ਨਗਰ ਨਿਗਮ ਨੇ ਭਾਦਸੋਂ ਰੋਡ ‘ਤੇ ਕੂੜੇ ਦਾ ਢੇਰ ਬਣ ਰਹੇ ‘ਸੈਕੰਡਰੀ ਵੇਸਟ ਕੁਲੈਕਸ਼ਨ ਪੁਆਇੰਟ’ ਨੂੰ ਪੱਕੇ ਤੌਰ ‘ਤੇ ਸਾਫ਼ ਕੀਤਾ 

0

– ਸ਼ਹਿਰ ਦੀਆਂ 42 ‘ਚੋਂ 24 ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ਨੂੰ ਕੀਤਾ ਸਾਫ਼, ਸਾਫ਼ ਥਾਵਾਂ ਦਾ ਸੁੰਦਰੀਕਰਨ ਕੀਤਾ – ਕਮਿਸ਼ਨਰ ਪਰਮਵੀਰ ਸਿੰਘ

(Rajinder Kumar) ਪਟਿਆਲਾ, 12 ਸਤੰਬਰ 2025: ਪਟਿਆਲਾ ਨੂੰ ਇੱਕ ਸਾਫ਼-ਸੁਥਰਾ ਅਤੇ ਵਧੇਰੇ ਵਾਤਾਵਰਣ ਪੱਖੀ ਸ਼ਹਿਰ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਨਗਰ ਨਿਗਮ ਨੇ ਕੇਂਦਰੀ ਜੇਲ੍ਹ ਦੇ ਨੇੜੇ ਭਾਦਸੋਂ ਰੋਡ ‘ਤੇ ਸਥਿਤ ਸੈਕੰਡਰੀ ਕੂੜਾ ਇਕੱਠਾ ਕਰਨ ਵਾਲੇ ਸਥਾਨ ਨੂੰ ਪੱਕੇ ਤੌਰ ‘ਤੇ ਸਾਫ਼ ਕਰਕੇ ਇੱਥੋਂ ਕੂੜੇ ਦੇ ਡੰਪ ਨੂੰ ਸਫਲਤਾਪੂਰਵਕ ਹਟਾ ਦਿੱਤਾ ਹੈ।

 ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਮੁਹਿੰਮ ਦੌਰਾਨ ਨਗਰ ਨਿਗਮ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਇਸ ਜਗ੍ਹਾ ਨੂੰ ਸਾਫ਼ ਕੀਤਾ ਗਿਆ। ਸ਼ਹਿਰ ਦੀ ਸਫ਼ਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਜਗ੍ਹਾ ਨੂੰ ਹੁਣ ਸੁੰਦਰੀਕਰਨ ਲਈ ਨਿਰਧਾਰਤ ਕੀਤਾ ਗਿਆ ਹੈ।

ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ, ਸੁਚਾਰੂ ਅਤੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ, ਨਗਰ ਨਿਗਮ ਨੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਲਈ ਇਲੈਕਟ੍ਰਿਕਵਾਹਨ ਲਗਾਏ ਹਨ। ਇਹ ਗੱਡੀਆਂ ਘਰਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਰੇਹੜੀਆਂ ਵਾਲਿਆਂ ਤੋਂ ਕੂੜਾ ਲੈਕੇ ਇਸਨੂੰ ਸਿੱਧੇ ਮਟੀਰੀਅਲ ਰਿਕਵਰੀ ਸਹੂਲਤ (ਐਮ ਆਰ ਐਫ) ਅਤੇ ਨਿਰਧਾਰਤ ਡੰਪਿੰਗ ਸਾਈਟ ‘ਤੇ ਪਹੁੰਚਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ “ਇਹ ਵਾਤਾਵਰਣ-ਅਨੁਕੂਲ ਪਹਿਲਕਦਮੀ ਪਟਿਆਲਾ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਂਦੇ ਹੋਏ ਕੂੜੇ ਦੇ ਪ੍ਰਬੰਧਨ ਨੂੰ ਸੁਚਾਰੂ ਬਣਾਉਂਦੀ ਹੈ”।

ਕਮਿਸ਼ਨਰ ਨੇ ਅੱਗੇ ਕਿਹਾ ਕਿ ਭਾਦਸੋਂ ਰੋਡ ਸਥਿਤ ਇਸ ਕੂੜੇ ਦੇ ਸੈਕੰਡਰੀ ਸਾਈਟ ਨੂੰ ਹਟਾਉਣਾ ਨਗਰ ਨਿਗਮ ਦੀ ਸਵੱਛ ਭਾਰਤ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਣ ਸਮੇਤ ਇੱਕ ਸਿਹਤਮੰਦ, ਹਰਾ-ਭਰਾ ਅਤੇ ਵਧੇਰੇ ਸੁੰਦਰ ਪਟਿਆਲਾ ਬਣਾਉਣ ਵੱਲ ਇੱਕ ਹੋਰ ਮੀਲ ਪੱਥਰ ਹੈ।

 ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਨਵਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਨੇ ਹੁਣ ਤੱਕ 42 ਸੈਕੰਡਰੀ ਕੂੜਾ ਇਕੱਠਾ ਕਰਨ ਦੀਆਂ ਥਾਂਵਾਂ ਵਿੱਚੋਂ 24 ਨੂੰ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਲੋਕਾਂ ਵੱਲੋਂ ਕੂੜਾ ਸੁੱਟਣ ਨੂੰ ਰੋਕਣ ਅਤੇ ਇਨ੍ਹਾਂ ਥਾਵਾਂ ਨੂੰ ਸਾਫ਼ ਰੱਖਣ ਲਈ ਸਾਫ਼ ਕੀਤੀਆਂ ਥਾਵਾਂ ‘ਤੇ ਬੂਟੇ ਲਾਸ਼ ਸਮੇਤ ਗਮਲੇ ਵੀ ਰੱਖੇ ਗਏ ਹਨ।

About The Author

Leave a Reply

Your email address will not be published. Required fields are marked *