ਸਰਪੰਚਾਂ ਨੂੰ ਨਹਿਰੀ ਪਾਣੀ ਤੇ ਅਧਾਰਿਤ ਮੋਗਾ ਦੇ ਵਾਟਰ ਵਰਕਸ ਦਾ ਦੌਰਾ ਕਰਵਾਇਆ ਗਿਆ

0

ਫਾਜ਼ਿਲਕਾ 28 ਸਤੰਬਰ 2021 : ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਫਾਜ਼ਿਲਕਾ ਡਵੀਜਨ ਅਧੀਨ ਪੈਂਦੇ ਪਿੰਡਾਂ ਦੇ ਸਰਪੰਚਾਂ ਨੂੰ ਮੋਗਾ ਜ਼ਿਲੇ੍ਹ ਵਿੱਚ ਪਿੰਡ ਦੋਧਰ ਵਿਖੇ ਬਣੇ ਨਹਿਰੀ ਪਾਣੀ ਤੇ ਅਧਾਰਿਤ ਜਲ ਘਰ ਦਾ ਦੌਰਾ ਕਰਵਾਇਆ ਗਿਆ। ਇਹ ਜਾਣਕਾਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਚਮਕ ਸਿੰਗਲਾ ਨੇ ਦਿੱਤੀ।ੳਨ੍ਹਾਂ ਦੱਸਿਆ ਕਿ ਪਿੰਡਾਂ ਦੇ ਸਰਪੰਚਾ ਨੂੰ ਦੋਧਰ ਪਿੰਡਾਂ ਦਾ ਦੌਰਾ ਕਰਵਾਉਣ ਦਾ ਉਦੇਸ਼ ਉਨ੍ਹਾਂ ਨੂੰ ਫਾਜ਼ਿਲਕਾ ਜ਼ਿਲੇ੍ਹ ਵਿੱਚ ਬਣਨ ਵਾਲੇ ਅਜਿਹੇ ਮੈਗਾ ਵਾਟਰ ਵਰਕਸ ਸਬੰਧੀ ਆਗਾਉ ਤੌਰ ਦੇ ਜਾਣੂ ਕਰਵਾਉਣ ਸੀ। ਜਿਕਰਯੋਗ ਹੈ ਕਿ ਪਿੰਡ ਘਟਿਆ ਵਾਲੀ ਬੋਦਲਾ ਵਿਖੇ ਪੰਜਾਬ ਸਰਕਾਰ ਵੱਲੋ 420 ਕਰੋੜ ਨਾਲ ਨਹਿਰੀ ਪਾਣੀ ਤੇ ਅਧਾਰਿਤ ਵਾਟਰ ਵਰਕਸ ਤਿਆਰ ਕੀਤਾ ਜਾਦਾ ਹੈ ਜਿਥੋ 205 ਪਿੰਡਾਂ ਨੂੰ ਸਾਫ ਪੀਣ ਦਾ ਪਾਣੀ ਮੁਹਈਆ ਕਰਵਾਇਆ ਜਾਵੇਗਾ।

ਸਰਪੰਚਾਂ ਨਾਲ ਦੌਰੇ ਤੇ ਗਏ ਐਸ.ਡੀ.ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਪੰਚਾਂ ਨੇ ਨਵੀ ਟੈਕਨੋਲੋਜੀ ਨਾਲ ਪਿੰਡ ਦੋਧਰ ਵਿਖੇ ਬਣੇ ਵਾਟਰ ਵਰਕਸ ਦੀ ਕਾਰਜ ਪ੍ਰਣਾਲੀ ਤੇ ਸੰਤੁਸ਼ਟੀ ਜਾਹਿਰ ਕੀਤੀ।ਦੋਧਰ ਪਿੰਡ ਵਿਖੇ ਬਣੇ ਵਾਟਰ ਵਰਕਸ ਤੋਂ 85 ਪਿੰਡਾਂ ਦੇ 3.54 ਲੱਖ ਲੋਕਾਂ ਨੂੰ ਪੀਣ ਦਾ ਪਾਣੀ ਸਪਲਾਈ ਹੁੰਦਾ ਹੈ।  50 ਐਮਐਲਡੀ ਸਮਰਥਾ ਦੇ ਇਸ ਵਾਟਰ ਵਰਕਸ ਦੇ ਨਿਰਮਾਣ ਤੇ 218 ਕਰੋੜ ਦੀ ਲਾਗਤ ਆਈ ਹੈ।

About The Author

Leave a Reply

Your email address will not be published. Required fields are marked *

error: Content is protected !!