ਲੋਕ ਕਾਮਨ ਸਰਵਿਸ ਕੇਂਦਰਾਂ ਤੇ ਈ ਸ਼ਰਮ ਕਾਰਡ ਲਈ ਮੁਫ਼ਤ ਕਰਵਾ ਸਕਦੇ ਹਨ ਰਜਿਸਟੇ੍ਰਸ਼ਨ

0

ਫਾਜਿ਼ਲਕਾ, 14 ਸਤੰਬਰ 2021 : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਿਰਤ ਅਤੇ ਰੋਜਗਾਰ ਮੰਤਰਾਲੇ ਵੱਲੋਂ ਅੰਸਗਠਿਤ ਖੇਤਰ ਵਿਚ ਕੰਮ ਕਰਦੇ ਕਿਰਤੀਆਂ ਦੇ ਈ ਸ਼ਰਮ ਕਾਰਡ ਬਣਾਏ ਜਾ ਰਹੇ ਹਨ। ਇਸ ਯੋਜਨਾ ਤਹਿਤ ਸਰਕਾਰ 38 ਕਰੋੜ ਲੋਕਾਂ ਦਾ ਡਾਟਾ ਬੇਸ ਬਣਾਉਣ ਜਾ ਰਹੀ ਹੈ ਤਾਂ ਜ਼ੋ ਅਸੰਗਠਿਤ ਖੇਤਰ ਵਿਚ ਲੱਗੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਉਨ੍ਹਾਂ ਦਾ ਪਹਿਚਾਣ ਕੀਤੀ ਜਾ ਸਕੇ ਅਤੇ ਫਿਰ ਸਰਕਾਰ ਜ਼ੇਕਰ ਉਨ੍ਹਾਂ ਦੀ ਭਲਾਈ ਲਈ ਕੋਈ ਸਕੀਮ ਬਣਾਉਣਾ ਚਾਹੇ ਤਾਂ ਅਜਿਹੀ ਸਕੀਮ ਬਣਾ ਕੇ ਲਾਗੂ ਕਰ ਸਕੇ।

ਇਸ ਲਈ ਅਜਿਹੇ ਕਾਮਿਆਂ ਦੀ ਕਾਮਨ ਸਰਵਿਸ ਸੈਂਟਰਾਂ ਤੇ ਰਜਿਸਟ੍ਰੇਸ਼ਨ ਸ਼ੁਰੂ ਹੈ ਅਤੇ ਇਸ ਦੀ ਰਜਿਸਟ੍ਰੇਸ਼ਨ ਕੋਈ ਵਿਅਕਤੀ ਖੁਦ ਵੀ ਕਰਵਾ ਸਕਦਾ ਹੈ। ਇਸਦੀ ਰਜਿਸਟੇ੍ਰਸ਼ਨ ਦੀ ਕੋਈ ਫੀਸ ਨਹੀਂ ਹੈ ਅਤੇ ਇਹ ਪੂਰੀ ਤਰਾਂ ਨਾਲ ਮੁਫ਼ਤ ਹੈ।

ਅਸੰਗਠਿਤ ਕਾਮੇ ਕਿਹੜੇ ਹੁੰਦੇ ਹਨ ਸਬੰਧੀ ਹੋਰ  ਜਾਣਕਾਰੀ ਦਿੰਦਿਆਂ ਸੀਐਸਸੀ ਪ੍ਰੋਜ਼ੈਕਟ ਦੇ ਜਿ਼ਲ੍ਹਾ ਮੈਨੇਜਰ ਸਿ਼ਖਾ ਨੇ ਦੱਸਿਆ ਕਿ ਉਹ ਸਾਰੇ ਲੋਕ ਜਿ਼ਨ੍ਹਾ ਈਪੀਐਫ ਨਾ ਕੱਟਿਆਂ ਜਾਂਦਾ ਹੋਵੇ ਉਨ੍ਹਾਂ ਨੂੰ ਅਸੰਗਠਿਤ ਕਾਮੇ ਆਖਦੇ ਹਨ। ਜਿਵੇਂ ਖੇਤ ਮਜਦੂਰ, ਰੇਹੜੀ ਫੜੀ ਵਾਲੇ, ਰੋਜਾਨਾ ਦੇ ਦਿਹਾੜੀਦਾਰ, ਘਰੇਲੂ ਕੰਮਾਂ ਵਿਚ ਲੱਗੇ ਲੋਕ, ਖੇਤੀ ਅਤੇ ਖੇਤੀ ਅਧਾਰਿਤ ਧੰਦਿਆਂ ਵਿਚ ਲੱਗੇ ਲੋਕ ਆਦਿ ।

ਜਿ਼ਲ੍ਹਾ ਮੈਨੇਜਰ ਸਿ਼ਖਾ ਨੇ ਦੱਸਿਆ ਕਿ ਇਸ ਸਕੀਮ ਦਾ ਫੌਰੀ ਉਦੇਸ਼ ਅਜਿਹੇ ਸਾਰੇ ਲੋਕਾਂ ਦੀ ਜਾਣਕਾਰੀ ਇੱਕਤਰ ਕਰਨਾ ਹੈ ਤਾਂ ਜ਼ੋ ਉਸ ਤੋਂ ਬਾਅਦ ਇੰਨ੍ਹਾਂ ਦੀ ਭਲਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਯੋਜਨਾਵਾਂ ਬਣਾ ਸਕਨ ਕਿਉਂਕਿ ਕੋਈ ਵੀ ਯੋਜਨਾ ਬਣਾਉਣ ਲਈ ਲਾਜਮੀ ਹੈ ਕਿ ਸਰਕਾਰ ਕੋਲ ਅਜਿਹੇ ਲੋਕਾਂ ਦੀ ਗਿਣਤੀ, ਨਾਂਅ ਪਤਾ ਆਦਿ ਹੋਵੇ।

ਇਸ ਸਕੀਮ ਤਹਿਤ ਕਾਰਡ ਬਣਵਾਉਣ ਵਾਲੇ ਨੂੰ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਤਹਿਤ ਇਕ ਸਾਲ ਦਾ ਪ੍ਰੀਮਿਅਮ ਮਾਫ ਹੋਵੇਗਾ।ਅਤੇ ਅੱਗੇ ਤੋਂ ਕੋਈ ਵੀ ਹੋਰ ਲਾਭ ਲੈਣ ਲਈ ਇਹ ਕਾਰਡ ਜਰੂਰੀ ਹੋ ਸਕਦਾ ਹੈ ਇਸ ਲਈ ਯੋਗ ਵਿਅਕਤੀ ਕਾਰਡ ਜਰੂਰ ਬਣਵਾਉਣ।

ਸਿ਼ਖਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ੋ ਵੀ ਰਜਿਸਟਰਡ ਕਰਵਾਏਗਾ ਉਸਨੂੰ 12 ਅੰਕਾਂ ਦੇ ਨੰਬਰ ਵਾਲਾ ਇਕ ਈ ਕਾਰਡ ਜਾਰੀ ਕੀਤਾ ਜਾਵੇਗਾ ਜਿਸਦਾ ਪ੍ਰਿੰਟ ਵੀ ਤੁਸੀਂ ਲੈ ਸਕਦੇ ਹੋ।ਇਸ ਕਾਰਡ ਲਈ ਰਜਿਸਟਰਡ ਕਰਵਾਉਣ ਲਈ ਉਮਰ 16 ਤੋਂ 59 ਸਾਲ ਤੱਕ ਹੋਣੀ ਚਾਹੀਦੀ ਹੈ।ਵਿਅਕਤੀ ਆਮਦਨ ਕਰ ਦਾਤਾ ਨਹੀਂ ਹੋਣਾ ਚਾਹੀਦਾ ਹੈ ਅਤੇ ਨਾ ਹੀ ਉਹ ਈਪੀਐਫਓ ਜਾਂ ਆਈ ਐਸ ਆਈ ਸੀ ਦਾ ਮੈਂਬਰ ਹੋਵੇ।ਇਸ ਲਈ ਰਜਿਸਟਰ ਕਰਵਾਉਣ ਲਈ ਪ੍ਰਾਰਥੀ ਕੋਲ ਇਹ ਦਸਤਾਵੇਜ਼ ਚਾਹੀਦੇ ਹਨ: ਅਧਾਰ ਕਾਰਡ ਨਾਲ ਆਪਣੀ ਕੇ ਵਾਈ ਸੀ ਕਰਵਾਉਣੀ ਹੋਵੇਗੀ।ਚਾਲੂ ਬਚਤ ਖਾਤਾ ਹੋਵੇ।ਅਤੇ ਚਾਲੂ ਹਲਾਤ ਵਿਚ ਮੋਬਾਇਲ ਨੰਬਰ ਹੋਵੇ ਜਿਸ ਤੇ ਓਟੀਪੀ ਆਵੇਗਾ।

ਜ਼ੇਕਰ ਤੁਹਾਡੇ ਅਧਾਰ ਕਾਰਡ ਨਾਲ ਤੁਹਾਡਾ ਮੋਬਾਇਲ ਲਿੰਕ ਹੈ ਤਾਂ ਕੋਈ ਵੀ ਵਿਅਕਤੀ ਖੁਦ ਵੀ ਪੋਰਟਲ register.eshram.gov.in/  ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।ਇਸਦੀ ਕੋਈ ਫੀਸ ਨਹੀਂ ਹੈ। ਪਰ ਜ਼ੇਕਰ ਤੁਸੀਂ ਖੁਦ ਅਜਿਹਾ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹੋ। ਇੱਥੇ ਵੀ ਰਜਿਸਟੇ੍ਰਸ਼ਨ ਮੁਫ਼ਤ ਹੈ। ਇਸ ਸਬੰਧੀ ਲਈ ਤੁਸੀਂ ਹੋਰ ਜਾਣਕਾਰੀ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਹੈਲਪਲਾਈਨ ਤੇ ਫੋਨ ਨੰਬਰ 14434 ਤੇ ਵੀ ਕਾਲ ਕਰ ਸਕਦੇ ਹੋ।

About The Author

Leave a Reply

Your email address will not be published. Required fields are marked *

error: Content is protected !!