ਡੋਲਫਿਨ ਕਾਲਜ ਚੁੰਨੀ ਕਲਾਂ ਵਿਖੇ 100 ਦਿਨਾਂ ਟੀ.ਬੀ ਕੰਪੇਨ ਅਧੀਨ ਤਪਦਿਕ ਜਾਂਚ ਸਬੰਧੀ ਕੈਂਪ ਦਾ ਆਯੋਜਨ

0

ਫਤਹਿਗੜ੍ਹ ਸਾਹਿਬ, 21 ਫਰਵਰੀ 2025: ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ.ਨਵਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਨੰਦਪੁਰ ਕਲੌੜ ਦੀ ਅਗਵਾਈ ਹੇਠ  ਸਿਹਤ ਵਿਭਾਗ ਜਿਲ੍ਹਾਂ ਫਤਿਹਗੜ੍ਹ ਸਾਹਿਬ ਵੱਲੋਂ ਡੋਲਫਿਨ ਕਾਲਜ ਚੁੰਨੀ ਕਲਾਂ ਵਿਖੇ ਡਾਇਰੈਕਟਰ ਮਲਕੀਤ ਸਿੰਘ ਬਾਵਾ,ਡੋਲਫਿਨ ਕਾਲਜ, ਦੇ ਸਹਿਯੋਗ ਨਾਲ 100 ਦਿਨਾਂ ਟੀ.ਬੀ ਕੰਪੇਨ ਅਧੀਨ ਤਪਦਿਕ ਦੀ ਬਿਮਾਰੀ ਸਬੰਧੀ ਸਕਰੀਨਿੰਗ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਟੀ.ਬੀ ਸਬੰਧੀ ਜਾਂਚ ਲਈ ਕੈਂਪ ਲਗਾ ਕੇ 100 ਐਕਸ-ਰੇ ਕੀਤੇ ਗਏ ਅਤੇ ਨਿਕਸ਼ੇ ਆਈ.ਡੀ ਬਣਾਈਆਂ ਗਈਆਂ।

ਇਸ ਮੌਕੇ ਤੇ ਜਿਲ੍ਹਾ ਤਪਦਿਕ ਅਫਸਰ ਡਾ.ਦਮਨਦੀਪ ਕੌਰ ਨੇ ਕਿਹਾ ਕਿ ਟੀ.ਬੀ ਦੀ 100 ਦਿਨਾਂ ਮੁਹਿੰਮ ਦੌਰਾਨ ਸ਼ੱਕੀ ਮਰੀਜਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਭਾਰਤ ਨੂੰ ਟੀ.ਬੀ ਮੁਕਤ ਕਰਨ ਲਈ ਮਰੀਜਾਂ ਦਾ ਇਲਾਜ਼ ਸਮੇਂ ਸਿਰ ਸ਼ੁਰੂ ਹੋਣਾ ਜਰੂਰੀ ਹੈ ਇਸ ਲਈ ਜੇਕਰ ਕਿਸੀ ਵਿਅਕਤੀ ਦਾ ਭਾਰ ਘੱਟ ਰਿਹਾ ਹੈ,ਬੁਖਾਰ ਬਾਰ ਬਾਰ ਚੜਦਾ ਹੋਵੇ,ਬਲਗਮ ਵਿੱਚ ਖੂਨ,2 ਹਫਤੇ ਤੋਂ ਵੱਧ ਖਾਂਸੀ ਹੋਵੇ ਤਾਂ ਆਪਣਾ ਐਕਸ-ਰੇ ਅਤੇ ਬਲਗਮ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਟੀ.ਬੀ ਦੀ ਸਮੇਂ ਸਿਰ ਪਛਾਣ ਕਰਕੇ ਮਰੀਜ ਦਾ ਇਲਾਜ਼ ਸ਼ੁਰੂ ਹੋ ਸਕੇ।ਇਸ ਮੌਕੇ ਤੇ ਡਾ ਗੁਰਜਿੰਦਰ ਕੌਰ ਮੈਡੀਕਲ ਅਫਸਰ, ਡਾ ਗੁਰਪ੍ਰਤਾਪ ਸਿੰਘ, ਬੀ.ਈ.ਈ ਹੇਮੰਤ ਬੋਰੀਵਾਲ, ਐਸ.ਟੀ.ਐਸ ਮਨਜੀਤ ਸਿੰਘ, ਸ਼੍ਰੀ ਦਿਲਬਾਗ ਸਿੰਘ, ਐਮ.ਐਲ.ਟੀ ਸੁਖਵਿੰਦਰ ਕੌਰ, ਸ਼੍ਰੀ ਬਲਜਿੰਦਰ ਸਿੰਘ ,ਹਰੀ ਸਿੰਘ ਹੈਲ਼ਥ ਵਰਕਰ ਅਤੇ ਕਾਲਜ ਦੇ ਵਿਦਿਆਰਥੀ ਹਾਜਰ ਸਨ।

About The Author

Leave a Reply

Your email address will not be published. Required fields are marked *