ਵਿਧਾਇਕ ਫਾਜ਼ਿਲਕਾ ਤੇ ਉਨ੍ਹਾਂ ਦੀ ਧਰਮਪਤਨੀ ਨੇ ਸਾਬੂਆਣਾ ਗਉਸ਼ਾਲਾ ਵਿਖੇ ਪਹੁੰਚ ਕੇ ਗੁੜ ਦੀ ਸੇਵਾ ਨਿਭਾਈ
– 40 ਲੱਖ ਦੀ ਲਾਗਤ ਨਾਲ ਗਉਸ਼ਾਲਾ ਵਿਖੇ ਬਣਾਏ ਜਾ ਰਹੇ ਹਨ 4 ਸ਼ੈਡ-ਨਰਿੰਦਰ ਪਾਲ ਸਿੰਘ ਸਵਨਾ
ਫਾਜ਼ਿਲਕਾ, 20 ਜਨਵਰੀ 2025: ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਪਣੀ ਪਤਨੀ ਖੁਸ਼ਬੂ ਸਾਵਨਸੁਖਾ ਸਵਨਾ ਸਮੇਤ ਸਾਬੂਆਣਾ ਵਿਖੇ ਬਣੀ ਗਉਸ਼ਾਲਾ ਵਿਖੇ ਪਹੁੰਚ ਕੇ ਗਉਵੰਸ਼ ਨੂੰ ਗੁੜ ਖਵਾ ਕੇ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਗਉਵੰਸ਼ ਦੀ ਸੰਭਾਲ ਲਈ ਜਿਥੇ ਗਉਸ਼ਾਲਾ ਸਟਾਫ ਵੱਲੋਂ ਰੱਖ-ਰਖਾਵ ਕੀਤਾ ਜਾਂਦਾ ਹੈ ਉਥੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਰੱਖ-ਰਖਾਵ ਵਾਸਤੇ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਗਉਸ਼ਾਲਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ 4 ਸ਼ੈਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੈਡਾਂ ਦੀ ਉਸਾਰੀ ਨਾਲ ਗਉਵੰਸ਼ ਨੂੰ ਹੋਰ ਬਿਹਤਰ ਤਰੀਕੇ ਨਾਲ ਰਖਿਆ ਜਾ ਸਕੇਗਾ। ਉਨ੍ਹਾਂ ਆਖਿਆ ਕਿ ਗਉਵੰਸ਼ ਦੀ ਭਲਾਈ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਉਵੰਸ਼ ਦੀ ਬਿਹਤਰੀ ਲਈ ਸਮਾਜ ਸੇਵੀ ਕਾਰਜਾਂ ਵਿਚ ਹਰ ਇਕ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਗਉਵੰਸ਼ ਨੂੰ ਸਿਹਤ ਪੱਖੋਂ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੇ ਰੱਖ ਰਖਾਵ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਸਮਾਜ ਸੇਵੀਆ ਨੂੰ ਦਾਨ-ਪੁੰਨ ਦੀ ਸੇਵਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਉਵੰਸ਼ ਦੀ ਭਲਾਈ ਲਈ ਜਿੰਨੀ ਸੇਵਾ ਅਰਪਨ ਕੀਤੀ ਜਾਵੇ ਉਨੀ ਘੱਟ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਸੀ।