ਡੀਈਓ ਐਲੀਮੈਂਟਰੀ ਵੱਲੋਂ ਸਮੂਹ ਬੀਪੀਈਓਜ਼ ਅਤੇ ਪੜ੍ਹੋ ਪੰਜਾਬ ਟੀਮ ਨੂੰ ਕੀਤਾ ਸਨਮਾਨਿਤ

0
ਤਰਨਤਾਰਨ, 08 ਸਤੰਬਰ 2021 : ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵੱਲੋਂ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਵਿਖੇ ਸਮੂਹ ਬੀਪੀਈਓ ਸਾਹਿਬਾਨ ਅਤੇ ਪੜ੍ਹੋ ਪੰਜਾਬ ਪੜ੍ਹਾਓ  ਪੰਜਾਬ ਟੀਮ ਮੈਂਬਰਾਂ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਹਿੰਮਾਂ ਦਾ ਮੁਲਾਂਕਣ ਕੀਤਾ ਗਿਆ।
ਇਸ ਮੌਕੇ ਡੀਈਓ ਐਲੀਮੈਂਟਰੀ ਤਰਨਤਾਰਨ ਰਾਜੇਸ਼ ਕੁਮਾਰ ਵੱਲੋਂ ਬਲਾਕ ਪੱਧਰ ਤੇ ਸਮੂਹ ਬੀਪੀਈਓ ਸਾਹਿਬਾਨ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਉਪਰਾਲਿਆਂ ਸਬੰਧੀ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵੱਖ-ਵੱਖ ਮੁਹਿੰਮਾਂ ਦੇ ਨਾਲ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵੀ ਇਸੇ ਹੀ ਜਜ਼ਬੇ ਦੇ ਨਾਲ ਯੋਜਨਾਬੰਦੀ ਦੁਆਰਾ ਵੱਧ ਤੋਂ ਵੱਧ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵੱਲੋਂ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰਜ਼, ਜਸਵਿੰਦਰ ਸਿੰਘ ਬੀਪੀਈਓ ਚੋਹਲਾ ਸਾਹਿਬ,ਪਾਰਸ ਖੁੱਲ੍ਹਰ ਬੀਪੀਈਓ ਵਲਟੋਹਾ,ਵੀਰਜੀਤ ਕੌਰ ਬੀਪੀਈਓ ਨੌਸ਼ਹਿਰਾ ਪਨੂੰਆਂ, ਪਰਮਜੀਤ ਕੌਰ ਬੀਪੀਈਓ ਪੱਟੀ, ਹਰਜੀਤ ਸਿੰਘ ਬੀਪੀਈਓ ਭਿੱਖੀਵਿੰਡ, ਦਿਲਬਾਗ ਸਿੰਘ ਬੀਪੀਈਓ ਖਡੂਰ ਸਾਹਿਬ ਅਤੇ ਮਥਰਾ ਦੇਵੀ ਬੀਪੀਈਓ ਤਰਨਤਾਰਨ ਪਰਾਪਰ ਨੂੰ ਵਧੀਆ ਕਾਰਗੁਜ਼ਾਰੀ ਲਈ ਪ੍ਰਸੰਸਾ ਪੱਤਰ ਅਤੇ ਮੈਡਲ ਨਾਲ ਸਨਮਾਨਿਤ ਕੀਤਾ।
ਇਸ ਤੋਂ ਇਲਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਨਵਦੀਪ ਸਿੰਘ, ਸਹਾਇਕ ਕੋਆਰਡੀਨੇਟਰ ਅਨੂਪ ਸਿੰਘ ਮੈਣੀ ਅਤੇ ਸਮੂਹ ਟੀਮ ਨੂੰ ਵੀ ਪ੍ਰਸੰਸਾ ਪੱਤਰ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਨੇ ਸੰਬੋਧਨ ਕਰਦਿਆਂ ਕਿਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਹੀ ਪੰਜਾਬ ਦੇਸ਼ ਭਰ ‘ਚੋਂ ਪਹਿਲੇ ਸਥਾਨ ‘ਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦਾ ਅਜਿਹਾ ਸੂਬਾ ਹੈ ਜਿੱਥੇ ਪਾਰਦਰਸ਼ਤਾ ਨਾਲ ਅਧਿਆਪਕਾਂ ਤੇ ਅਧਿਕਾਰੀਆਂ ਦੀ ਭਰਤੀ, ਆਨਲਾਈਨ ਅਧਿਆਪਕ ਤਬਾਦਲਾ ਨੀਤੀ ਤੇ ਖੇਡ ਨੀਤੀ ਲਾਗੂ ਕੀਤੀ ਗਈ ਹੈ। ਜਿਸ ਨਾਲ ਵਿਭਾਗ ਦੇ ਅਧਿਆਪਕਾਂ ‘ਚ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਦਾ ਜ਼ਜ਼ਬਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਸਦਕਾ ਪੰਜਾਬ ਜਿਸ ਤਰ੍ਹਾਂ ਹੋਰਨਾਂ ਖੇਤਰਾਂ ‘ਚ ਤਰੱਕੀਆਂ ਕਰ ਰਿਹਾ ਹੈ, ਉਸੇ ਤਰ੍ਹਾਂ ਹੀ ਸਿੱਖਿਆ ਦੇ ਖੇਤਰ ‘ਚ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਇਸ ਮੌਕੇ ਬੀਪੀਈਓ ਸਾਹਿਬਾਨ ਅਤੇ ਪੜ੍ਹੋ ਪੰਜਾਬ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਦਾ ਧੰਨਵਾਦ ਕਰਦਿਆਂ ਹੋਰ ਵੀ ਜ਼ਿਆਦਾ ਮਿਹਨਤ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਦੇ ਰਹਿਣ ਦਾ ਸੰਕਲਪ ਲਿਆ ਗਿਆ।

About The Author

Leave a Reply

Your email address will not be published. Required fields are marked *

error: Content is protected !!