ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ, ਸਿਵਲ ਹਸਪਤਾਲ ਅਤੇ ਹਾਟਸਪੌਟ ਇਲਾਕਿਆਂ ਦਾ ਦੌਰਾ

0


ਨਾਭਾ, 28 ਸਤੰਬਰ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਬ-ਡਵੀਜ਼ਨ ਹਸਪਤਾਲ, ਨਾਭਾ ਦਾ ਦੌਰਾਕਰਕੇ ਏਰੀਏ ‘ਚ ਡੇਂਗੂ ਕੇਸਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸਮੌਕੇ ਉਨ੍ਹਾਂ ਸਿਵਲ ਹਸਪਤਾਲ ਦੇ ਡੇਂਗੂ ਵਾਰਡ ਦਾ ਨਿਰੀਖਣ ਕੀਤਾ ਤੇਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਐਮਐਲਏ ਗੁਰਦੇਵਸਿੰਘ ਦੇਵ ਮਾਨ ਵੀ ਮੌਜੂਦ ਸਨ।

              ਹਸਪਤਾਲ ਦਾ ਜਾਇਜ਼ਾ ਲੈਣ ਉਪਰੰਤ, ਡਾ. ਬਲਬੀਰਸਿੰਘ ਨੇ ਡੇਂਗੂ ਹਾਟਸਪੌਟ ਖੇਤਰ ਬੌੜਾਂ ਗੇਟ ਦਾ ਵੀ ਦੌਰਾ ਕੀਤਾ, ਜਿੱਥੇਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂਕਿਹਾ ਕਿ ਗਮਲੇ, ਫ਼ਰਿਜ ਟਰੇਅ, ਕੂਲਰ, ਟਾਇਰ ਜਾਂ ਕਿਸੇ ਵੀ ਹੋਰਕੰਟੇਨਰ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੜ੍ਹੇਸਾਫ਼ ਪਾਣੀ ਵਾਲੇ ਸਰੋਤਾਂ ਨੂੰ ਹਫ਼ਤੇ ਵਿੱਚ ਇਕ ਵਾਰੀ ਜ਼ਰੂਰ ਸੁੱਕਾ ਰੱਖਿਆਜਾਵੇ ਤਾਂ ਜੋ ਡੇਂਗੂ ਮੱਛਰਾਂ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ।

              ਕੈਬਨਿਟ ਮੰਤਰੀ ਨੇ ਕਿਹਾ ਕਿ ਡੇਂਗੂ ਬਰਸਾਤਾਂ ਤੋਂ ਬਾਅਦਅਜਿਹੇ ਮੌਸਮ ਵਿੱਚ ਤੇਜ਼ੀ ਨਾਲ ਫੈਲਦਾ ਹੈ ਤੇ ਡੇਂਗੂ ਦੀ ਪਹਿਚਾਣ ਕਰਨਲਈ ਟੈਸਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਤੇ ਹੁਣ ਡੇਂਗੂ ਦਾ ਟੈਸਟਆਮ ਆਦਮੀ ਕਲੀਨਿਕਾਂ ਵਿੱਚ ਕੀਤਾ ਜਾਂਦਾ ਹੈ। ਸਿਹਤ ਮੰਤਰੀ ਨੇਦੱਸਿਆ ਕਿ ਉਹ ਦਿਨ ਵਿੱਚ ਦੋ ਵਾਰੀ ਡੇਂਗੂ ਦੀ ਸਥਿਤੀ ਦਾ ਸਿਹਤਵਿਭਾਗ ਦੇ ਅਧਿਕਾਰੀਆਂ ਪਾਸੋਂ ਜਾਇਜ਼ਾ ਲੈ ਰਹੇ ਹਨ। ਸਿਹਤ ਵਿਭਾਗ, ਲੋਕਲ ਬਾਡੀਜ਼ ਦੇ ਕਾਰਜਕਾਰੀ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂਦੱਸਿਆ ਪੰਜਾਬ ‘ਚ 65 ਲੱਖ ਘਰ ਹਨ ਅਤੇ ਸਿਹਤ ਟੀਮਾਂ ਨੇ 94 ਲੱਖਘਰਾਂ ਦੀ ਜਾਂਚ ਕੀਤੀ ਹੈ, ਜਿੱਥੇ ਹਾਟਸਪੌਟ ਇਲਾਕੇ ਹਨ ਉੱਥੇ ਟੀਮਾਂ ਵੱਲੋਂਦੋ ਵਾਰ ਵੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਂਟੀ ਲਾਰਵਾਸਪਰੇਅ ਹੋਰ ਵਧਾਈ ਗਈ ਹੈ ਅਤੇ ਪੰਚਾਇਤਾਂ ਨੂੰ ਵੀ ਸਪਰੇਅ ਲਈਪੰਪ ਦਿੱਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਨਗਰ ਕੌਂਸਲ ਨੂੰਹਾਈ-ਰਿਸਕ ਇਲਾਕਿਆਂ ਵਿੱਚ ਫੌਗਿੰਗ ਤੇਜ਼ ਕਰਨ ਦੇ ਨਿਰਦੇਸ਼ ਵੀਦਿੱਤੇ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

              ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗਪਿਛਲੇ ਸਵਾ ਮਹੀਨੇ ਤੋਂ ਰਾਤ-ਦਿਨ ਕੰਮ ਕਰ ਰਿਹਾ ਹੈ ਤਾਂ ਜੋ ਡੇਂਗੂ ਦੇਫੈਲਾਅ ਨੂੰ ਰੋਕਿਆ ਜਾ ਸਕੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤਕਰਨ ਲਈ ਹਾਲ ਹੀ ਵਿੱਚ ਤਕਰੀਬਨ 500 ਨਵੇਂ ਡਾਕਟਰ ਸਰਕਾਰੀਸੇਵਾ ਵਿੱਚ ਸ਼ਾਮਲ ਹੋਏ ਹਨ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ 33 ਡਾਕਟਰ ਨਵੇਂ ਜੁਆਇਨ ਹੋਏ ਹਨ। 500 ਨਰਸਾਂ ਦੀ ਭਰਤੀ ਦੀਪ੍ਰਕਿਰਿਆ ਚੱਲ ਰਹੀ ਹੈ ਅਤੇ ਨਵੰਬਰ ਵਿੱਚ 500 ਹੋਰ ਨਰਸਾਂ ਲਈਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 23 ਜ਼ਿਲ੍ਹਾਹਸਪਤਾਲਾਂ ਅਤੇ 41 ਸਬ-ਡਵੀਜ਼ਨਲ ਹਸਪਤਾਲਾਂ ਵਿੱਚਗਾਇਨਾਕੌਲੋਜੀ, ਮੈਡੀਸਨ ਅਤੇ ਐਨੇਸਥੀਸ਼ੀਆ ਵਿੱਚ ਡੀਐਨਬੀ ਕੋਰਸਸ਼ੁਰੂ ਕੀਤੇ ਜਾ ਰਹੇ ਹਨ, ਜੋ ਮੈਡੀਕਲ ਖੇਤਰ ਵਿੱਚ ਸੁਧਾਰ ਲਈਮਦਦਗਾਰ ਹੋਣਗੇ।

              ਇਸ ਮੌਕੇ ‘ਤੇ ਨਾਭਾ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ, ਐਸਡੀਐਮ ਨਾਭਾ ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ, ਐਸਐਮਓ ਡਾ. ਵੀਨੂੰ ਗੋਇਲ ਅਤੇ ਡਾ. ਸੁਮੀਤਸਿੰਘ ਵੀ ਮੌਜੂਦ ਸਨ

About The Author

Leave a Reply

Your email address will not be published. Required fields are marked *