ਕਿੰਨੂ ਅਤੇ ਝੋਨੇ ਦੇ ਨਿਰਯਾਤ ਸਬੰਧੀ ਸੈਮੀਨਰ ਕਰਵਾਇਆ ਗਿਆ

0
ਫ਼ਾਜ਼ਿਲਕਾ 25 ਸਤੰਬਰ  2021 : ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਜ਼ਾਦੀ ਦੀ  75ਵੀਂ ਵਰ੍ਹੇਗੰਢ ਮਨਾਉਂਦੇ ਹੋਏ ਦਫਤਰ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ  ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿਖੇ ਵਣਿੰਜੈ ਸਪਤਾਹ ਆਜ਼ਾਦੀ ਦਾ ਅੰਮ੍ਰਿਤ ਮਾਹਉਤਸਵ ਮਨਾਇਆ ਗਿਆ।
ਇਸ ਮੌਕੇ ਸ੍ਰੀਮਤੀ ਸੁਸ਼ਮਾ ਕੁਮਾਰੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ , ਸ੍ਰੀ ਆਰ ਕੇ ਚੌਧਰੀ ਲੀਡ ਡਿਸਟ੍ਰਿਕ ਮੈਨੇਜਰ ਪੰਜਾਬ ਨੈਸ਼ਨਲ,  ਸ੍ਰੀ ਗੌਰਵ ਸੂਦ ਬ੍ਰਾਂਚ ਮੈਨੇਜਰ,  ਜਸਵਿੰਦਰਪਾਲ ਸਿੰਘ ਫੰਕਸ਼ਨਲ ਮੈਨੇਜਰ, ਕੁਲਵੰਤ ਰਾਏ ਵਰਮਾ ਉੱਚ ਉਦਯੋਗਿਕ ਉੱਨਤੀ ਅਫਸਰ,  ਬਲਵੰਤ ਸਿੰਘ ਸੀਨੀਅਰ ਸਹਾਇਕ ਵੱਲੋਂ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਜ਼ਿਲ੍ਹਾ ਫਾਜ਼ਿਲਕਾ ਵੱਲੋਂ ਰਾਈਸ ਅਤੇ ਕਿੰਨੂ ਦਾ ਨਿਰਯਾਤ ਕੀਤਾ ਜਾਂਦਾ ਹੈ। ਲੀਡ ਡਿਸਟ੍ਰਿਕ ਮੇਜਰ ਅਤੇ ਬ੍ਰਾਂਚ ਮੈਨੇਜਰ ਨੇ ਉਦਯੋਗਪਤੀਆਂ ਨੂੰ ਬੈਂਕ ਦੀਆ ਐਕਸਪੋਰਟ ਸਬੰਧੀ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਉਦਯੋਗਪਤੀਆਂ ਵੱਲੋਂ ਕਿੰਨੂ ਅਤੇ ਚਾਵਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਦੌਰਾਨ ਕਿੰਨੂ ਐਕਸਪੋਰਟ ਪ੍ਰਧਾਨ ਫਾਜ਼ਿਲਕਾ ਸ੍ਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਕਿਨੂੰ ਨੂੰ  ਐਕਸਪੋਰਟ  ਕਰਨ ਲਈ  ਕਿੰਨੂ ਵੈਕਸਿੰਗ ਅਤੇ ਕਿਨੂੰ ਸਟੋਰ ਕਰਨ ਲਈ ਕੋਲਡ ਸਟੋਰ ਦੀ ਵਿਵਸਥਾ ਹਰ  ਵੈਕਸਿੰਨ ਪਲਾਂਟ ਦੀ ਲੋਡ਼ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿੰਨੂੰ ਦੇ ਐਕਸਪੋਰਟਰਾਂ ਨੂੰ ਕੋਲਡ ਸਟੋਰ ਲਗਾਉਣ ਸਬੰਧੀ 50 ਪ੍ਰਤੀਸ਼ਤ ਸਬਸਿਡੀ ਦੀ ਪ੍ਰਵੀਜ਼ਨ ਕਰੇ ਤਾਂ ਜੋ ਕਿੰਨੂ ਦੇ ਨਿਰਯਾਤ ਵਿੱਚ ਵਾਧਾ ਹੋ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਅਬੋਹਰ ਅਤੇ ਫਾਜ਼ਿਲਕਾ ਤੋਂ ਏਸੀ ਕੰਟੇਨਰ ਟਰੇਨ ਚਲਾਏ ਜਾਂ ਏਸੀ ਲੌਜਿਸਟਿਕ ਉਦਯੋਗਪਤੀਆਂ ਨੂੰ ਮੁਹੱਈਆ ਕਰਾਵੇ, ਇਸ ਤਰ੍ਹਾਂ ਕਰਨ ਨਾਲ ਉਦਯੋਗਪਤੀਆਂ ਤੇ ਕਿਸਾਨਾਂ ਨੂੰ ਵਾਧਾ ਮਿਲੇਗਾ ਅਤੇ ਸਰਕਾਰ ਦੇ ਵਿਦੇਸ਼ੀ ਮੁਦਰਾ ਵੀ ਵਧੇਗੀ।
ਜ਼ਿਲ੍ਹਾ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਦਯੋਗਪਤੀਆਂ ਦੀਆਂ ਜੋ ਵੀ ਮੁਸ਼ਕਲਾਂ ਹਨ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਹੋਏ ਉਨ੍ਹਾਂ ਦਾ ਹਰ ਸੰਭਵ  ਹੱਲ ਕਰਵਾਇਆ ਜਾਵੇਗਾ।

About The Author

Leave a Reply

Your email address will not be published. Required fields are marked *