ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

0

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਫਾਜ਼ਿਲਕਾ ਨੂੰ ਵੱਡਾ ਤੋਹਫਾ

– 7 ਕਰੋੜ ਰੁਪਏ ਨਾਲ 20 ਕਿਲੋਮੀਟਰ ਪਾਈਪਲਾਈਨ ਜਰੀਏ 2000 ਘਰਾਂ ਤੱਕ ਪਹੁੰਚੇਗੀ ਪੀਣ ਦੇ ਪਾਣੀ ਦੀ ਸਪਲਾਈ, ਟੈਂਡਰ ਪ੍ਰਕਰੀਆ ਹੋਈ ਪੂਰੀ

– ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਕੈਬਨਿਟ ਮੰਤਰੀ ਨਾਲ ਮੁਲਾਕਾਤ ਕਰਕੇ ਕੀਤਾ ਧੰਨਵਾਦ

(Krishna raja) ਫਾਜਿਲਕਾ, 3 ਅਪ੍ਰੈਲ 2025: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ । ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਰਵਜੋਤ ਸਿੰਘ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਲਈ 6.98 ਕਰੋੜ ਰੁਪਏ ਜਾਰੀ ਕੀਤੇ ਹਨ ਅਤੇ ਜਿਸ ਦੀ ਟੈਂਡਰ ਪ੍ਰਕਰੀਆ ਪੂਰੀ ਕੀਤੀ ਜਾ ਚੁੱਕੀ ਹੈ, ਉਨਾਂ ਨੇ ਇਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਰਵਜੋਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੱਛਲੇ ਲੰਬੇ ਸਮੇ ਤੋਂ ਇਸ ਲਈ ਕੋਸ਼ਿਸ਼ਾਂ ਕਰ ਰਹੇ ਸਨ ਅਤੇ ਫ਼ਾਜ਼ਿਲਕਾ ਸ਼ਹਿਰ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਇਆ ਹੈ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਰਕਮ ਨਾਲ ਸ਼ਹਿਰ ਵਿੱਚ 20 ਕਿਲੋਮੀਟਰ ਲੰਬੀ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਇਸ ਨਾਲ ਲਗਭਗ 2000 ਘਰਾਂ ਤੱਕ ਪੀਣ ਦਾ ਸਾਫ ਪਾਣੀ ਪਹੁੰਚੇਗਾ।

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੇ ਖਾਸ ਕਰਕੇ ਬਾਹਰੀ ਇਲਾਕਿਆਂ ਅਤੇ ਸਲੰਮ ਖੇਤਰਾਂ ਵਿੱਚ ਇਸ ਰਕਮ ਨਾਲ ਪੀਣ ਦਾ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮੁਫਤ ਪਾਣੀ ਦੇ ਕਨੈਕਸ਼ਨ ਕਰਕੇ ਦਿੱਤੇ ਜਾਣਗੇ। ਜਿਕਰ ਯੋਗ ਹੈ ਕਿ ਫਾਜ਼ਿਲਕਾ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਲਈ ਢੁਕਵਾਂ ਨਾ ਹੋਣ ਕਰਕੇ ਵਾਟਰ ਵਰਕਸ ਅਧਾਰਤ ਪੀਣ ਦੇ ਪਾਣੀ ਦੀ ਸਪਲਾਈ ਦੀ ਬਹੁਤ ਜਰੂਰਤ ਸੀ । ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਕਰ ਰਹੇ ਸਨ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪੰਜਾਬ ਸਰਕਾਰ ਕੋਲ ਇਹ ਮੰਗ ਪ੍ਰਭਾਵੀ ਤਰੀਕੇ ਨਾਲ ਉਠਾ ਕੇ ਹਲਕੇ ਲਈ ਇੱਕ ਵੱਡੀ ਰਕਮ ਮਨਜ਼ੂਰ ਕਰਵਾਈ ਹੈ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਇਨਾਂ ਯਤਨਾਂ ਦਾ ਫਾਜ਼ਿਲਕਾ ਸ਼ਹਿਰ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਹੈ।

ਇਨਾ ਮੁਹੱਲਿਆਂ ਵਿੱਚ ਪਾਈ ਜਾਵੇਗੀ ਪਾਈਪ ਲਾਈਨ

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਰਕਮ ਨਾਲ ਧੀਗੜਾਂ ਕਲੋਨੀ, ਨਵੀਂ ਆਬਾਦੀ, ਬਾਧਾ ਲੇਕ ਦੇ ਨੇੜੇ ਵਾਲੀ ਕਲੋਨੀ, ਫਰੀਡਮ ਫਾਈਟਰ ਰੋੜ , ਮਲੋਟ ਰੋਡ ਪੈਂਚਾਂ ਵਾਲੀ ਦੇ ਨਾਲ ਵਾਲੀ ਕਲੋਨੀ, ਫਿਰੋਜ਼ਪੁਰ ਰੋੜ ਪੁੱਲ ਦੇ ਨਾਲ ਵਾਲੀ ਕਲੋਨੀ, ਸੱਚਾ ਸੌਦਾ ਡੇਰੇ ਦੇ ਸਾਹਮਣੇ, ਸ਼੍ਰੀ ਰਾਮ ਸ਼ਰਨਮ ਆਸ਼ਰਮ ਦੇ ਨੇੜੇ ਵਾਲੀ ਕਲੋਨੀ, ਅਬੋਹਰ ਰੋਡ ਬੁਲਟ ਏਜੰਸੀ ਦੇ ਪਿੱਛੇ ਤੱਕ, ਅੰਨੀ ਦਿੱਲੀ, ਧੋਬੀ ਘਾਟ, ਮਾਧਵ ਨਗਰੀ , ਵਿਜੇ ਕਲੋਨੀ ਦੇ ਸਾਹਮਣੇ ਵਾਲੀ ਕਲੋਨੀ, ਖੱਟੀਕਾ ਮੁਹੱਲਾ ਆਦਿ ਵਿੱਚ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ।  ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਪਾਈਪਲਾਈਨ ਵਿਛਾਉਣ ਦੌਰਾਨ ਜੇਕਰ ਕੋਈ ਗਲੀ ਪੱਟੀ ਜਾਵੇਗੀ ਤਾਂ ਉਸ ਦੀ ਮੁਰੰਮਤ ਵੀ ਨਾਲੋਂ ਨਾਲ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *