ਪੀ.ਏ.ਪੀ. ਜਲੰਧਰ ਛਾਉਣੀ ’ਚ ਬੈਚ ਨੰਬਰ 184 ਦੀ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ

0
– ਇੰਸਪੈਕਟਰ ਜਨਰਲ ਆਫ਼ ਪੁਲਿਸ ਪੁਸ਼ਪਿੰਦਰਾ ਕੁਮਾਰ ਨੇ ਪਰੇਡ ਤੋਂ ਲਈ ਸਲਾਮੀ
– ਸਿਖਿਆਰਥੀਆਂ ਨੂੰ ਕਾਨੂੰਨ ਅਨੁਸਾਰ ਸਮਾਜ ਦੀ ਨਿਰਪੱਖਤਾ ਨਾਲ ਸੇਵਾ ਲਈ ਪ੍ਰੇਰਿਆ
(Rajinder Kumar) ਜਲੰਧਰ, 17 ਅਕਤੂਬਰ 2025: ਏ.ਡੀ.ਜੀ.ਪੀ.(ਐਚ.ਆਰ.ਡੀ.) ਈਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ  ਪੀ.ਏ.ਪੀ. ਸਿਖ਼ਲਾਈ ਕੇਂਦਰ, ਜਲੰਧਰ ਛਾਉਣੀ ਵਿਖੇ ਕਮਾਡੈਂਟ ਸਿਖ਼ਲਾਈ ਕੁਲਜੀਤ ਸਿੰਘ ਦੀ ਦੇਖ-ਰੇਖ ਹੇਠ ਅੱਜ ਬੈਚ ਨੰਬਰ 184 ਦੇ ਰਿਕਰੂਟ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿੱਚ ਚੰਡੀਗੜ੍ਹ ਪੁਲਿਸ ਦੇ ਕੁਲ 147 (94 ਪੁਰਸ਼ ਅਤੇ 53 ਮਹਿਲਾ) ਰਿਕਰੂਟ ਸਿਪਾਹੀ ਆਪਣੀ ਮੁੱਢਲੀ ਸਿਖ਼ਲਾਈ ਹਾਸਲ ਕਰਨ ਤੋਂ ਬਾਅਦ ਪਾਸ ਆਊਟ ਹੋਏ। ਇਨ੍ਹਾਂ ਜਵਾਨਾਂ ਨੂੰ ਮੁੱਢਲੀ ਸਿਖ਼ਲਾਈ ਦੌਰਾਨ ਆਊਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਸਿਖ਼ਲਾਈ ਦਿੱਤੀ ਗਈ ਹੈ।
ਪਾਸਿੰਗ ਆਊਟ ਪਰੇਡ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ, ਚੰਡੀਗੜ੍ਹ ਪੁਲਿਸ ਪੁਸ਼ਪਿੰਦਰਾ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਟ੍ਰੇਨਿੰਗ ਵਿੱਚ ਪਾਸ ਹੋਣ ’ਤੇ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਪੁਲਿਸ ਅਫ਼ਸਰ ਬਣਨ, ਅਨੁਸ਼ਾਸਨ ਵਿਚ ਰਹਿ ਕੇ ਕਾਨੂੰਨ ਅਨੁਸਾਰ ਸਮਾਜ ਦੀ ਨਿਰਪੱਖਤਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਤੋਂ ਬਾਅਦ ਸਮਾਜ ਅਤੇ ਪੁਲਿਸ ਵਿਭਾਗ ਨੂੰ ਹੋਰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਮੁੱਖ ਮਹਿਮਾਨ ਵੱਲੋਂ ਸਿਖ਼ਲਾਈ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਜਵਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਰਿਕਰੂਟ ਸਿਪਾਹੀ ਗੁਰਪ੍ਰੀਤ ਸਿੰਘ 3259/ਸੀ.ਪੀ., ਫਸਟ ਇਨ ਆਊਟਡੋਰ, ਮਹਿਲਾ ਰਿਕਰੂਟ ਸਿਪਾਹੀ ਪ੍ਰੀਤੀ ਸੈਣੀ 3595/ਸੀ.ਪੀ. ਫਸਟ ਇੰਨ ਇੰਨਡੋਰ, ਰਿਕਰੂਟ ਸਿਪਾਹੀ ਸ਼ਾਂਤਨੂੰ ਯਾਦਵ 3519/ਸੀ.ਪੀ. ਬੈਸਟ ਮਾਰਕਸਮੈਨ, ਰਿਕਰੂਟ ਸਿਪਾਹੀ ਦੀਪਕ 3189/ਸੀ.ਪੀ.ਬੈਸਟ ਪਰੇਡ ਕਮਾਂਡਰ ਅਤੇ ਰਿਕਰੂਟ ਸਿਪਾਹੀ ਪਯੂਸ਼ ਅਤਰ 3518/ਸੀ.ਪੀ. ਸੈਕਿੰਡ ਪਰੇਡ ਕਮਾਂਡਰ ਐਲਾਨੇ ਗਏ। ਪਾਸਿੰਗ ਆਊਟ ਪਰੇਡ ਤੋਂ ਬਾਅਦ ਬੈਂਡ ਡਿਸਪਲੇ, ਟੈਟੂ ਸ਼ੋਅ, ਯੂ.ਏ.ਸੀ. ਘੁੜਸਵਾਰੀ ਤੋਂ ਇਲਾਵਾ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।

About The Author

Leave a Reply

Your email address will not be published. Required fields are marked *