2 ਕਿਲੋਵਾਟ ਤੋਂ ਘੱਟ ਲੋਡ ਵਾਲੇ ਬਕਾਇਆ ਬਿੱਲ ਮੁਆਫ਼ ਹੋਣ ਨਾਲ ਉਪਭੋਗਤਾ ਨੂੰ ਮਿਲੀ ਵੱਡੀ ਰਾਹਤ : ਸੁੰਦਰ ਸ਼ਾਮ ਅਰੋੜਾ

0

ਹੁਸ਼ਿਆਰਪੁਰ, 24 ਅਕਤੂਬਰ 2021 :  ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2 ਕਿਲਵਾਟ ਤੋਂ ਘੱਟ ਲੋਡ ਵਾਲੇ ਬਕਾਇਆ ਬਿੱਲ ਮੁਆਫ਼ ਕਰਕੇ ਸੂਬੇ ਦੇ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜਿਸ ਦਾ ਸੂਬੇ ਦੇ ਲੱਖਾਂ ਉਪਯੋਗਤਾਵਾਂ ਨੂੰ ਫਾਇਦਾ ਮਿਲਿਆ ਹੈ। ਉਹ ਅੱਜ ਪਿੰਡ ਬਸੀ ਕਿੱਕਰਾਂ ਤੇ ਡਾਡਾ ਵਿਚ ਸਬੰਧਤ ਲਾਭਪਾਤਰੀਆਂ ਲਈ ਲਗਾਏ ਗਏ ਕੈਂਪ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸਬੰਧਤ ਦੋਵੇਂ ਪਿੰਡਾਂ ਦੇ ਉਪਭੋਗਤਾਵਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਸਬੰਧੀ ਫਾਰਮ ਭਰਵਾਏ।

ਵਿਧਾਇਕ ਨੇ ਦੱਸਿਆ ਕਿ ਬਿਜਲੀ ਬਿੱਲ ਦੀ ਇਸ ਰਾਹਤ ਨਾਲ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ 12489 ਉਪਭੋਗਤਾਵਾਂ ਦੇ 13,85,50,034 ਰੁਪਏ ਦੇ ਬਕਾਇਆ ਬਿੱਲ ਮੁਆਫ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਆਮ ਲੋਕਾਂ ਦਾ ਹਮੇਸ਼ਾਂ ਹੱਥ ਫੜਿਆ ਹੈ। ਸਰਕਾਰ ਵਲੋਂ ਬਿਜਲੀ ਬਿੱਲ ਬਕਾਏ ਦੀ ਦਿੱਤੀ ਗਈ ਰਾਹਤ ਬਿਨ੍ਹਾਂ ਸ਼ੱਕ ਉਪਭੋਗਤਾਵਾਂ ਲਈ ਵੱਡੀ ਸੁਵਿਧਾ ਹੈ। ਇਸ ਦੌਰਾਨ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸਰਕਾਰ ਦੀ ਇਸ ਸੁਵਿਧਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਇਸ ਰਾਹਤ ਦਾ ਫਾਇਦਾ ਦੇਣ ਲਈ ਹਰ ਪਿੰਡ ਤੇ ਮੁਹੱਲੇ ਵਿਚ ਇਹ ਕੈਂਪ ਲਗਾ ਕੇ ਫਾਰਮ ਭਰਵਾਏ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਇਸ ਸਬੰਧੀ ਯਕੀਨੀ ਬਨਾਉਣ ਕਿ ਯੋਗ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਸਰਪੰਚ ਕਮਲਾ ਦੇਵੀ, ਬਲਾਕ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਬਲਾਕ ਸੰਮਤੀ ਮੈਂਬਰ ਕਿਰਨ ਮੱਲੀ, ਸਰਪੰਚ ਕੁਲਦੀਪ ਅਰੋੜਾ, ਸਰਪੰਚ ਤਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮੰਜੂ, ਪੰਚ ਅਸ਼ੋਕ ਕੁਮਾਰ, ਪੰਚ ਸੁਖਦੇਵ ਸਿੰਘ, ਮਨਜੀਤ ਸਿੰਘ, ਪਲਵਿੰਦਰ ਕੌਰ, ਨਰਿੰਦਰ ਕੌਰ, ਮਨਜੀਤ, ਸਰਪੰਚ ਜਸਪਾਲ ਸਿੰਘ, ਸਰਪੰਚ ਅਸ਼ੋਕ ਕੁਮਾਰ, ਗੋਪਾਲ ਦਾਸ, ਸਰਬਜੀਤ ਸਾਬੀ, ਰਾਹੁਲ ਗੋਹਿਲ, ਮਲੂਕ ਚੰਦ, ਜਗਦੀਸ਼ ਚੰਦ, ਸੰਜੀਵ ਮਿੰਟੂ, ਹੰਸ ਰਾਜ, ਦਰਸ਼ਨ ਲਾਲ ਨੰਦਨ, ਦੇਵ ਰਾਜ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!