ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਿੰਡਾਂ ਦੀਆਂ ਔਰਤਾਂ ਤੇ ਲੜਕੀਆਂ ਨੂੰ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ

0

(Krishna Raja) ਪਟਿਆਲਾ, 25 ਜੂਨ 2025: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬਾਂਧਨੀ ਰੰਗਾਈ ਅਤੇ ਵਾਤਾਵਰਣ ਪੱਖੀ ਸਫ਼ਾਈ ਪਦਾਰਥ ਤਿਆਰ ਕਰਨ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਪਿੰਡ ਦੰਦਰਾਲਾ ਖਰੌੜ, ਕੱਲਰ ਮਾਜਰੀ, ਘਨੂੱੜਕੀ, ਦੀਵਾਨ ਗੜ੍ਹ, ਬਿਰਧਨੋਂ, ਲੱਧਾ ਹੇੜੀ, ਜੱਸੋਮਾਜਰਾ, ਗੁਰਦਿੱਤਪੁਰਾ ਅਤੇ ਰਣਜੀਤਗੜ੍ਹ ਤੋਂ 33 ਪਿੰਡ ਦੀਆਂ ਔਰਤਾਂ, ਲੜਕੀਆਂ ਅਤੇ ਨੌਜੁਆਨਾਂ ਨੇ ਭਾਗ ਲਿਆ।

ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਗੁਰਉਪਦੇਸ਼ ਕੌਰ ਨੇ ਕੱਪੜਿਆਂ ਦੀ ਸਾਜ-ਸਜਾਵਟ ਲਈ ਬਾਧਨੀ ਕਲਾ ਦੀਆਂ ਵੱਖ-ਵੱਖ ਤਕਨੀਕਾਂ ਦੱਸੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਸਮਾਨ ਜਿਵੇਂ ਕਿ ਦੁਪੱਟੇ, ਸੂਟ, ਕੂਸ਼ਨ ਕਵਰ, ਚਾਦਰਾਂ ਅਤੇ ਪਰਦਿਆਂ ਦੀ ਰੰਗਾਈ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਘਰ ਵਿਚ ਸਾਬਣ ਅਤੇ ਸਰਫ ਬਣਾਉਣ ਦੀਆਂ ਵਾਤਾਵਰਣ ਅਨੂਕੁਲਿਤ ਤਕਨੀਕਾਂ ਬਾਰੇ ਵੀ ਸਿਖਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਸਿੱਖਿਆ। ਸਿਖਲਾਈ ਦੌਰਾਨ ਸਫਲ ਸਿਖਿਆਰਥਣਾਂ ਸੁਮਨ ਕੌਸ਼ਿਕ (ਹਾਰਵੇ ਸੈਲਫ-ਹੈਲਪ ਗਰੁੱਪ) ਅਤੇ ਭਿੰਦਰ ਕੌਰ (ਏਕਤਾ ਸੈਲਫ ਹੈਲਪ ਗਰੁੱਪ) ਨੇ ਸਵੈ-ਸਮੂਹਾਂ ਦੇ ਸ਼ਕਤੀਕਰਣ ਬਾਰੇ ਪ੍ਰੇਰਿਤ ਭਾਸ਼ਣ ਦਿੱਤਾ ਅਤੇ ਆਰਥਿਕ ਆਤਮ-ਨਿਰਭਰਤਾ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।

ਪ੍ਰੋਫੈਸਰ (ਬਾਗਬਾਨੀ) ਡਾ. ਰਚਨਾ ਸਿੰਗਲਾ ਨੇ ਔਰਤਾਂ ਨੂੰ ਘਰੇਲੂ ਬਗੀਚੀ ਅਤੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਦੱਸਿਆ। ਪ੍ਰੋਫੈਸਰ (ਭੋਜਨ ਵਿਗਿਆਨ) ਡਾ. ਰਜਨੀ ਗੋਇਲ ਨੇ ਘਰ ਵਿੱਚ ਫਲ਼ਾਂ ਸਬਜ਼ੀਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੇ ਅਖੀਰਲੇ ਦਿਨ  ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਕਿਸਾਨ ਬੀਬੀਆਂ ਨੂੰ ਆਪਣਾ ਹੁਨਰ ਪਛਾਣ ਕੇ ਹੱਥ ਦੀ ਦਸਤਕਾਰੀ ਨੂੰ ਵਪਾਰਕ ਪੱਧਰ ’ਤੇ ਤੋਰਨ ਲਈ ਪ੍ਰੇਰਿਤ ਕੀਤਾ।

About The Author

Leave a Reply

Your email address will not be published. Required fields are marked *