ਪਿੰਡ ਨਾਰਾ ਦੀ ਪੰਚਾਇਤ ਨੂੰ ਵਿਧਾਇਕ ਜਿੰਪਾ ਨੇ ਦਿੱਤਾ 2 ਲੱਖ 75 ਹਜ਼ਾਰ ਰੁਪਏ ਦਾ ਚੈੱਕ

0

-ਖੇਡਾਂ, ਸਿੱਖਿਆ ਅਤੇ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ

(Rajinder Kumar) ਹੁਸ਼ਿਆਰਪੁਰ, 1 ਨਵੰਬਰ 2025: ਵਿਕਾਸ ਕਾਰਜਾਂ ਨੂੰ ਗਤੀ ਦੇਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੁਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਨਾਰਾ ਦੀ ਪੰਚਾਇਤ ਨੂੰ ਕੁੱਲ 2 ਲੱਖ 75 ਹਜ਼ਰ ਰੁਪਏ ਦਾ ਚੈੱਕ ਭੇਟ ਕੀਤਾ। ਇਹ ਰਾਸ਼ੀ ਪਿੰਡ ਵਿਚ ਖੇਡਾਂ, ਸਿੱਖਿਆ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਹੁਲਾਰਾ ਦੇਣ ’ਤੇ ਖ਼ਰਚ ਕੀਤੀ ਜਾਵੇਗੀ।

ਵਿਧਾਇਕ ਜਿੰਪਾ ਨੇ ਦੱਸਿਆ ਕਿ ਪਿੰਡ ਨਾਰਾ ਦੇ ਖੇਡ ਮੈਦਾਨ ਦੇ ਵਿਕਾਸ ਲਈ 1 ਲੱਖ ਰੁਪਏ, ਸਕੂਲ ਵਿਚ ਕੰਪਿਊਟਰ ਦੀ ਸੁਵਿਧਾ ਲਈ 1 ਲੱਖ ਰੁਪਏ ਅਤੇ ਵਾਟਰ ਕੂਲਰ ਅਤੇ ਇਨਵਰਟਰ ਦੀ ਖ਼ਰੀਦ ਲਈ 75 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪੇਂਡੂ ਹਲਕੇ ਵਿਚ ਖੇਡਾਂ ਨੂੰ ਹੁਲਾਰਾ ਦੇਣ, ਵਿਦਿਆਰਥੀਆਂ ਦੀ ਡਿਜੀਟਲ ਸਿੱਖਿਆ ਨੂੰ ਬਿਹਤਰ ਬਣਾਉਣ ਅਤੇ ਸਕੂਲਾਂ ਵਿਚ ਪਾਣੀ ਅਤੇ ਬਿਜਲੀ ਵਿਵਸਥਾ ਸੁਧਾਰਨ ਵਿਚ ਸਹਾਇਕ ਸਿੱਧ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਪੇਂਡੂ ਹਲਕਿਆਂ ਵਿਚ ਵੀ ਸ਼ਹਿਰੀ ਸੁਵਿਧਾਵਾਂ ਉਪਲਬੱਧ ਕਰਵਾਉਣਾ ਹੈ, ਤਾਂ ਜੋ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇ ਅਤੇ ਨੌਜਵਾਨ ਪੀੜ੍ਹੀ ਨੂੰ ਬਿਹਤਰ ਮੌਕੇ ਮਿਲਣ। ਇਸ ਮੌਕੇ ਪੰਚਾਇਤ ਦੇ ਨੁਮਾਇੰਦੇ, ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ, ਸਥਾਨਕ ਪਤਵੰਤੇ ਅਤੇ ਪਿੰਡ ਵਾਸੀ ਮੌਜੂਦ ਸਨ, ਜਿਨ੍ਹਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਪਹਿਲ ਨਾਲ ਪਿੰਡ ਦੇ ਵਿਕਾਸ ਵਿਚ ਨਵੀਂ ਊਰਜਾ ਆਵੇਗੀ।

ਇਸ ਮੌਕੇ ਗਗਨਦੀਪ ਕੌਰ ਸਰਪੰਚ, ਡੀ.ਐਫ.ਓ ਧਰਮਵੀਰ ਧੈਰੂ, ਜਸਪਾਲ ਸਿੰਘ ਰੇਂਜ ਅਫ਼ਸਰ, ਜਸਬੀਰ ਪਾਲ ਬਲਾਕ ਅਫ਼ਸਰ, ਸੁਦੇਸ਼ ਕੁਮਾਰ, ਕਮਲਜੀਤ, ਗੋਪਾਲ ਦਾਸ, ਕੁਲਵਿੰਦਰ ਕੌਰ, ਸੁਖਵਿੰਦਰ, ਰਾਜਵਿੰਦਰ ਕੌਰ, ਗੁਰਬਚਨ ਦਾਸ (ਸਾਰੇ ਪੰਚ), ਸ਼ੀਤਲ, ਗੁਰਬਚਨ ਲਾਲ ਸਾਬਕਾ ਸਰਪੰਚ, ਰਸ਼ਪਾਲ ਸਿਘੰ, ਪ੍ਰਿਤਪਾਲ ਸਿੰਘ ਯੁਵਾ ਪ੍ਰਧਾਨ, ਸੁਰਿੰਦਰ ਪਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *