99 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਉਦਘਾਟਨ

0
– ਇਲਾਕਾ ਨਿਵਾਸੀਆਂ ਦੀ ਸੇਵਾ ਮੇਰੀ ਰੂਹਾਨੀ ਖੁਰਾਕ- ਵਿਧਾਇਕ ਸਿੱਧੂ
(Rajinder Kumar) ਲੁਧਿਆਣਾ, 4 ਅਕਤੂਬਰ 2025: ਅੱਜ ਦੁੱਗਰੀ ਅਰਬਨ ਅਸਟੇਟ ਵਿੱਖੇ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਦੇ ਨਾਲ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੁੱਗਰੀ ਸਤਪਾਲ ਮਿੱਤਲ ਸਕੂਲ ਤੋਂ ਬਾਲ ਭਾਰਤੀ ਸਕੂਲ ਤੱਕ ਦੀ ਖਰਾਬ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ। ਇਸ ਸੜਕ ਨੂੰ ਬਣਾਉਣ ਦੀ ਲਾਗਤ ਲਗਭਗ 99 ਲੱਖ 47 ਹਜਾਰ ਦੇ ਕਰੀਬ ਆਵੇਗੀ। ਇਸ ਸੜਕ ਦੀ ਦੇਖਭਾਲ ਅਤੇ ਮੁਰੰਮਤ ਦੀ 2 ਸਾਲ ਦੀ ਠੇਕੇਦਾਰ ਦੀ ਗਰੰਟੀ ਹੋਵੇਗੀ। ਇਸ ਵਕਤ ਉਹਨਾਂ ਨਾਲ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਹਾਜ਼ਰ ਸਨ। ਪਿਛਲੇ ਦਿਨਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਜਿਆਦਾਤਰ ਸੜਕਾਂ ਮੁਰੰਮਤ ਯੋਗ ਹੋ ਗਈਆਂ ਸਨ।
ਜਿਨਾਂ ਦਾ ਪੈਚ ਵਰਕ, ਨਵੀਨ ਕਰਨ ਅਤੇ ਨਿਰਮਾਣ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬਿਨਾਂ ਇਲਾਕਾ ਨਿਵਾਸੀਆਂ ਦੀ ਕਿਸੇ ਸ਼ਿਕਾਇਤ ਤੋਂ ਆਪਣੇ ਆਪ ਆਪਣਾ ਫਰਜ਼ ਸਮਝਦੇ ਹੋਏ ਲਗਾਤਾਰ ਸ਼ੁਰੂ ਕਰਵਾਇਆ ਹੋਇਆ ਹੈ। ਹਰ ਰੋਜ਼ ਵਿਧਾਇਕ ਸਿੱਧੂ ਜਿੱਥੇ ਪਾਰਕਾਂ ਦਾ ਸੁੰਦਰੀਕਰਨ ਆਪ ਖੜ ਕੇ ਕਰਵਾ ਰਹੇ ਹਨ ਉੱਥੇ ਹੀ ਇਲਾਕੇ ਦੀਆਂ ਵੱਖ ਵੱਖ ਥਾਵਾਂ ਤੇ ਆਪਣੇ ਹੱਥੀ ਝਾੜੂ ਦੀ ਸੇਵਾ ਨਿਭਾਉਂਦੇ ਹੋਏ ਨਿਗਮ ਕਰਮਚਾਰੀਆਂ ਦੇ ਨਾਲ ਇਲਾਕੇ ਦੀ ਸਫਾਈ ਮੁਹਿੰਮ ਦੀ ਅਗਵਾਈ ਕਰਦੇ ਵੇਖੇ ਜਾਂਦੇ ਹਨ।
ਇਸ ਸੇਵਾ ਤੋਂ ਪ੍ਰਭਾਵਿਤ ਹੋਏ ਭਾਰੀ ਇਕੱਠ ਦੇ ਰੂਪ ਵਿੱਚ ਇਕੱਤਰ ਹੋਏ ਇਲਾਕਾ ਨਿਵਾਸੀਆਂ ਨੇ ਵਿਧਾਇਕ ਸਿੱਧੂ ਦਾ ਸਨਮਾਨ ਕਰਦੇ ਹੋਏ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ। ਇਲਾਕਾ ਨਿਵਾਸੀਆਂ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਖਿਆ ਕਿ ਸਾਰੇ ਇਲਾਕਾ ਨਿਵਾਸੀ ਮੇਰੇ ਪਰਿਵਾਰ ਦੇ ਮੈਂਬਰ ਹਨ ਅਤੇ ਮੈਨੂੰ ਕਿਸੇ ਵੀ ਕੰਮ ਲਈ ਕਿਸੇ ਸਮੇਂ ਵੀ ਯਾਦ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਸੇਵਾ ਉਹਨਾਂ ਦੀ ਰੂਹਾਨੀ ਖੁਰਾਕ ਹੈ ਕਿਉਕਿ ਸੇਵਾ ਕਰਕੇ ਉਹਨਾਂ ਨੂੰ ਆਤਮਕ ਆਨੰਦ ਮਿਲਦਾ ਹੈ। ਦੱਸ ਦਈਏ ਕਿ ਵਿਧਾਇਕ ਸਿੱਧੂ 16 ਘੰਟੇ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੇ ਹਨ।
ਇਸ ਵਕਤ ਮੌਕੇ ਤੇ ਹਾਜ਼ਰ ਇਲਾਕਾ ਨਿਵਾਸੀਆਂ ਵਲੋਂ ਜੋ ਵੀ ਸਮੱਸਿਆਵਾਂ ਵਿਧਾਇਕ ਸਿੱਧੂ ਨੂੰ ਦੱਸੀਆਂ ਗਈਆਂ ਉਹਨਾਂ ਨੇ ਮੌਕੇ ਤੇ ਹੀ ਅਫਸਰਾਂ ਨੂੰ ਕਹਿ ਕੇ ਉਹਨਾਂ ਦਾ ਹੱਲ ਕਰ ਦਿੱਤਾ।ਇਸ ਵਕਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਗੁਰਪ੍ਰੀਤ ਸਿੰਘ ਰਾਜਾ, ਸਰਬਜੀਤ ਸਿੰਘ ਧਮੀਜਾ, ਸਰਬਜੀਤ ਸਿੰਘ ਗਰੇਵਾਲ, ਭੋਲਾ ਸਿੰਘ, ਐਕਸੀਅਨ ਰਮਨ ਕੌਸ਼ਕ ਐਸਡੀਓ ਪੰਕੁਸ਼, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ, ਪ੍ਰਧਾਨ ਮਹਿੰਦਰ ਸਿੰਘ, ਨਰਿੰਦਰ ਸਿੰਘ ਕਾਲਾ,ਰਾਮ ਸਿੰਘ ,ਮਾਸਟਰ ਹਰੀ ਸਿੰਘ ,ਪਰਵੀਰ ਸਿੰਘ ਮੱਕੜ, ਸੰਜੀਵ ਮੱਲੀ ,ਅਲਵੇਲ ਸਿੰਘ, ਨਰੰਗ ਸਿੰਘ ਗੁਰਮ, ਡੀਪੀ ਸਿੰਘ, ਨਰਿੰਦਰਪਾਲ ਸਿੰਘ, ਜੋਗਿੰਦਰ ਪਾਲ ਲੇਖੀ, ਬੀਐਸ ਵਿਰਕ ,ਰਾਮ ਆਧਾਰ, ਜਸਮੀਤ ਸਿੰਘ, ਸ਼੍ਰੀਮਤੀ ਮੋਨਿਕਾ ਸ਼ਰਮਾ, ਸੇਵਕ ਸਿੰਘ, ਜਸਮਿੰਦਰ ਸਿੰਘ,ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਹਾਜ਼ਰ ਸਨ।

About The Author

Leave a Reply

Your email address will not be published. Required fields are marked *