ਪੰਜਾਬ ਨੈਸ਼ਨਲ ਬੈਂਕ ਵੱਲੋਂ ਹੋਮ ਲੋਨ ਐਕਸਪੋ ਦਾ ਫਾਜ਼ਿਲਕਾ ਵਿਖੇ ਆਯੋਜਨ,7 ਕਰੋੜ ਦੇ ਇੰਨ ਪ੍ਰਿੰਸੀਪਲ ਸੈਂਕਸ਼ਨ ਕੀਤੀਆਂ ਜਾਰੀ

0

– ਪੈਨ ਇੰਡੀਆ 138 ਥਾਵਾਂ ‘ਤੇ ਕਰਵਾਇਆ ਜਾ ਰਿਹਾ ਲੋਨ ਐਕਸਪੋ, ਗ੍ਰਾਹਕਾਂ ਨੂੰ ਡਿਜੀਟਲ ਪਲੇਟਫਾਰਮ ਰਾਹੀਂ ਸੁਵਿਧਾਵਾਂ ਦੇਣ ਦਾ ਉਪਰਾਲਾ

(Krishna Raja)ਫਾਜ਼ਿਲਕਾ, 7 ਫਰਵਰੀ 2025: ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਸ੍ਰੀ ਅਸ਼ੋਕ ਚੰਦਰ ਦੀ ਰਹਿਨੂਮਾਈ ਹੇਠ ਪੰਜਾਬ ਨੈਸ਼ਨਲ ਬੈਂਕ ਵੱਲੋਂ ਪੈਨ ਇੰਡੀਆ 138 ਥਾਵਾਂ *ਤੇ ਹੋਮ ਲੋਨ ਐਕਸਪੋ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਫਾਜ਼ਿਲਕਾ ਵਿਖੇ ਵੀ ਲਗਾਏ ਗਏ ਲੋਨ ਮੇਲੇ ਦੌਰਾਨ ਲਗਭਗ 7 ਕਰੋੜ ਦੇ ਇੰਨ ਪ੍ਰਿੰਸੀਪਲ ਸੈਂਕਸ਼ਨ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਰਮੀ ਕੈਂਪ ਕਮਾਂਡੈਂਟ ਸਚਿਨ ਸ਼ਰਮਾ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਤੋਂ ਇਲਾਵਾ ਪੀ.ਐਨ.ਬੀ ਸਰਕਲ ਹੈਡ ਫਾਜ਼ਿਲਕਾ ਸ੍ਰੀ ਕੁਮਾਰ ਸ਼ੈਲੰਦਰ, ਮੁਖ਼ ਦਫ਼ਤਰ ਤੋਂ  ਸ਼੍ਰੀ ਸੁਸ਼ੀਲ ਸ਼੍ਰੀਵਾਸਤਵ (ਏ.ਜੀ.ਐਮ.), ਡਿਪਟੀ ਸਰਕਲ ਹੈਡ ਸ੍ਰੀ ਸੁਭਾਸ਼ ਸ਼ਰਮਾ, ਚੀਫ ਮੈਨੇਜਰ ਪੀ.ਐਨ.ਬੀ. ਸ੍ਰੀ ਅੰਕੁਰ ਚੌਧਰੀ ਅਤੇ ਲੀਡ ਬੈਂਕ ਮੈਨੇਜਰ ਸ਼੍ਰੀ ਮੈਤਰਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਲੋਨ ਐਕਸਪੋ ਮੇਲੇ ਦਾ ਆਯੋਜਨ ਕਰਨ ਦਾ ਮੁੱਖ ਮਕਸਦ ਡਿਜੀਟਲ ਵਿਧੀ ਰਾਹੀਂ ਗ੍ਰਾਹਕਾਂ ਨੂੰ ਸੁਖਾਵੇ ਤਰੀਕੇ ਨਾਲ ਬੈਂਕ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਲੋਨ ਸਕੀਮਾਂ ਦਾ ਲਾਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਲੋਨ ਮੇਲੇ ਉਲੀਕਣਾ ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਸ੍ਰੀ ਚੰਦਰ ਦਾ ਸ਼ਲਾਘਾਯੋਗ ਉਪਰਾਲੇ ਹੈ, ਇਸ ਨਾਲ ਲੋਕਾਂ ਅੰਦਰ ਬੈਂਕ ਸਕੀਮਾਂ ਪ੍ਰਤੀ ਜਾਗਰੂਕਤਾ ਆਵੇਗੀ ਅਤੇ ਲੋਕ ਆਪਣੀ ਲੋੜ ਅਨੁਸਾਰ ਜਰੂਰਤਾ ਪੂਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੈਨ ਇੰਡੀਆ ਇਸ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾ ਕੇ ਗ੍ਰਾਹਕਾਂ ਨੂੰ ਕਾਫੀ ਫਾਇਦਾ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਇਕ ਛੱਤ ਹੇਠ ਵੱਖ—ਵੱਖ ਤਰ੍ਹਾਂ ਦੇ ਲੋਨ ਜਿਸ ਵਿਚ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ, ਪੀ.ਐਨ.ਬੀ. ਸੋਲਰ ਰੂਫਟਾਪ ਯੋਜਨਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਗ੍ਰਾਹਕਾਂ ਨੂੰ ਸੈਂਕਸ਼ਨ ਪੱਤਰ ਵੀ ਜਾਰੀ ਕੀਤੇ ਗਏ।

About The Author

Leave a Reply

Your email address will not be published. Required fields are marked *