ਮਹੀਨਾਵਾਰ ਲੋਕ ਅਦਾਲਤ ’ਚ 183 ਕੇਸਾਂ ਦਾ ਰਾਜੀਨਾਮੇ
ਸੰਗਰੂਰ, 14 ਅਕਤੂਬਰ 2021 : ਮਿਤੀ 14 ਅਕਤੂਬਰ 2021 ਨੂੰ ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸ੍ਰੀ ਹਰਪਾਲ ਸਿੰਘ ਜਿਲਾ ਅਤੇ ਸੈਸ਼ਨ ਜੱਜ -ਕਮ- ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਯੋਗ ਅਗਵਾਈ ਹੇਠ ਮਹੀਨੇਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਮਹੀਨਾਵਾਰ ਲੋਕ ਅਦਾਲਤ ਸੰਗਰੂਰ ਅਦਾਲਤਾਂ ਅਤੇ ਸਬ ਡੀਵੀਜਨ ਮਲੇਰਕੋਟਲਾ, ਧੂਰੀ, ਮੂਨਕ ਅਤੇ ਸੁਨਾਮ ਵਿਖੇ ਲਗਾਈਆਂ ਗਈਆਂ। ਇਹ ਜਾਣਕਾਰੀ ੍ਰਸ੍ਰੀਮਤੀ ਦੀਪਤੀ ਗੋਇਲ ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਨੇ ਦਿੱਤੀ ਉਨਾਂ ਦਸਿਆ ਕਿ ਇਸ ਮਹੀਨੇਵਾਰ ਲੋਕ ਅਦਾਲਤ ਵਿਚ ਕੁੱਲ 460 ਕੇਸ ਲਾਏ ਗਏ ਸਨ। ਜਿਹਨਾਂ ਵਿੱਚੋਂ 183 ਕੇਸਾਂ ਦਾ ਅਤੇ 19592640/-ਰੁਪਏ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ।
ਤਸਵੀਰ: ਮਹੀਨਾਵਾਰ ਲੋਕ ਅਦਾਲਤ ਦਾ ਦਿ੍ਰਸ਼।