ਗਲਾਡਾ ਵੱਲੋਂ ਪ੍ਰਤਾਪ ਸਿੰਘ ਵਾਲਾ ‘ਚ 30 ਅਪ੍ਰੈਲ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ

– ਲਾਭਪਾਤਰੀ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ – ਮੁੱਖ ਪ੍ਰਸ਼ਾਸ਼ਕ ਗਲਾਡਾ ਸੰਦੀਪ ਕੁਮਾਰ
– ਕਿਹਾ! ਵੱਡੇ ਪੱਧਰ ‘ਤੇ ਐਨ.ਓ.ਸੀ. ਕੀਤੇ ਜਾਣਗੇ ਜਾਰੀ
(Rajinder Kumar) ਲੁਧਿਆਣਾ, 28 ਅਪ੍ਰੈਲ 2025: ਮੁੱਖ ਪ੍ਰਸ਼ਾਸ਼ਕ ਗਲਾਡਾ ਸੰਦੀਪ ਕੁਮਾਰ, ਆਈ.ਏ.ਐਸ. ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਲਾਡਾ ਵੱਲੋਂ 30 ਅਪ੍ਰੈਲ ਨੂੰ ਫਾਇਰ ਸਟੇਸ਼ਨ ਨੇੜੇ ਡੇਅਰੀ ਕੰਪਲੈਕਸ, ਹੰਬੜਾ ਰੋਡ, ਪ੍ਰਤਾਪ ਸਿੰਘ ਵਾਲਾ, ਲੁਧਿਆਣਾ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਆਨਲਾਈਨ/ਆਫਲਾਈਨ ਅਰਜ਼ੀਆਂ ਅਤੇ ਜਨਤਾ ਦੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਵੇਗਾ ਅਤੇ ਭਾਰੀ ਗਿਣਤੀ ਵਿੱਚ ਐਨ.ਓ.ਸੀ. ਜਾਰੀ ਕੀਤੇ ਜਾਣਗੇ।
ਮੁੱਖ ਪ੍ਰਸ਼ਾਸ਼ਕ ਗਲਾਡਾ, ਸੰਦੀਪ ਕੁਮਾਰ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਗਲਾਡਾ ਵੱਲੋਂ ਲਗਾਏ ਜਾ ਰਹੇ ਇਸ ਵਿਸ਼ੇਸ਼ ਕੈਂਪ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਐਨ.ਓ.ਸੀ. ਨਾਲ ਸਬੰਧਤ ਅਤੇ ਹੋਰ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾ ਕੇ ਐਨ.ਓ.ਸੀ. ਪ੍ਰਾਪਤ ਕੀਤੀ ਜਾਵੇ।