ਤਰਨ ਤਾਰਨ ‘ਚ ਪ੍ਰਭ ਦੱਸੂਵਾਲ ਗੈਂਗ ਦੇ ਦੋ ਸਾਥੀ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ

0

(Rajinder Kumar) ਤਰਨ ਤਾਰਨ, 31 ਅਗਸਤ 2025: ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਵਿੱਚ ਤਰਨ ਤਾਰਨ ਪੁਲਿਸ ਨਾਲ ਸਾਂਝੀ ਕਾਰਵਾਈ ਕਰਕੇ  ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੰਗਠਿਤ ਅਪਰਾਧ ਵਿਰੁੱਧ,ਪ੍ਰਭ ਦੱਸੂਵਾਲ-ਗੋਪੀ ਗੰਸ਼ਾਮਪੁਰ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀ – ਗੁਰਪ੍ਰੀਤ ਸਿੰਘ (ਗਾਂਧੀ), ਜਸਕਰਨ ਅਤੇ ਕਰਣ – ਹਾਲ ਹੀ ਵਿੱਚ ਪੱਟੀ (ਤਰਨ ਤਾਰਨ) ਦੇ ਇਕ ਸੈਲੂਨ ਵਿੱਚ ਹੋਈ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸਨ।

ਪ੍ਰਾਰੰਭਿਕ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਦੋਵੇਂ ਵਿਦੇਸ਼-ਅਧਾਰਿਤ ਗੈਂਗਸਟਰ ਪ੍ਰਭ ਦੱਸੂਵਾਲ ਨਾਲ ਸੰਪਰਕ ਵਿੱਚ ਸਨ ਅਤੇ ਉਸਦੇ ਹੁਕਮ ‘ਤੇ ਪੈਸੇ ਵਸੂਲੀ ਲਈ ਫਾਇਰਿੰਗ ਕੀਤੀ ਗਈ ਸੀ ਅਤੇ ਪੰਜਾਬ ਵਿੱਚ ਇਕ ਸਨਸਨੀਖੇਜ਼ ਅਪਰਾਧ ਦੀ ਯੋਜਨਾ ਬਣਾਈ ਗਈ ਸੀ।

ਬਰਾਮਦਗੀ: ਤਿੰਨ 30 ਬੋਰ ਦੇ ਦੇਸੀ ਬਣੇ ਪਿਸਤੌਲ।

ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਸੰਗਠਿਤ ਅਪਰਾਧਕ ਨੈੱਟਵਰਕ ਨੂੰ ਤੋੜਨ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

About The Author

Leave a Reply

Your email address will not be published. Required fields are marked *