ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਫਰੀ ਕੋਰਸ ਕਰਵਾਇਆ ਜਾ ਰਿਹਾ- ਡਿਪਟੀ ਕਮਿਸ਼ਨਰ

0

 ਤਰਨ  ਤਾਰਨ 17 ਜੂਨ:—ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਫਰੀ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰਤਰਨ ਤਾਰਨ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਫਰੀ ਕੋਰਸ 4 ਹਫਤੇ ਅਤੇ 12 ਹਫਤੇ ਦੇ ਦੋ ਮੋਡਿਊਲ ਵਿੱਚ ਕਰਵਾਇਆ ਜਾਵੇਗਾ। ਕੋਰਸ ਕਰਨ ਲਈ ਮੁੱਢਲੀ ਯੋਗਤਾ 12ਵੀ ਕਲਾਸ ਗਣਿਤ ਵਿਸ਼ੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਕੋਰਸ ਲਈ ਲੜਕੇ ਅਤੇ ਲੜਕੀਆਂ ਦੋਵੇਂ ਯੋਗ ਹਨ। ਕੋਰਸ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਨੂੰ ਆਨ-ਲਾਈਨ ਅਡਵਾਂਸਡ ਡਾਟਾ ਸਾਇੰਸ ਐਪਟੀਟਿਊਡ ਟੈਸਟ ਦੇਣਾ ਪਵੇਗਾ। ਕੋਰਸ ਕਰਨ ਦੇ ਚਾਹਵਾਨ ਉਮੀਦਵਾਰ www.iitrpr.ac.in/aiupskilling  ਤੇ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸ਼੍ਰੀ ਮਨਜਿੰਦਰ ਸਿੰਘ (77173-02484) ਜਾਂ ਸ਼੍ਰੀ ਜਤਿੰਦਰ ਸਿੰਘ (9772-31125) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫੇਸ ਬੁੱਕ ਪੇਜ਼ PS4M Tarn Taran ਉੱਪਰ ਦਿੱਤੇ ਲਿੰਕ ਤੇ ਕਲਿਕ ਕਰਕੇ ਰਜਿਸਟਰ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

You may have missed