ਜ਼ਿਲ੍ਹਾ ਜੇਲ੍ਹ ਵਿਚ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਗਿਆ

0

ਮਾਨਸਾ, 24 ਅਕਤੂਬਰ 2021 : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਸਕੱਤਰ ਮੈਡਮ ਸ਼ਿਲਪਾ ਦੀ ਅਗਵਾਈ ਹੇਠ ਐਡਵੋਕੇਟ ਰੋਹਿਤ ਸਿੰਗਲਾ ਭੰਮਾ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੈਦੀਆਂ ਦੇ ਡਰਾਇੰਗ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਗਏ।  ਇਨ੍ਹਾਂ ਮੁਕਾਬਲਿਆਂ ਵਿਚ ਲਗਭਗ 80 ਕੈਦੀਆਂ ਅਤੇ ਹਵਾਲਾਤੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ ਰੋਹਿਤ ਸਿੰਗਲਾ ਭੰਮਾ ਵਕੀਲ ਵੱਲੋਂ ਪਹਿਲਾ ਦੂਜਾ ਅਤੇ ਤੀਜਾ ਇਨਾਮ ਘੋਸ਼ਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਹੇਮੰਤ ਕੁਮਾਰ, ਦੂਸਰਾ ਸਥਾਨ ਨਿਤਿਨ ਸਾਲੋਂਕੀ ਅਤੇ ਤੀਜਾ ਸਥਾਨ ਰਾਮ ਦਿਆਲ ਨੇ ਪ੍ਰਾਪਤ ਕੀਤਾ ਅਤੇ ਇਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਇਕ ਕੈਦੀ ਵੱਲੋਂ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸਬੰਧਤ ਇੱਕ ਕਵਿਤਾ ਸੁਣਾਈ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਜੇਲ੍ਹ ਮਾਨਸਾ ਵਿਚ ਸੰਯੁਕਤ ਰਾਸ਼ਟਰ ਦਿਵਸ ਵੀ ਮਨਾਇਆ ਗਿਆ ਅਤੇ ਕੈਦੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਸਾਰੇ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਇਨ੍ਹਾਂ ਮੁਕਾਬਲਿਆਂ, ਕਵਿਤਾ ਅਤੇ ਸੰਯੁਕਤ ਰਾਸ਼ਟਰ ਦਿਵਸ ਮਨਾਉਣ ਦੀ ਪ੍ਰਸ਼ੰਸਾ ਕੀਤੀ ਗਈ। ਜੇਲ੍ਹ ਵਿਚ ਮੌਜੂਦ ਸਾਰੇ ਹੀ ਕੈਦੀਆਂ ਅਤੇ ਹਵਾਲਾਤੀਆਂ ਨੇ ਇਨ੍ਹਾਂ ਮੁਕਬਾਲਿਆਂ ਵਿਚ ਬੜੀ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਅਗਾਂਹ ਤੋਂ ਵੀ ਜੇਲ੍ਹ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣ ਦੀ ਇੱਛਾ ਪ੍ਰਗਟ ਕੀਤੀ।

ਇਸ ਮੌਕੇ ਹਾਜਰ ਡਿਪਟੀ ਸੁਪਰਡੈਂਟ ਕਰਨਵੀਰ ਸਿੰਘ ਅਤੇ ਉਹਨਾਂ ਦਾ ਸਟਾਫ, ਐਡਵੋਕੇਟ ਰੋਹਿਤ ਸਿੰਗਲਾ ਭੰਮਾ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਰਮਚਾਰੀ ਮੌਜੂਦ ਸਨ।

About The Author

Leave a Reply

Your email address will not be published. Required fields are marked *