ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਵਲੋਂ ਮਿਸ਼ਨ ਸਮਰੱਥ ਤਹਿਤ ਚੱਲ ਰਹੇ ਸੈਮੀਨਾਰਾਂ ਦਾ ਕੀਤਾ ਗਿਆ ਨਿਰੀਖਣ

0

– ਸਮੇਂ ਦਾ ਹਾਣੀ ਤੇ ਅਪਡੇਟ ਗਿਆਨ ਲਈ ਮਿਸ਼ਨ ਸਮਰਥ ਦੇ ਸੈਮੀਨਾਰ ਲਗਾਉਣੇ ਜ਼ਰੂਰੀ – ਪਨਿਆੜ

(Krishna raja) ਪਠਾਨਕੋਟ, 11 ਮਾਰਚ 2025: ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਵੱਲੋਂ ਬਲਾਕ ਭੋਆ ਅਤੇ ਬਮਿਆਲ ਵਿੱਚ  ਮਿਸ਼ਨ ਸਮਰਥ 3.0 ਤਹਿਤ ਚੱਲ ਰਹੇ ਸੈਮੀਨਾਰਾਂ ਵਿੱਚ ਪਹੁੰਚ ਕੇ ਅਧਿਆਪਕਾਂ ਨਾਲ ਜਰੂਰੀ ਨੁਕਤੇ ਸਾਂਝੇ ਕੀਤੇ ਗਏ ਅਤੇ ਉਹਨਾਂ ਕਿਹਾ  ਕਿ ਸਮੇਂ ਦਾ ਹਾਣੀ ਅਤੇ ਅਪਡੇਟ ਗਿਆਨ ਲਈ ਮਿਸ਼ਨ ਸਮਰਥ ਦੇ ਸੈਮੀਨਾਰ ਲਗਾਉਣੇ ਜ਼ਰੂਰੀ ਹਨ । ਉਨ੍ਹਾਂ ਕਿਹਾ ਕਿ ਮਿਸ਼ਨ ਸਮਰੱਥ ਨਾਲ ਤੁਸੀ ਵਿਦਿਆਰਥੀਆਂ ਦੇ ਸਿੱਖਣ ਦਾ ਪੱਧਰ ਹੋਰ ਵਧੀਆਂ ਤਰੀਕੇ ਨਾਲ ਉੱਚਾ ਚੁੱਕ ਸਕਦੇ ਹੋ। ਉਹਨਾਂ ਅਧਿਅਪਕਾਂ ਨੂੰ ਅਪੀਲ ਕੀਤੀ ਕਿ ਨਵੇਂ ਵਿੱਦਿਅਕ ਸੈ਼ਸ਼ਨ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲ ਕਰਨ ਅਤੇ ਮਾਪਿਆਂ ਨੂੰ ਦੱਸਣ ਕਿ ਸਰਕਾਰੀ ਸਕੂਲਾਂ ਵਿੱਚ ਨਵੀਆਂ ਆਧੁਨਿਕ ਤਕਨੀਕਾਂ ਨਾਲ ਵਿਦਿਆ ਦਾ ਗਿਆਨ ਵੰਡਿਆ ਜਾ ਰਿਹਾ ਹੈ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ  ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸੈਮੀਨਾਰ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਰਿਸੋਰਸ ਪਰਸਨਾਂ ਵੱਲੋਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਦੱਸਣ ਕਿ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਮਾਪੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।

ਇਸ ਮੌਕੇ ਬਲਾਕ ਰਿਸੋਰਸ ਕੋਆਰਡੀਨੇਟਰ ਬੀਨੂੰ ਪ੍ਰਤਾਪ ਸਿੰਘ, ਰਾਜ ਕੁਮਾਰ, ਰਾਮ ਦਿਆਲ, ਸ਼ਾਮ ਲਾਲ ਸ਼ਰਮਾ, ਅਜੇ ਵਸ਼ਿਸ਼ਟ, ਚੰਦਰ ਮੋਹਨ, ਬਲਕਾਰ ਅੱਤਰੀ ਅਤੇ ਸਾਰੇ ਸੈਂਟਰ ਹੈਡ ਟੀਚਰ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *