ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ  ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

0

– ਹਮਲੇ ਤੋਂ ਬਾਅਦ ਦੁਕਾਨ ਦੇ ਮਾਲਕ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਮਿਲੀ ਸੀ ਫੋਨ ਤੇ ਧਮਕੀ  : ਡੀਜੀਪੀ ਗੌਰਵ ਯਾਦਵ

– ਮਾਮਲੇ ਵਿੱਚ ਅਗਲੇ -ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ : ਏ.ਡੀ.ਜੀ.ਪੀ. ਏ ਜੀ.ਟੀ.ਐਫ ਪ੍ਰਮੋਦ ਬਾਨ

(Rajinder Kumar) ਹੁਸ਼ਿਆਰਪੁਰ, 23 ਅਕਤੂਬਰ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਵਿੱਚ, ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਹੁਸਿ਼ਆਰਪੁਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਹੁਸਿ਼ਆਰਪੁਰ ਦੇ ਪਿੰਡ ਬੈਂਚਾ ਦੇ ਵਸਨੀਕ ਕ੍ਰਿਸ਼ਨ ਗੋਪਾਲ ਨੂੰ ਉਸਦੇ ਪੁੱਤਰ ਕੇਸ਼ਵ ਸਮੇਤ ਹੁਸਿ਼ਆਰਪੁਰ ਵਿੱਚ ਜਿਊਲਰੀ ਸਟੋਰ `ਤੇ ਮਿੱਥਕੇ ਕਤਲ ਲਈ ਕੀਤੀ ਗੋਲੀਬਾਰੀ, ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ .32 ਕੈਲੀਬਰ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦਾ ਮੋਟਰਸਾਈਕਲ, ਜਿਸ `ਤੇ ਉਹ ਸਵਾਰ ਸਨ, ਨੂੰ ਵੀ ਜ਼ਬਤ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ , ਹੁਸਿ਼ਆਰਪੁਰ ਦੇ ਗਣਪਤੀ ਜਿਉਲਰਜ਼ `ਤੇ 18 ਅਕਤੂਬਰ, 2025 ਨੂੰ ਮੋਟਰਸਾਈਕਲਾਂ `ਤੇ ਸਵਾਰ ਦੋ ਹਮਲਾਵਰਾਂ ਵੱਲੋਂ ਮਿੱਥ ਕੇ ਹੱਤਿਆ ਕਰਨ ਲਈ ਕੀਤੀ ਗਈ ਗੋਲੀਬਾਰੀ ਵਿੱਚ ਸ਼ਾਮਲ ਸਨ।  ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ, ਦੁਕਾਨ ਮਾਲਕ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ, ਜਿਸ ਵਿੱਚ ਉਸ ਵੱਲੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

ਇਸ ਸਬੰਧੀ ਹੁਸਿ਼ਆਰਪੁਰ ਦੇ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਬੀਐਨਐਸ ਦੀ ਧਾਰਾ 336, 324(4) ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25  ਤਹਿਤ ਐਫਆਈਆਰ ਨੰਬਰ 170 ਅਧੀਨ ਕੇਸ ਦਰਜ ਕੀਤਾ ਗਿਆ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ  ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਕਿਹਾ ਕਿ ਗਹਿਣਿਆਂ ਦੀ ਦੁਕਾਨ `ਤੇ ਹਮਲੇ ਤੋਂ ਬਾਅਦ, ਡੀਆਈਜੀ ਏਜੀਟੀਐਫ ਸੰਦੀਪ ਗੋਇਲ ਅਤੇ ਐਸਐਸਪੀ ਹੁਸਿ਼ਆਰਪੁਰ ਸੰਦੀਪ ਮਲਿਕ ਦੀ ਨਿਗਰਾਨੀ ਹੇਠ ਏਜੀਟੀਐਫ ਅਤੇ ਹੁਸਿ਼ਆਰਪੁਰ ਜਿਲ੍ਹੇ ਪੁਲਿਸ ਦੀਆਂ  ਟੀਮਾਂ ਨੇ ਸਾਂਝੇ ਤੌਰ `ਤੇ ਮਾਮਲੇ  ਦੀ ਜਾਂਚ ਕੀਤੀ ਅਤੇ ਇਸ ਮਾਮਲੇ ਵਿੱਚ ਸ਼ੱਕੀਆਂ ਦੀ ਸਫਲਤਾਪੂਰਵਕ ਪਛਾਣ ਕਰ ਲਈ ।

ਮੁਸਤੈਦੀ  ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਪੰਜਾਬ ਅਤੇ ਹੁਸਿ਼ਆਰਪੁਰ ਪੁਲਿਸ ਦੀਆਂ ਟੀਮਾਂ ਨੇ ਹੁਸਿ਼ਆਰਪੁਰ ਦੇ ਪਿੰਡ ਮਹਿਦੂਦਪੁਰ ਵਿਖੇ ਸ਼ੱਕੀਆਂ – ਕ੍ਰਿਸ਼ਨ ਗੋਪਾਲ ਅਤੇ ਕੇਸ਼ਵ – ਨੂੰ ਰੋਕਿਆ। ਦੋਸ਼ੀਆਂ ਨੇ ਮੌਕੇ ਤੋਂ ਭੱਜਣ ਲਈ ਪੁਲਿਸ ਪਾਰਟੀ `ਤੇ ਗੋਲੀਬਾਰੀ ਕੀਤੀ, ਪਰ ਸੰਖੇਪ  ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਟੀਮਾਂ ਦੀ ਅਗਵਾਈ ਐਸਪੀ (ਜਾਂਚ) ਪਰਮਿੰਦਰ ਸਿੰਘ, ਇੰਚਾਰਜ ਸੀਆਈਏ ਹਸਿ਼ਆਰਪੁਰ ਗੁਰਪ੍ਰੀਤ ਸਿੰਘ ਅਤੇ ਇੰਚਾਰਜ ਏਜੀਟੀਐਫ ਚੰਦਰ ਮੋਹਨ ਕਰ ਰਹੇ ਸਨ।

ਇਸ ਸਬੰਧ ਵਿੱਚ, ਇੱਕ ਤਾਜ਼ਾ ਕੇਸ ਐਫਆਈਆਰ ਨੰ. 172 ਹੁਸਿ਼ਆਰਪੁਰ ਦੇ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਬੀਐਨਐਸ ਦੀ ਧਾਰਾ 109, 221, 132 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤਾ ਗਿਆ ਹੈ।

About The Author

Leave a Reply

Your email address will not be published. Required fields are marked *

You may have missed