ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮਵਤਸਰੀ ਤੇ ਅਨੰਤ ਚਤੁਰਦਸ਼ੀ ਸਬੰਧੀ 11 ਤੇ 19 ਸਤੰਬਰ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਮੀਟ ਦੀ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ
ਫਤਹਿਗੜ੍ਹ ਸਾਹਿਬ, 09 ਸਤੰਬਰ 2021 : ਜੈਨ ਧਰਮ ਦਾ ਮਹਾਨ ਅਧਿਆਤਮਿਕ ਪਰਵ ਸਮਵਤਸਰੀ ਅਤੇ ਅਨੰਤ ਚਤੁਰਦਸ਼ੀ ਮਿਤੀ 11 ਸਤੰਬਰ,ਦਿਨ ਸ਼ਨੀਵਾਰ ਅਤੇ 19 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਸ਼ੁੱਭ ਦਿਹਾੜਾ ਸ੍ਰਿਸ਼ਟੀ ਦੇ ਸਮੂਹ ਮਾਨਵ ਸਮਾਜ ਅਤੇ ਪਸ਼ੂ ਪੰਛੀਆਂ ਪ੍ਰਤੀ ਮਿੱਤਰਤਾ ਅਤੇ ਦਇਆ ਦੀ ਭਾਵਨਾ ਨੂੰ ਸਮਰਪਿਤ ਹੈ।
ਇਸ ਲਈ ਜ਼ਿਲ੍ਹਾ ਮੈਜਿਸਟਰੇਟ, ਸ਼੍ਰੀਮਤੀ ਸੁਰਭੀ ਮਲਿਕ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਮਿਤੀ 11 ਸਤੰਬਰ, ਦਿਨ ਸ਼ਨੀਵਾਰ ਅਤੇ 19 ਸਤੰਬਰ ਦਿਨ ਐਤਵਾਰ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ,ਕਸਬਿਆਂ,ਸ਼ਹਿਰਾਂ ਵਿਚ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।