰ ਆਦਿ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!