ਜਿਲ੍ਹਾ ਸਿੱਖਿਆ ਅਫਸਰ ਨੇ ਐਨ ਐਮ ਐਮ ਐਸ ਵਜੀਫਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾ

0

ਫਾਜ਼ਿਲਕਾ 06 ਜੂਨ

ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ ਤ੍ਰਿਲੋਚਨ ਸਿੰਘ ਸਿੱਧੂ ਨੇ  ਪਿਛਲੇ ਦਿਨੀ ਹੋਈ ਐਨ ਐਮ ਐਮ ਐਸ (ਨੈਸ਼ਨਲ ਮੀਨਾ ਕਮ ਮੈਰਿਟ ) ਵਜੀਫਾ ਪ੍ਰੀਖਿਆ ਪਾਸ ਕਰਕੇ ਵਜੀਫ਼ਾ ਪ੍ਰਾਪਤ ਕਰਨ ਵਾਲੇ ਜਿਲ੍ਹਾ ਫਾਜਿਲਕਾ ਦੇ 89 ਵਿਦਿਆਰਥੀਆਂ  , ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁੱਖੀਆ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆਂ ਹਨ।  ਉਹਨਾਂ ਕਿਹਾ ਕਿ ਸਭ ਦੇ ਸਾਝੇ ਯਤਨਾ ਨਾਲ ਇਹ ਪ੍ਰਾਪਤੀ ਹੋਈ ਹੈ।  ਇਸ ਪ੍ਰੀਖਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ ਦੇ 12 ,ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨਵਾਲਾ ਦੇ 11,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ 5 ,ਸਰਕਾਰੀ ਮਿਡਲ ਸਕੂਲ ਪੀਰ ਬਖਸ਼ ਚੌਹਾਨ ਦੇ 4 ਵਿਦਿਆਰਥੀਆਂ ਸਮੇਤ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਕੁੱਲ 89 ਵਿਦਿਆਰਥੀਆਂ  ਜਿਹਨਾਂ ਵਿੱਚੋਂ 22 ਐਸੀ, 9 ਬੀਸੀ,1ਦਿਵਿਆਂਗ ਅਤੇ 57 ਜਨਰਲ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।

 ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੌਤਮ ਗੌੜ੍ਹ ਡੀ ਐਮ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਨੇ ਦੱਸਿਆ ਕਿ ਇਸ ਪ੍ਰਾਪਤੀ  ਤੋ ਬਾਅਦ ਹੁਣ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਐਨ ਟੀ ਐਸ ਈ ਦੀ ਪ੍ਰੀਖਿਆ ਲਈ ਯੂਮ ਕਲਾਸਾ ਰਾਹੀ ਲਗਾਤਾਰ ਤਿਆਰੀ ਕਰਵਾਈ ਜਾ ਰਹੀ ਹੈ। ਸਾਰਿਆ ਦੇ ਸਾਝੇ ਯਤਨਾ ਨਾਲ ਇਸ ਦੇ ਵੀ ਵਧੀਆ ਨਤੀਜੇ ਪ੍ਰਾਪਤ ਹੋਣਗੇ। ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਬ੍ਰਿਜ ਮੋਹਨ ਸਿੰਘ ਬੇਦੀ, ਸਮੂਹ ਡੀਐਮ, ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਇਹਨਾਂ ਹੋਣਹਾਰ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ, ਮਾਪਿਆਂ ਅਤੇ ਸਕੂਲ ਮੁੱਖੀਆ ਨੂੰ ਇਸ ਪ੍ਰਾਪਤੀ ਲਈ ਵਧਾਈਆਂ  ਅਤੇ ਸ਼ੁਭਕਾਮਨਾਵਾ ਦਿੱਤੀਆ।

About The Author

Leave a Reply

Your email address will not be published. Required fields are marked *

You may have missed