ਹਲਕਾ ਦਾਖਾ ’ਚ ਕਾਂਗਰਸ ਦੇ ਨਵੇਂ ਬਣੇ ਦਫਤਰ ਦਾ ਕੈਪਟਨ ਸੰਧੂ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਸ਼ਾਂਝੇ ਤੌਰ ’ਤੇ ਕੀਤਾ ਉਦਘਾਟਨ
ਮੁੱਲਾਂਪੁਰ ਦਾਖਾ 10 ਸਤੰਬਰ 2021 : ਲੁਧਿਆਣੇ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ’ਚ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਪੱਕੇ ਤੌਰ ’ਤੇ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਲੁਧਿਆਣਾ-ਫਿਰੋਜਪੁਰ ਰੋਡ ’ਤੇ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਖੋਲ੍ਹਿਆ ਗਿਆ। ਇਸ ਮੌਕੇ ਅਮਰੀਕ ਸਿੰਘ ਈਸੇਵਾਲ, ਬਲਵਿੰਦਰ ਸਿੰਘ ਮੰਡਿਆਣੀ ਅਤੇ ਦਵਿੰਦਰ ਸਿੰਘ ਦੇ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਘਰ ਨਾਲ ਜੋੜਿਆ ਅਤੇ ਭਾਈ ਗਗਨਦੀਪ ਸਿੰਘ ਰਾਜਗੜ੍ਹ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਦਫਤਰ ਦਾ ਉਦਘਾਟਨ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ, ਕੈਪਟਨ ਸੰਧੂ ਨਾਲ ਉਨ੍ਹਾਂ ਦੀ ਪਤਨੀ ਮੈਡਮ ਪੁਨੀਤਾ ਸੰਧੂ ਵੀ ਹਾਜਰ ਸਨ।
ਉਪਰੰਤ ਵੱਡੇ ਇਕੱਠ ਨੂੰ ਸੰਬਧਨ ਕਰਦਿਆਂ ਜਿੱਥੇ ਕੈਪਟਨ ਸੰਧੂ ਨੇ ਕਾਂਗਰਸ ਪਾਰਟੀ ਦੇ ਆਗੂ, ਵਰਕਰ ਆਈ ਹੋਈ ਹਰ ਇੱਕ ਸ਼ਖਸੀਅਤ ਦਾ ਬਹੁਤ ਧੰਨਵਾਦ ਕੀਤਾ ਉੱਥੇ ਉਨ੍ਹਾਂ ਪੂਰਨ ਭਰੋਸਾ ਦਿੱਤਾ ਕਿ ਇਸ ਨਵੇਂ ਦਫਤਰ ਵਿੱਚ ਆਉਣ ਵਾਲੇ ਹਰ ਇੱਕ ਵਿਅਕਤੀ ਨੂੰ ਪੂਰਨ ਸਤਿਕਾਰ ਮਿਲੇਗਾ ਅਤੇ ਹਲਕਾ ਦਾਖਾ ਨਾਲ ਸਬੰਧਤ ਸਮੱਸਿਆ ਨੂੰ ਪਹਿਲ ’ਤੇ ਅਧਾਰ ਤੇ ਹੱਲ ਕੀਤਾ ਜਾਵੇਗਾ। ਜੇਕਰ ਹਲਕਾ ਦਾਖਾ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਕਿਸੇ ਸਮੇਂ ਵੀ ਦਫਤਰ ਆ ਕੇ ਸਿੱਧੇ ਤੌਰ ’ਤੇ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਕੈਪਟਨ ਸੰਧੂ ਨਾਲ ਕੌਂਸਲਰ ਮਮਤਾ ਆਸ਼ੂ, ਲੁਧਿਆਣਾ ਜਿਲ੍ਹਾ (ਦਿਹਾਤੀ) ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਹਿਲਾ ਕਾਂਗਰਸ ਦੀ ਜਿਲ੍ਹਾ ਲੁਧਿਆਣਾ (ਦਿਹਾਤੀ) ਪ੍ਰਧਾਨ ਗੁਰਦੀਪ ਕੌਰ, ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮਿਕ, ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਕੁਲਦੀਪ ਸਿੰਘ ਬੱਦੋਵਾਲ, ਰਮਨਦੀਪ ਸਿੰਘ ਰਿੱਕੀ ਚੌਹਾਨ, ਲਕਵਿੰਦਰ ਸਿੰਘ ਗੁੱਜਰਵਾਲ (ਤਿੰਨੇ ਜਿਲ੍ਹਾ ਪ੍ਰੀਸ਼ਦ ਮੈਂਬਰ), ਸਤਵਿੰਦਰਪਾਲ ਸਿੰਘ ਕਾਕਾ ਗਰੇਵਾਲ, ਮਨਜੀਤ ਸਿੰਘ ਭਰੋਵਾਲ, ਸੁਰਿੰਦਰ ਸਿੰਘ ਟੀਟੂ ਸਿੱਧਵਾ ਬੇਟ (ਤਿੰਨੇ ਮਾਰਕੀਟ ਕਮੇਟੀ ਦੇ ਚੇਅਰਮੈਨ), ਸਾਮ ਲਾਲ ਜਿੰਦਲ, ਗੁਰਪ੍ਰੀਤ ਸਿੰਘ ਕਿੱਕੀ ਲਤਾਲਾ, ਗੁਲਵੰਤ ਸਿੰਘ ਜੰਡੀ (ਤਿੰਨੇ ਵਾਇਸ ਚੇਅਰਮੈਨ) ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਵਾਇਸ ਚੇਅਰਮੈਨ ਹਰਮਨ ਕੁਲਾਰ, ਮਨਪ੍ਰੀਤ ਸਿੰਘ ਈਸੇਵਾਲ, ਵਰਿੰਦਰ ਸਿੰਘ ਮਦਾਰਪੁਰਾ (ਕਾਂਗਰਸ ਦੇ ਬਲਾਕ ਪ੍ਰਧਾਨ), ਨਗਰ ਕੌਂਸ਼ਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਚੰਨੀ ਅਰੋੜਾ, ਸੈੱਲਰ ਐਸੋਸੀਏਸਨ ਦੇ ਪ੍ਰਧਾਨ ਮਹਾਂਬੀਰ ਬਾਂਸਲ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਬਲਾਕ ਸਿੱਧਵਾ ਬੇਟ ਦੇ ਪ੍ਰਧਾਨ ਤਰਲੋਕ ਸਿੰਘ ਸਵੱਦੀ, ਲੱਛਮਣ ਸਿੰਘ ਕੋਠੇ ਪੋਨੇ, ਹਰਨੇਕ ਸਿੰਘ ਸਰਾਭਾ, ਜਸਪਾਲ ਸਿੰਘ ਮੁੱਲਾਂਪੁਰ, ਗੁਰਜੀਤ ਸਿੰਘ ਜੰਡੀ, ਗੁਰਮੀਤ ਸਿੰਘ ਭੂੰਦੜੀ, ਦਰਸ਼ਨ ਸਿੰਘ ਭਨੋਹੜ (ਸਾਰੇ ਬਲਾਕ ਸੰਮਤੀ ਮੈਂਬਰ), ਮਲਵਿੰਦਰ ਸਿੰਘ ਗੁੜੇ, ਲਾਲ ਸਿੰਘ ਸਵੱਦੀ, ਭੁਪਿੰਦਰਪਾਲ ਸਿੰਘ ਚਾਵਲਾ, ਜਗਦੀਸ਼ ਸਿੰਘ ਜੱਗੀ ਪਮਾਲ, ਜਸਵੰਤ ਸਿੰਘ ਭੱਟੀਆਂ, ਹਰਮਿੰਦਰ ਸਿੰਘ ਚੌਕੀਮਾਨ, ਪ੍ਰਮਿੰਦਰ ਸਿੰਘ ਤੂਰ, ਦਲਜੀਤ ਸਿੰਘ ਸਵੱਦੀ (ਪੱਛਮੀ), ਕੁਲਦੀਪ ਸਿੰਘ ਖੁਦਾਈ ਚੱਕ, ਜਤਿੰਦਰ ਸਿੰਘ ਦਾਖਾ, ਹਰਬੰਸ ਸਿੰਘ ਖਾਲਸਾ, ਅਜਮਿੰਦਰ ਸਿੰਘ ਚੱਕ, ਗੁਰਇਕਬਾਲ ਸਿੰਘ ਧੋਥੜ, ਹਰਭਜਨ ਸਿੰਘ ਬਾਸੀਆ ਬੇਟ, ਹਰਪ੍ਰੀਤ ਸਿੰਘ ਭੂੰਦੜੀ, ਰਣਜੀਤ ਸਿੰਘ ਧੂਰਕੋਟ, ਰਵਿੰਦਰ ਸਿੰਘ ਢੋਲਣ, ਅਮਰਜੀਤ ਸਿੰਘ ਜਾਂਗਪੁਰ, ਸੁਰਿੰਦਰ ਸਿੰਘ ਕੈਲਪੁਰ, ਜਸਵੰਤ ਸਿੰਘ ਪੁੜੈਣ, ਦਰਸ਼ਨ ਸਿੰਘ ਤਲਵੰਡੀ ਖੁਰਦ, ਜਸਵੀਰ ਸਿੰਘ ਖੰਡੂਰ, ਰੁਲਦਾ ਸਿੰਘ ਪੰਡੋਰੀ, ਰਣਵੀਰ ਸਿੰਘ ਰੁੜਕਾ, ਗੁਰਚਰਨ ਸਿੰਘ ਹਸਨਪੁਰ, ਭਜਨ ਸਿੰਘ ਦੇਤਵਾਲ, ਗੁਰਜੀਤ ਸਿੰਘ ਈਸੇਵਾਲ, ਅਲਬੇਲ ਸਿੰਘ ਘਮਨੇਵਾਲ, ਸੁਰਿੰਦਰ ਸਿੰਘ ਡੀਪੀ ਢੱਟ, ਗੁਰਪ੍ਰੀਤ ਕੌਰ ਮੰਡਿਆਣੀ, ਦਰਸ਼ਨ ਸਿੰਘ ਵਿਰਕ, ਹਰਮਨ ਬੜੈਚ, ਸੁਖਮਿੰਦਰ ਸਿੰਘ ਝੱਜ (ਸਾਰੇ ਸਰਪੰਚ), ਅਮਰਜੋਤ ਸਿੰਘ, ਗੁਰਮੇਲ ਸਿੰਘ ਮੋਰਕਰੀਮਾ, ਸੋਹਣ ਸਿੰਘ ਗੁੜੇ (ਸਾਰੇ ਸਾਬਕਾ ਸਰਪੰਚ), ਸੀਨੀਅਰ ਕਾਂਗਰਸੀ ਆਗੂ ਅਨਿਲ ਜੈਨ, ਸੀਨੀਅਰ ਕਾਂਗਰਸੀ ਆਗੂ ਵਿੱਕੀ ਜੈਨ, ਤਰੁਣ ਕੁਮਾਰ ਜਿੰਦਲ ਉਰਫ ਪਿੰਕੂ, ਸਮੇਤ ਹੋਰ ਵੀ ਕਾਂਗਰਸੀ ਆਗੂ ਤੇ ਸਮੂਹ ਵਰਕਰ ਹਾਜਰ ਸਨ।