ਡੀ.ਈ.ਓ. ਨੇ ਕੀਤੀ ਆਨਲਾਈਨ ਸਿੱਖਿਆ ਪ੍ਰਣਾਲੀ ਸਬੰਧੀ ਸਮੀਖਿਆ ਬੈਠਕ

0

ਪਟਿਆਲਾ 18 ਜੂਨ:
ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਅੱਜ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸੈਂਟਰ ਹੈੱਡ ਟੀਚਰਜ਼ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਾਲ ਵਿਸ਼ੇਸ਼ ਤੌਰ ‘ਤੇ ਆਨਲਾਈਨ ਸਿੱਖਿਆ ਦੀ ਸਮੀਖਿਆ ਸਬੰਧੀ ਬੈਠਕ ਕੀਤੀ।
ਇੰਜੀ. ਅਮਰਜੀਤ ਸਿੰਘ ਨੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਆਨਲਾਈਨ ਸਾਧਨਾਂ ਰਾਹੀਂ ਲਗਾਤਾਰ ਸਿੱਖਿਆ ਨਾਲ ਜੋੜ ਕੇ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਪ੍ਰਤੀ ਨਿਰੰਤਰ ਜਾਗਰੂਕ ਕਰਨ ਦੀ ਅਧਿਆਪਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਣਾਤਮਿਕ ਸਿੱਖਿਆ ਲਈ ਵਿਦਿਆਰਥੀ ਨੂੰ ਵਿਉਂਤਬੰਦੀ ਨਾਲ ਪੜ੍ਹਾਉਣ ਲਈ ਕਿਹਾ। ਉਨ੍ਹਾਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿੱਖਿਆ, ਵਿੱਦਿਆ ਦੇ ਖੇਤਰ ‘ਚ ਦੇਸ਼ ਭਰ ਲਈ ਮਾਰਗ ਦਰਸ਼ਕ ਬਣ ਚੁੱਕੀ ਹੈ।
ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਆਨਲਾਈਨ ਸਿੱਖਿਆ ਦੀ ਸਫਲਤਾ ਲਈ ਪੂਰਨ ਸਹਿਯੋਗ ਲੈਣ ਦੀ ਮੰਗ ਕੀਤੀ। ਡੀ.ਈ.ਓ (ਐਲੀ.ਸਿੱ.) ਨੇ ਸਰਕਾਰੀ ਸਕੂਲਾਂ ‘ਚ ਚੱਲ ਰਹੇ ਵਿਕਾਸ ਕਾਰਨਾਂ ਦਾ ਵੀ ਜਾਇਜ਼ਾ ਲਿਆ ਅਤੇ ਸਾਰੇ ਪ੍ਰੋਜੈਕਟ ਜਲਦੀ ਨੇਪਰੇ ਚਾੜ੍ਹਨ ਦਾ ਆਦੇਸ਼ ਦਿੱਤਾ। ਇਸ ਮੌਕੇ ਡਿਪਟੀ ਡੀ.ਈ.ਓ. (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਨੇ ਅਧਿਆਪਕ ਵਰਗ ਕੋਵਿਡ-19 ਦੌਰਾਨ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਰਾਜਵ‌ਿੰਦਰ ਸਿੰਘ, ਤਲਵਿੰਦਰ ਸਿੰਘ, ਜਿਲ੍ਹਾ ਮੀਡੀਆ ਕੋਆਰਡੀਨੇਟਰ ਡਾ. ਨਰਿੰਦਰ ਸਿੰਘ ਤੇਜਾ, ਜਗਜੀਤ ਸਿੰਘ ਵਾਲੀਆ ਤੇ ਲਖਵਿੰਦਰ ਸਿੰਘ ਕੌਲੀ ਵੀ ਹਾਜ਼ਰ ਸਨ।
ਤਸਵੀਰ:- ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਬੀ.ਪੀ.ਈ.ਓਜ਼. ਤੇ ਸੀ.ਐਚ.ਟੀਜ਼. ਨੂੰ ਸੰਬੋਧਨ ਕਰਦੇ ਹੋਏ।

About The Author

Leave a Reply

Your email address will not be published. Required fields are marked *

You may have missed