ਸੇਵਾ ਕੇਂਦਰ ਵਿਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ
ਜਲੰਧਰ, 19 ਅਕਤੂਬਰ 2021 : ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ’ਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਫਾਰਮ ਟੂਰਿਜ਼ਮ ਸਕੀਮ ਅਤੇ ਬੈਡ ਐਂਡ ਬਰੇਕਫ਼ਾਸਟ ਹੋਮਸਟੇਅ ਸਕੀਮ ਹੁਣ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਉਪਲੱਬਧ ਹੋਣਗੀਆਂ।
ਉਨਾਂ ਕਿਹਾ ਕਿ ਫਾਰਮ ਟੂਰਿਜ਼ਮ ਸਕੀਮ ਅਤੇ ਬੈਡ ਐਂਡ ਬਰੇਕਫ਼ਾਸਟ ਹੋਮਸਟੇਅ ਸਕੀਮ ਲਈ ਸੇਵਾ ਫ਼ੀਸ 50 ਰੁਪਏ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੇਵਾਵਾਂ ਦੇ ਗੋਲਡ ਕੈਟਗਰੀ ਲਈ ਸਰਕਾਰੀ ਫ਼ੀਸ 5 ਹਜ਼ਾਰ ਰੁਪਏ ਤੇ ਸਿਲਵਰ ਕੈਟਾਗਰੀ ਲਈ ਸਰਕਾਰੀ ਫ਼ੀਸ 3 ਹਜ਼ਾਰ ਰੁਪਏ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨੈਕਰਤਾ ਖੁਦ ਵੀ ਘਰ ਬੈਠ ਕੇ ਆਨਲਾਈਨ https://eservices.punjab.gov.