ਪੀ.ਡੀ.ਏ ਵੱਲੋਂ ਓਮੈਕਸ ਪੀਣ ਵਾਲੇ ਪਾਣੀ ਦੀ ਸੈਂਪਲਿੰਗ

– ਪਾਣੀ ਦੀ ਕਲੋਰੀਨੇਸ਼ਨ ਤੇ ਮੇਨਲਾਈਨ ਦੀ ਸਕਾਰਿੰਗ
(Rajinder Kumar) ਪਟਿਆਲਾ, 11 ਜੁਲਾਈ 2025: ਪਟਿਆਲਾ ਵਿਕਾਸ ਅਥਾਰਟੀ ਨੇ ਇੱਥੇ ਸਰਹਿੰਦ ਰੋਡ ‘ਤੇ ਸਥਿਤ ਓਮੈਕਸ ਸਿਟੀ ਵਿਖੇ ਪੀਣ ਵਾਲੇ ਪਾਣੀ ਦੀ ਸੈਪਲਿੰਗ ਕਰਵਾਈ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਿਕ ਓਮੈਕਸ ਸਿਟੀ ਵਿਖੇ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਕਲੋਰੀਨੇਸ਼ਨ ਚੈਕ ਕੀਤੀ ਗਈ ਅਤੇ ਪਾਣੀ ਦੀ ਮੇਨਲਾਈਨ ਦੀ ਸਕਾਰਿੰਗ ਸਬੰਧੀ ਕੰਮ ਵੀ ਕਰਵਾਇਆ ਗਿਆ ਹੈ।
ਇਸ ਮੌਕੇ ਐਸ.ਡੀ.ਐਮ ਪਟਿਆਲਾ, ਪੀ.ਡੀ.ਏ ਦੇ ਅਧਿਕਾਰੀ ਇੰਜੀ. ਮੁਨੀਸ ਮਹਿਤਾ, ਇੰਜੀ. ਗੁਰਪ੍ਰੀਤ ਸਿੰਘ ਅਤੇ ਇੰਜੀ. ਅਮਨਦੀਪ ਸਿੰਘ ਤੇ ਓਮੈਕਸ ਸਿਟੀ ਦੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਾਲ ਸਿੰਘ ਵੀ ਮੌਜੂਦ ਸਨ। ਪੀ.ਡੀ.ਏ. ਦੇ ਮੰਡਲ ਇੰਜੀਨੀਅਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ੍ਹਾਂ ਓਮੈਕਸ ਸਿਟੀ ਵਿਖੇ ਪੀਣ ਵਾਲੇ ਲਾਈਨਾਂ ਦੀ ਸਕਾਰਿੰਗ ਸਬੰਧੀ ਕੰਮ ਕਰਵਾਇਆ ਜਾਵੇਗਾ ਅਤੇ ਪੀਣ ਵਾਲੇ ਪਾਣੀ ਦੀ ਟੈਸਟਿੰਗ ਦੁਬਾਰਾ ਕਰਵਾਈ ਜਾਵੇਗੀ।