ਸੀ-ਪਾਇਟ ਕੈਂਪ ਬੋੜਾਵਾਲ ਵੱਲੋਂ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ
ਮਾਨਸਾ, 16 ਜੂਨ:
ਸੀ ਪਾੲਟ ਕੈਂਪ ਬੋੜਾਵਾਲ ਦੇ ਕੈਂਪ ਇੰਚਾਰਜ ਸ੍ਰੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਆਰ.ਸੀ. ਫਿੱਟ ਨੌਜਵਾਨ ਜਿੰਨ੍ਹਾਂ ਦਾ ਲਿਖਤੀ ਪੇਪਰ 18 ਜੁਲਾਈ 2021 ਨੂੰ ਹੋ ਰਿਹਾ ਹੈ। ਇਸ ਲਿਖਤੀ ਪੇਪਰ ਦੀ ਤਿਆਰੀ ਸੀ-ਪਾਇਟ ਕੈਂਪ ਬੋੜਾਵਾਲ ਵੱਲੋਂ ਆਨ ਲਾਈਨ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਯੁਵਕ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਆਪਣੀ ਰਜਿਸਟਰੇਸ਼ਨ ਸੀ-ਪਾਇਟ ਕੈਂਪ ਬੋੜਾਵਾਲ ਵਿਖੇ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 90563-35220 ਸ੍ਰੀ ਅਵਤਾਰ ਸਿੰਘ ਅਤੇ 98760-11130 ਸ੍ਰੀ ਜਸਪਾਲ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
