ਡਿਪਟੀ ਕਮਿਸ਼ਨਰ ਵੱਲੋਂ ਕਿਓਸਕ ਸਥਾਪਤ ਕਰਨ ਲਈ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਦੇ ਨਿਰਦੇਸ਼ ਜਾਰੀ

0

– ਐਮ.ਐਸ.ਐਮ.ਈ/ਐਸ.ਐਚ.ਜੀ. ਉਤਪਾਦਾਂ ਦੇ ਪ੍ਰਚਾਰ ਤੇ ਵਿਕਰੀ ਲਈ ਵਰਤੋਂ ਕੀਤੀ ਜਾਵੇਗੀ
(Krishna raja)

ਲੁਧਿਆਣਾ, 18 ਫਰਵਰੀ 2025: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮ.ਐਸ.ਐਮ.ਈ.) ਅਤੇ ਸੈਲਫ ਹੈਲਪ ਗਰੁੱਪਾਂ (ਐਸ.ਐਚ.ਜੀ.) ਦੇ ਉਤਪਾਦਾਂ ਦੇ ਪ੍ਰਚਾਰ, ਪ੍ਰਦਰਸ਼ਨ ਅਤੇ ਵਿਕਰੀ ਦੇ ਨਾਲ-ਨਾਲ ਇੱਕ ਜ਼ਿਲ੍ਹਾ, ਇੱਕ ਉਤਪਾਦ ਪਹਿਲਕਦਮੀ ਲਈ ਸਮਰਪਿਤ ਇੱਕ ਕਿਓਸਕ ਸਥਾਪਤ ਕਰਨ ਲਈ ਇੱਕ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਮੁੱਖ ਮੰਤਰੀ ਦੇ ਫੀਲਡ ਅਫਸਰ ਕ੍ਰਿਤਿਕਾ ਗੋਇਲ ਦੇ ਨਾਲ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਿਓਸਕ ਰਾਈਜ਼ਿੰਗ ਐਂਡ ਐਕਸੀਲੇਰੇਟਿੰਗ ਐਮ.ਐਸ.ਐਮ.ਈ. ਪ੍ਰਦਰਸ਼ਨ ਪ੍ਰੋਗਰਾਮ ਦੇ ਤਹਿਤ ਸਥਾਪਤ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਦਾ ਉਦੇਸ਼ ਨਵੀਨਤਾ, ਵਿਚਾਰਾਂ ਨੂੰ ਉਤਸ਼ਾਹਿਤ ਕਰਕੇ, ਅਭਿਆਸਾਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾ ਕੇ, ਮਾਰਕੀਟ ਪਹੁੰਚ ਨੂੰ ਵਧਾ ਕੇ, ਗਰੀਨ ਪਹਿਲਕਦਮੀਆਂ ਦਾ ਸਮਰਥਨ ਕਰਕੇ ਅਤੇ ਔਰਤਾਂ ਦੀ ਮਲਕੀਅਤ ਵਾਲੇ ਸ{ਖਮ ਅਤੇ ਛੋਟੇ ਉੱਦਮਾਂ ਲਈ ਗਰੰਟੀਆਂ ਵਧਾ ਕੇ ਐਮ.ਐਸ.ਐਮ.ਈ. ਦੀ ਲਾਗੂਕਰਨ ਸਮਰੱਥਾ ਅਤੇ ਪਹੁੰਚ ਨੂੰ ਵਧਾਉਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰੀਗਰਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਕਿਓਸਕ ਦੀਆ ਪੇਸ਼ਕਸ਼ਾਂ ਵਿੱਚ ਸ਼ਾਮਲ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਜੋਰਵਾਲ ਨੇ ਦੱਸਿਆ ਕਿ ਕਿਓਸਕ ਸਥਾਪਤ ਕਰਨ ਲਈ 15 ਲੱਖ ਰੁਪਏ ਦੇ ਫੰਡ ਅਲਾਟ ਕੀਤੇ ਜਾਣਗੇ, ਜਿਸ ਨੂੰ ਬਾਅਦ ਵਿੱਚ ਇੱਕ ਪ੍ਰਾਈਵੇਟ ਆਪਰੇਟਰ ਨੂੰ ਲੀਜ਼ ‘ਤੇ ਦਿੱਤਾ ਜਾਵੇਗਾ। ਉਨ੍ਹਾਂ ਉਦਯੋਗ ਅਤੇ ਵਣਜ (ਆਈ. ਐਂਡ ਸੀ.) ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਐਮ.ਐਸ.ਐਮ.ਈ. ਅਤੇ ਸੈਲਫ ਹੈਲਪ ਗਰੁੱਪਾਂ (ਐਸ.ਐਚ.ਜੀ.) ਦੁਆਰਾ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਦੀ ਇੱਕ ਡਾਇਰੈਕਟਰੀ ਵੀ ਤਿਆਰ ਕਰਨ ਅਤੇ ਕਿਓਸਕ ਦੀ ਸ਼ੁਰੂਆਤ ਸਬੰਧੀ ਇਨ੍ਹਾਂ ਸਮੂਹਾਂ ਨਾਲ ਮੀਟਿੰਗਾਂ ਕਰਨ, ਇਹ ਯਕੀਨੀ ਬਣਾਉਣ ਲਈ ਕਿ ਉਹ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਸ ਪਲੇਟਫਾਰਮ ਦੀ ਵਰਤੋਂ ਕਰ ਸਕਣ।

ਡਿਪਟੀ ਕਮਿਸ਼ਨਰ ਵੱਲੋਂ ਸਾਰੇ ਜ਼ਰੂਰੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨਾਂ ਕਿਸੇ ਦੇਰੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤਾ ਜਾ ਸਕੇ।

About The Author

Leave a Reply

Your email address will not be published. Required fields are marked *