ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਮੱਦਦ ਨਾਲ ਮਜਦੂਰ ਦੇ ਪੁੱਤਰ ਨੂੰ ਮਿਲੀ ਸਰਕਾਰੀ ਨੌਕਰੀ
ਫ਼ਤਹਿਗੜ ਸਾਹਿਬ, 08 ਨਵੰਬਰ 2021 : ਗੁਰਵਿੰਦਰ ਸਿੰਘ ਨੂੰ ਜਦੋਂ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲਿਆ ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਅਤੇ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਉਹ ਇਕ ਗਰੀਬ ਕਿਰਤੀ ਪਰਿਵਾਰ ਵਿਚ ਪੈਦਾ ਹੋਇਆ ਅਤੇ ਬਹੁਤ ਮੁਸ਼ਕਿਲ ਨਾਲ ਆਪਣੀ ਪੜ੍ਹਾਈ ਜਾਰੀ ਰੱਖ ਸਕਿਆ, ਉਸਦੀ ਪੜ੍ਹਾਈ ਵਿਚ ਮਜ਼ਦੂਰ ਪਿਤਾ ਬਲਵੀਰ ਸਿੰਘ ਦੀ ਅਣਥੱਕ ਮਿਹਨਤ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕੇ ਉਸਨੇ 2017 ਵਿਚ ਗ੍ਰੈਜੂਏਸ਼ਨ ਕੀਤੀ ਅਤੇ ਨੌਕਰੀ ਦੀ ਭਾਲ ਸ਼ੁਰੂ ਕੀਤੀ, ਪ੍ਰਾਈਵੇਟ ਨੌਕਰੀਆਂ ਵਿਚ ਬਹੁਤ ਹੀ ਨਿਗੁਣੀ ਤਨਖਾਹ ਮਿਲਣ ਕਾਰਨ ਉਸਦੇ ਸਪਨੇ ਪੂਰੇ ਨਹੀ ਹੋ ਰਹੇ ।ਫਿਰ ਇਕ ਦਿਨ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਗਿਆ ਅਤੇ ਇਹ ਉਹ ਪਲ ਸੀ ਜਿੱਥੇ ਉਸਨੂੰ ਕਰੀਅਰ ਦੇ ਹੋਰ ਬਹੁਤ ਸਾਰੇ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਅਤੇ ਉਸਨੂੰ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਵਿਚ ਬਣੀ ਲਾਈਬ੍ਰੇਰੀ ਬਾਰੇ ਪਤਾ ਲੱਗਿਆ, ਫਿਰ ਇਸ ਲਾਈਬ੍ਰੇਰੀ ਵਿੱਚ ਬੈਠ ਕੇ ਸਰਕਾਰੀ ਨੌਕਰੀ ਲਈ ਪੇਪਰ ਦੀ ਤਿਆਰੀ ਸ਼ੁਰੂ ਕੀਤੀ । ਇਸ ਲਾਈਬ੍ਰੇਰੀ ਵਿੱਚ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਬਹੁਤ ਮੱਹਤਵਪੂਰਨ ਪੁਸਤਕਾਂ ਉਪਲਬਧ ਹਨ, ਜਿਨ੍ਹਾਂ ਦੀ ਮੱਦਦ ਨਾਲ ਤਿਆਰੀ ਕਰਕੇ ਉਸਨੂੰ ਪੇਪਰ ਪਾਸ ਕਰਨ ਵਿੱਚ ਬਹੁਤ ਅਸਾਨੀ ਹੋਈ।
ਓਸਨੇ ਦਸਿਆ ਕਿ ਉਹ ਬਹੁਤ ਖੁਸ਼ ਹੈ ਕਿਊਂਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਕਾਰਨ ਉਹ ਆਪਣੇ ਪਰਿਵਾਰ ਲਈ ਸਹਾਰਾ ਬਣਿਆ। ਉਸਨੇ ਦੱਸਿਆ ਕਿ ਉਹ ਚਾਹੁੰਦਾ ਹਾਂ ਕਿ ਉਸ ਵਰਗੇ ਹੋਰ ਲੜਕੇ ਲੜਕੀਆਂ ਵੀ ਜਿਲ੍ਹਾ ਰੋਜ਼ਗਾਰ ਤੇ ਕਾਰੋਵਾਰ ਬਿਊਰੋ ਨਾਲ ਜੁੜਨ ਅਤੇ ਆਪਣੇ ਸੁਪਨੇ ਸਾਕਾਰ ਕਰਨ।