ਸਟੈਂਪ ਵੈਂਡਰ ਦੇ ਲਾਇਸੰਸ ਲਈ ਲਿਖਤੀ ਪ੍ਰੀਖਿਆ 21 ਨਵੰਬਰ ਨੂੰ
ਹੁਸ਼ਿਆਰਪੁਰ, 14 ਨਵੰਬਰ 2021 : ਜਿਲੇ ਦੀਆਂ ਵੱਖ-ਵੱਖ ਤਹਿਸੀਲਾਂ ਵਿਚ ਅਸ਼ਟਾਮ ਵੈਂਡਰ ਦੇ ਲਾਇਸੰਸ ਜਾਰੀ ਕਰਨ ਲਈ ਜਿਲਾ ਪ੍ਰਸ਼ਾਸਨ ਵਲੋਂ ਸਟੈਂਪ ਵੈਂਡਰ ਪ੍ਰੀਖਿਆ-2021 ਦਾ ਲਿਖਤੀ ਪੇਪਰ 21 ਨਵੰਬਰ ਨੂੰ ਸਥਾਨਕ ਡੀ.ਏ.ਵੀ. ਕਾਲੇਜ ਹੁਸ਼ਿਆਰਪੁਰ ਵਿਖੇ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਲਈ ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਉਹ ਆਪਣੇ ਐਡਮਿਟ ਕਾਰਡ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਆਈ.ਟੀ.ਆਈ. ਕੰਪਲੈਕਸ ਜਲੰਧਰ ਰੋਡ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਐਡਮਿਟ ਕਾਰਡ 15 ਤੋਂ 17 ਨਵੰਬਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 3:30 ਵਜੇ ਤੱਕ ਹਾਸਲ ਕਰ ਸਕਦੇ ਹਨ। ਜਿਲਾ ਰੋਜਗਾਰ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਮੀਦਵਾਰ ਨਿੱਜੀ ਪੱਧਰ ’ਤੇ ਹਾਜਰ ਹੋ ਕੇ ਆਪਣਾ ਐਡਮਿਟ ਕਾਰਡ ਪ੍ਰਾਪਤ ਕਰਨ ਅਤੇ ਵਧੇਰੇ ਜਾਣਕਾਰੀ ਅਤੇ ਆਪਣੇ ਆਪ ਨੂੰ ਅਪਡੇਟ ਰੱਖਣ ਲਈ www.hoshiarput.nic.in ਵੈਬਸਾਈਟ ’ਤੇ ਵੀ ਵਿਜਿਟ ਕੀਤਾ ਜਾ ਸਕਦਾ ਹੈ।