‘ਅਧਿਆਪਕ ਪਰਵ’ ਸਕੂਲ ਸਿੱਖਿਆ ਵਿਭਾਗ ‘ਚ ਨਵੀਂ ਚੇਤਨਾ ਪੈਦਾ ਕਰੇਗਾ : ਵਿਜੈ ਇੰਦਰ ਸਿੰਗਲਾ

0

ਸੰਗਰੂਰ, 29 ਅਗਸਤ 2021 :  ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ‘ਅਧਿਆਪਕ ਪਰਵ’ ਦੇ ਇਨਾਮ ਵੰਡ ਸਮਾਰੋਹ ਮੌਕੇ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ  ‘ਅਧਿਆਪਕ ਪਰਵ’ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਪ੍ਰਕਿਰਿਆ ਵਿੱਚ ਬਹੁਤ ਕੁੱਝ ਨਵਾਂ ਕਰਨ ਅਤੇ ਸਿੱਖਣ ਮਿਲਿਆ ਹੈ। ਉਹਨਾਂ ਸਮੂਹ ਅਧਿਆਪਕ ਵਰਗ ਨੂੰ ਇਸਦੀ ਸਫਲਤਾ  ਲਈ  ਵਧਾਈ  ਦਿੱਤੀ ਅਤੇ ਕਿਹਾ ਕਿ ਇਹ ਸਮਾਗਮ ਸਿੱਖਿਆ ਵਿਭਾਗ ‘ਚ ਇੱਕ ਨਵੀਂ ਚੇਤਨਾ ਪੈਦਾ ਕਰੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਸੁਧਾਰਾਂ ਕਰਕੇ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਪੰਜਾਬ ਸਕੂਲ ਸਿੱਖਿਆ ਦੇ ਖੇਤਰ ‘ਚ ਪੂਰੇ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੁਨਿਆਦੀ ਢਾਂਚੇ ‘ਚ ਸੁਧਾਰ ਤੋਂ ਇਲਾਵਾ ਪੜ੍ਹਾਈ ਦੀ ਗੁਣਵੱਤਾ ‘ਚ ਵੀ ਸੁਧਾਰ ਲਿਆਉਣ ਦੇ ਯਤਨ ਕੀਤੇ ਹਨ ਜਿਸ ਸਦਕਾ ਚੰਗੇ ਨਤੀਜਿਆਂ ਤੋਂ ਇਲਾਵਾ ਦਾਖਲਿਆਂ ‘ਚ ਵੀ ਹਰ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਮੁਕਬਾਲਿਆਂ ਵਿੱਚ ਕੁੱਲ 129 ਅਧਿਆਪਕਾਂ ਨੇ ਭਾਗ ਲਿਆ। ਅਧਿਆਪਕਾਂ ਦੁਆਰਾ ਵਿਦਿਆਰਥੀਆਂ ਅੰਦਰ ਆਪਣੇ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਕਰਨ ਅਤੇ ਉਹਨਾਂ ਦੀਆਂ ਆਂਤਰਿਕ ਰੁਚੀਆਂ ਨੂੰ ਪ੍ਰਫੁਲਿਤ ਕਰਨ ਹਿੱਤ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਗਏ ਅਤੇ ਕੁਸ਼ਲਤਾ ਸਹਿਤ ਉਹਨਾਂ ਦੀ ਪੇਸ਼ਕਾਰੀ ਆਏ ਹੋਏ ਮਹਿਮਾਨਾਂ, ਵਿਸ਼ਾ ਮਾਹਿਰਾਂ ਸਾਹਮਣੇ ਕੀਤੀ। ਇਸ ਅਧਿਆਪਕ ਪਰਵ ਵਿੱਚ ਜ਼ਿਲ੍ਹੇ ਦੇ 12 ਬਲਾਕਾਂ ਵਿੱਚੋ ਹਰੇਕ ਵਿਸ਼ੇ ਨਾਲ ਸੰਬੰਧਿਤ ਤਿੰਨ ਅਧਿਆਪਕਾਂ (ਜਿਹੜੇ ਕਿ ਪਹਿਲਾਂ ਹੀ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਚੁਣ-ਕੇ ਆਏ ਹੋਏ ਸਨ) ਬੜ੍ਹੇ ਹੀ ਉਤਸ਼ਾਹ ਨਾਲ ਭਾਗ ਲਿਆ ।

ਇਹਨਾਂ ਮੁਕਬਾਲਿਆਂ ਵਿੱਚ ਸਾਇੰਸ ਵਿਸ਼ੇ ਵਿੱਚ ਰਿਚਾ ਰਾਣੀ (ਸਸਸਸ ਭੁੱਲਰਹੇੜੀ) ਨੇ ਪਹਿਲਾ, ਸਵੇਤਾ ਸਰਮਾ (ਸਹਸ ਹਿੰਮਤਾਨਾ) ਨੇ ਦੂਜਾ, ਮੇਘਨਾ ਗਰੋਵਰ (ਸਹਸ ਛਾਜਲਾ) ਨੇ ਤੀਜਾ ਸਥਾਨ ਹਾਸਲ  ਕੀਤਾ। ਮੈਥ ਵਿਸ਼ੇ ਵਿੱਚ ਮਨਧੀਰ ਕੌਰ (ਸਮਸਸਸ ਸ਼ੇਰੋਂ) ਰੇਨੂੰ ਬਾਲਾ ਤੇ ਸਵੇਤਾ (ਸਸਸਸ ਖਨੌਰੀ ਕੁੰ) ਨੇ ਦੂਜਾ, ਆਸ਼ੂ ਰਾਣੀ (ਸਹਸ ਕਾਕੜਾ) ਨੇ ਤੀਜਾ ਸਥਾਨ ਹਾਸਲ ਕੀਤਾ, ਸਮਾਜਿਕ  ਸਿੱਖਿਆ  ਵਿਸੇ  ਵਿੱਚ ਨਰੇਸ਼  ਸਿੰਗਲਾ (ਸਸਸਸ ਸ਼ੇਰੋਂ) ਨੇ  ਪਹਿਲਾ, ਸੰਦੀਪ ਮੜਕਣ (ਸਹਸ ਮਤੋਈ) ਨੇ  ਦੂਜਾ, ਨੇਹਾ (ਸਸਸਸ  ਸ਼ੇਰੋਂ ) ਨੇ ਤੀਜਾ ਸਥਾਨ ਹਾਸਲ  ਕੀਤਾ, ਅੰਗਰੇਜੀ ਵਿਸ਼ੇ ਵਿੱਚ ਨੀਤੂ  ਸ਼ਰਮਾ (ਸਹਸ ਕਮਾਲਪੁਰ) ਨੇ ਪਹਿਲਾ, ਨਵੀ  ਗੌਤਮ (ਸਹਸ ਗੁਲਾੜੀ) ਨੇ ਦੂਜਾ, ਜਸਪ੍ਰੀਤ ਕੌਰ ਸਸਸਸ ਬਡਰੁੱਖਾਂ ਨੇ ਤੀਜਾ ਸਥਾਨ ਹਾਸਲ ਕੀਤਾ, ਹਿੰਦੀ ਵਿਸ਼ੇ ਵਿੱਚ ਮਮਤਾ ਸਰਮਾ (ਸਸਸਸ ਸ਼ਾਹਪੁਰ ਕਲਾਂ) ਨੇ  ਪਹਿਲਾ, ਪਰਮਿੰਦਰ ਸਿੰਘ (ਸਸਸਸ ਤੁੰਗਾ)  ਨੇ ਦੂਜਾ, ਸੋਨੂੰ ਗੋਇਲ (ਸਮਿਸ ਮੰਡੇਰ ਕਲਾਂ) ਨੇ ਤੀਜਾ ਸਥਾਨ ਹਾਸਲ ਕੀਤਾ, ਪੰਜਾਬੀ ਵਿਸ਼ੇ ਵਿੱਚ ਗੋਪਾਲ ਸਿੰਘ (ਸਮਿਸ ਰਟੌਲਾਂ) ਨੇ ਪਹਿਲਾ, ਮਾਲਵਿੰਦਰ ਸਿੰਘ (ਸਸਸਸ ਸ਼ੇਰਪੁਰ) ਨੇ ਦੂਜਾ, ਮੀਨੂੰ ਰਾਣੀ (ਸਹਸ ਪੁੰਨਾਵਾਲ) ਨੇ ਤੀਜਾ ਸਥਾਨ ਹਾਸਲ ਕੀਤਾ, ਕੰਪਿਊਟਰ ਸਾਇੰਸ ਵਿਸ਼ੇ ਵਿੱਚ ਮਹਿੰਦਰ  ਕੁਮਾਰ (ਸਹਸ ਧੂਰੀ ਪਿੰਡ) ਨੇ ਪਹਿਲਾ,  ਦੀਪਤੀ ਜੈਨ (ਸਸਸਸ ਬਾਗੜੀਆਂ) ਨੇ  ਦੂਜਾ, ਸੁਨੀਲ ਕੁਮਾਰ (ਸਸਸਸ ਸ਼ੇਰੋਂ) ਨੇ  ਤੀਜਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ  ਖੋਸਾ  ਨੇ ਦੱਸਿਆ  ਕਿ  ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸਨ ਕੁਮਾਰ ਦੀ ਯੋਗ ਅਗਵਾਈ ਸ਼ੁਰੂ ਕੀਤੇ ਗਏ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ ਦੇ ਦੂਜੇ ਦਿਨ ਦੇ ਤਹਿਤ ਸਾਇੰਸ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ, ਪੰਜਾਬੀ, ਕੰਪਿਊਟਰ ਸਾਇੰਸ ਅਤੇ ਹਿੰਦੀ ਦੇ ਮੁਕਾਬਲੇ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਕਰਵਾਏ ਗਏ।

ਡਾ. ਅੰਮ੍ਰਿਤਪਾਲ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਨੇ ਦੱਸਿਆ ਕਿ  ਅੱਜ ਇਹਨਾਂ ਮੁਕਬਾਲਿਆ ਵਿੱਚ  ਅਧਿਆਪਕਾਂ ਨੇ  ਬਹੁਤ ਹੀ ਉਤਸ਼ਾਹ  ਨਾਲ  ਭਾਗ ਲਿਆ। ਇਸ ਮੌਕੇ ਸ. ਸੁਰਿੰਦਰ ਸਿੰਘ ਭਰੂਰ (ਸਟੇਟ ਅਵਾਰਡੀ) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵੀਰ ਸਿੰਘ ਪ੍ਰਿੰਸੀਪਲ ਡਾਇਟ ਸੰਗਰੂਰ, ਪ੍ਰਿੰਸੀਪਲ ਸੱਤਪਾਲ ਸਿੰਘ  ਬਲਾਸੀ, ਪ੍ਰਿੰਸੀਪਲ ਪਰਮਲ ਸਿੰਘ ਤੇਜੇ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਪ੍ਰਿੰਸੀਪਲ ਦਿਲਦੀਪ ਕੌਰ, ਪ੍ਰਿੰਸੀਪਲ ਬਿਪਨ ਚਾਵਲਾ, ਡੀ. ਐਮ. ਸਾਇੰਸ ਹਰਮਨਦੀਪ ਸਿੰਘ, ਡੀ. ਐਮ. ਮੈਥ ਪ੍ਰਦੀਪ ਸਿੰਘ, ਡੀ. ਐਮ. ਅੰਗਰੇਜੀ ਮੁਹੰਮਦ ਇਖਲਾਕ, ਡੀ. ਐਮ. ਕੰਪਿਊਟਰ ਸਾਇੰਸ ਮੁਹੰਮਦ ਆਰਿਫ, ਡੀ. ਐਮ. ਹਿੰਦੀ ਮੈਡਮ ਸ਼ੁਭਲਤਾ, ਡੀ. ਐਮ. ਪੰਜਾਬੀ ਸਸ਼ੀ ਬਾਲਾ, ਸਮੂਹ ਵਿਸ਼ਿਆਂ ਦੇ ਬੀ. ਐਮ. ਹਾਜਰ ਸਨ।

About The Author

Leave a Reply

Your email address will not be published. Required fields are marked *

You may have missed