ਕਿਸਾਨਾਂ ਨੂੰ ਪੀ.ਆਰ ਅਤੇ ਬਾਸਮਤੀ ਦੀਆਂ ਕਿਸਮਾਂ ਬੀਜਣ ਲਈ ਕੀਤਾ ਜਾ ਰਿਹੈ ਜਾਗਰੂਕ-ਮੁਖ ਖੇਤੀਬਾੜੀ ਅਫ਼ਸਰ

0

ਸੰਗਰੂਰ: 17 ਜੂਨ:
ਸਾਉਣੀ 2021 ਦੋਰਾਨ ਜਿਥੇ ਕਿਸਾਨਾ ਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਵਧਿਆ ਹੈ ਉਥੇ ਪਿੰਡ ਗੁਰਦਾਸਪੁਰਾ ਦੇ ਅਗਾਂਹਵਧੂ ਕਿਸਾਨ ਸ੍ਰ. ਅਜੀਤਇੰਦਰ ਸਿੰਘ ਮਾਨਸਾਹੀਆਂ ਵੱਲੋਂ ਆਪਣੀ ਅੱਧਾ ਏਕੜ ਜ਼ਮੀਨ ’ਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਸਦਕਾ ਡਰੰਮ ਸੀਡਰ ਨਾਲ ਝੋਨੇ ਦੀ ਸਿੱਧੀ ਬਿਜਾਈ ਦਾ ਡੈਮੋ ਕੀਤਾ ਗਿਆ।
ਅਗਾਂਹਵਧੂ ਕਿਸਾਨ ਦੇ ਖੇਤ  ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਡਰੰਮ ਸੀਡਰ ਨਾਲ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਸਹਾਈ ਸਿੱਧ ਹੋ ਸਕਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਸੀਨ ਨਾਲ ਆਪਣੇ ਆਪਣੇ ਖੇਤਾਂ ਵਿੱਚ ਪ੍ਰਦਰਸਨੀ ਦੇ ਤੋਰ ਤੇ ਡਰੰਮ ਸੀਡਰ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਤਾਂ ਜ਼ੋ ਇਸ ਤਕਨੀਕ ਨਾਲ ਹੋਣ ਵਾਲੇ ਲਾਭ ਅਤੇ ਤਕਨੀਕੀ ਖਾਮੀਆਂ ਸਬੰਧੀ ਮੁਕੰਮਲ ਡਾਟਾ ਇਕੱਤਰ ਕੀਤਾ ਜਾ ਸਕੇ ਅਤੇ ਆਉਣ ਵਾਲੇ ਸੀਜਨ ਦੋਰਾਨ ਹੋਰ ਚੰਗੇ ਢੰਗ ਨਾਲ ਇਸ ਤਕਨੀਕ ਦਾ ਲਾਭ ਲਿਆ ਜਾ ਸਕੇ।
ਡਾ:ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਅਗਾਂਹਵਧੂ ਕਿਸਾਨ ਵੱਲੋਂ ਸਾਉਣੀ 2020 ਦੋਰਾਨ ਸਿਰਫ 5 ਏਕੜ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਗਈ ਸੀ ਅਤੇ ਹੁਣ ਚਾਲੂ ਸਾਉਣੀ 2021 ਦੋਰਾਨ 20 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਕਿਸਾਨਾਂ ਨੂੰ ਪੀ.ਆਰ ਅਤੇ ਬਾਸਮਤੀ ਦੀਆਂ ਕਿਸਮਾਂ ਬੀਜਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਘੱਟ ਪੇੈਸਟੀਸਾੲਡੀਜ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਲਗਭਗ 50000 ਹੈਕਟਰ ਰਕਬਾ ਬਾਸਮਤੀ ਅਧੀਨ ਆਉਣ ਦੀ ਸੰਭਾਵਨਾ ਹੈ।
ਇਸ ਮੌਕੇ ਅਗਾਂਹਵਧੂ ਕਿਸਾਨ ਅਜੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨਾਲ ਬਿਜਾਈ ਕਰਨ ਲਈ ਜ਼ਮੀਨ ਨੂੰ ਲੇਜਰ ਲੈਡ ਲੈਵਲਰ ਨਾਲ ਪੱਧਰ ਕਰਕੇ ਰੋਟਾਵੇਟਰ ਨਾਲ ਇੱਕ ਵਾਰ ਵਾਹਕੇ ਅਤੇ ਖੇਤ ਵਿੱਚ ਘੱਟ ਪਾਣੀ ਲਗਾਕੇ ਡਰੰਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਗਈ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਡਰੰਮ ਸੀਡਰ ਤਾਮਿਲਨਾਡੂ ਤੋ ਲੈਕੇ ਆਇਆ ਸੀ ਅਤੇ ਇਸ ਦੀ ਕੀਮਤ ਵੀ 6000/- ਰੁਪਏ ਦੀ ਹੈ ਜ਼ੋ ਕਿ ਬਹੁਤ ਘੱਟ ਲਾਗਤ ਵਾਲੀ ਮਸੀਨ ਹੋਣ ਦੇ ਨਾਲ ਨਾਲ ਪਾਣੀ ਦੀ ਬੱਚਤ ਅਤੇ ਝੋਨੇ ਦੀ ਲੁਆਈ ਦਾ ਖਰਚਾ ਵੀ ਬੱਚ ਜਾਂਦਾ ਹੈ ਅਤੇ ਇਕੱਲਾ ਹੀ ਵਿਅਕਤੀ ਇਹ ਮਸੀਨ ਚਲਾ ਕੇ ਝੋਨੇ ਦੀ ਬਿਜਾਈ ਕਰ ਸਕਦਾ ਹੈ।
ਇਸ ਮੌਕੇ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਿਸਾਨ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed