ਯੁ.ਡੀ.ਆਈ.ਡੀ. ਕਾਰਡ ਬਣਾਉਣ ਲਈ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ ਜਾਂ ਘਰ ਬੈਠ ਕੇ ਪੋਰਟਲ `ਤੇ ਕੀਤਾ ਜਾ ਸਕਦੈ ਅਪਲਾਈ

0

ਫਾਜ਼ਿਲਕਾ,  5 ਅਕਤੂਬਰ 2021 :  ਦਿਵਿਆਂਗ ਲੋਕਾਂ ਲਈ ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਕਾਰਡ ਬਣਾਏ ਜਾ ਰਹੇ ਹਨ। ਦਿਵਿਆਂਗ ਲੋਕਾਂ ਨੂੰ ਇਕ ਘੇਰੇ ਅੰਦਰ ਲਿਆਉਣ ਲਈ ਵਿਲਖਣ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ ਤਾਂ ਜ਼ੋ ਦਿਵਿਆਂਗਜਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸੁਖਾਵੇਂ ਢੰਗ ਨਾਲ ਲਾਹਾ ਦਿੱਤਾ ਜਾ ਸਕੇ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗੜਵਾਲ ਨੇ ਦਿੱਤੀ।

 ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਯੁ.ਡੀ.ਆਈ.ਡੀ. ਕਾਰਡ ਬਣਾਉਣ ਦੀ ਅਰਜੀ ਦੇਣ ਦੀ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਭਪਾਤਰੀ ਨੂੰ ਪਹਿਲਾਂ ਆਪਣੇ ਆਪ ਨੂੰ ਇਸ ਕਾਰਡ ਲਈ ਰਜਿਸਟਰਡ ਕਰਨਾ ਹੋਵੇਗਾ ਜ਼ੋ ਕਿ ਆਪਣੇ ਨੇੜੇ ਦੇ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ ਜਾਂ ਘਰ ਬੈਠੇ ਹੀ ਫੋਨ ਰਾਹੀਂ ਸਰਕਾਰ ਦੇ ਪੋਰਟਲ  http://www.swavlambancard.gov.in/   ਤੇ ਪਹੁੰਚ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਨ ਲਈ ਕੁਝ ਜ਼ਰੂਰੀ ਦਸਤਾਵੇਜ਼ ਲੋੜੀਂਦੇ ਹਨ ਜੇਕਰ ਉਸਦਾ ਜ਼ਿਲੇ੍ਹ ਦੇ ਸਿਵਲ ਸਰਜਨ ਤੋਂ ਪ੍ਰਮਾਣਿਤ ਪਹਿਲਾਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ ਤਾਂ ਡਿਜੀਟਲ ਫੋਰਮ ਨਾਲ ਜ਼ੋੜਨ ਲਈ ਅਸਲ ਮੈਡੀਕਲ ਸਰਟੀਫਿਕੇਟ, ਆਧਾਰ ਕਾਰਡ ਤੇ ਇਕ ਪਾਸਪੋਰਟ ਸਾਈਜ ਫੋਟੋ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ ਵਿਖੇ ਨਾਲ ਲਿਜਾਉਣੀ ਲਾਜ਼ਮੀ ਹੋਵੇਗੀ। ਇਸ ਉਪਰੰਤ ਵੈਰੀਫਿਕੇਸ਼ਨ ਲਈ ਅਰਜੀ ਜ਼ਿਲੇ੍ਹ ਦੇ ਸਿਵਲ ਸਰਜਨ ਕੋਲ ਜਾਵੇਗੀ ਜਿਸ ਤੋਂ ਬਾਅਦ ਭਾਰਤ ਸਰਕਾਰ ਦੀ ਏਜੰਸੀ ਤੋਂ ਅਪਰੂਵ ਹੋ ਕੇ ਇਕ ਮਹੀਨੇ ਦੇ ਅੰਦਰ ਲਾਭਪਾਤਰੀ ਕੋਲ ਯੂ.ਡੀ.ਆਈ.ਡੀ. ਕਾਰਡ ਪਹੁੰਚ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਕ ਵਾਰ ਯੂ.ਡੀ.ਆਈ.ਡੀ. ਕਾਰਡ ਬਣਨ ਨਾਲ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਭ ਲੈਣ ਲਈ ਭਵਿੱਖ ਵਿਚ ਕਦੇ ਵੀ ਮੈਡੀਕਲ ਸਰਟੀਫਿਕੇਟ ਜਾਂ ਸਿਵਲ ਸਰਜਨ ਵੱਲੋਂ ਪ੍ਰਮਾਣਿਤ ਅਪੰਗਤਾ ਫੀਸਦੀ ਪੱਤਰ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਯੂ.ਡੀ.ਆਈ.ਡੀ. ਕਾਰਡ `ਤੇ ਕਿੰਨੇ ਫੀਸਦੀ ਅਪੰਗਤਾ, ਕਿਹੜੀ ਵਿਲਖਣਤਾ ਆਦਿ ਸਭ ਕੁਝ ਦਰਸ਼ਾਈ ਗਈ ਹੈ।

ਉਨ੍ਹਾਂ ਕਿਹਾ ਕਿ ਦਿਵਿਆਂਗਾਂ ਲਈ 50 ਫੀਸਦੀ ਬਸ ਕਿਰਾਇਆ ਜਾਂ ਰੇਲਵੇ ਸਫਰ ਆਦਿ ਹੋਰ ਸਰਕਾਰ ਦੀਆਂ ਯੋਜਨਾਵਾਂ ਤੇ ਸਕੀਮਾਂ ਦਾ ਲਾਹਾ ਲੈਣ ਲਈ ਦਿਵਿਆਂਗਜਣਾਂ ਲਈ ਯੂ.ਡੀ.ਆਈ.ਡੀ. ਕਾਰਡ ਲਾਜ਼ਮੀ ਹੋਵੇਗਾ ਸੋ ਹਰੇਕ ਦਿਵਿਆਂਗ ਵਿਅਕਤੀ ਆਪਣਾ ਕਾਰਡ ਜ਼ਰੂਰ ਬਣਵਾਏ। ਉਨ੍ਹਾਂ ਕਿਹਾ ਕਿ ਕਿਸੇ ਵੀ ਦਿਵਿਆਂਗ ਨੂੰ ਕਾਰਡ ਬਣਾਉਣ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲੇ੍ਹ ਦੇ ਸਿਵਲ ਸਰਜਨ ਦਫਤਰ ਜਾਂ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਨਾਲ ਰਾਬਤਾ ਕਾਇਮ ਕਰ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!