ਸਿਹਤ ਬਲਾਕ ਭਵਾਨੀਗੜ੍ਹ ਵਿਖੇ ਵਿਸ਼ਵ ਰੈਬੀਜ਼ ਦਿਵਸ ਮਨਾਇਆ ਗਿਆ

0

ਭਵਾਨੀਗੜ੍ਹ/ਸੰਗਰੂਰ, 28 ਸਤੰਬਰ 2021 : ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਭਵਾਨੀਗੜ੍ਹ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ।

ਡਾ. ਮਹੇਸ਼ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ. ਸੀ. ਭਵਾਨੀਗੜ੍ਹ ਨੇ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਹਰ ਜਗ੍ਹਾ ਤੇ ਰੇਬੀਜ਼ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਸਬੰਧੀ ਜਾਗਰੂਕਤਾ ਬੈਨਰ ਅਤੇ ਪੈਫਲਿਟ ਵੀ ਵੰਡੇ ਗਏ ਹਨ ਹੈ।

ਉਨ੍ਹਾਂ ਦੱਸਿਆ ਕਿ ਰੈਬੀਜ਼ ਇੱਕ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਰੱਖੇ ਪਾਲਤੂ ਜਾਨਵਰਾਂ ਦਾ ਵੈਟਰਨਰੀ ਹਸਪਤਾਲਾਂ ਤੋ ਟੀਕਾਕਰਨ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜੇਕਰ ਕੋਈ ਕੁੱਤਾ ਜਾ ਹੋਰ ਜਾਨਵਰ ਕੱਟ ਜਾਵੇ ਤਾਂ ਟੀਕਾਰਨ ਕਰਵਾਉਣ ਤੋ ਪਰਹੇਜ਼ ਨਹੀ ਕਰਨਾ ਚਾਹੀਦਾ।

ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਕਈ ਲੋੋਕ ਕੁੱਤੇ ਦੇ ਵੱਢੇ ਨੂੰ ਨਜਰਅੰਦਰ ਕਰ ਦਿੰਦੇ ਹਨ ਜੋ ਕਿ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਰੈਬਿਜ ਤੋਂ ਬਚਾਅ ਲਈ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਜਾਨਵਰ ਦੇ ਵੱਢੇ ਜਾਣ ’ਤੇ ਜਖਮ ਨੂੰ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ ਅਤੇ ਬਿਨਾ ਕਿਸੇ ਦੇਰੀ ਤੋਂ ਡਾਕਟਰ ਕੋਲੋ ਇਲਾਜ ਕਰਵਾਇਆ ਜਾਵੇ। ਇਸ ਦੇ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲਾ ਵਿੱਚ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾਂ , ਸਬ ਡਵੀਜਨਾ ਹਪਸਤਾਲਾਂ ਅਤੇ ਕਮਿਊਨਿਟੀ ਹੈਲਥ ਸੈਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ। ਇਸ ਮੌਕੇ ਗੁਰਜੰਟ ਸਿੰਘ ਹੈਲਥ ਸੁਪਰਵਾਈਜ਼ਰ, ਮਨਦੀਪ ਸਿੰਘ, ਮੁਨੀਸ਼ ਕੁਮਾਰ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!