ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ ਵਿਖੇ ਖੁੱਲ੍ਹੇਗਾ ਗੁਰਮਤਿ ਵਿਦਿਆਲਿਆ- ਸ੍ਰੀਮਹੰਤ ਰੇਸ਼ਮ ਸਿੰਘ
-ਪੰਚਾਇਤੀ ਅਖਾੜਾ ਨਿਰਮਲਾ ਡੇਰਾ ਧਰਮ ਧੁਜਾ ਵਿਖੇ ਮਹਾਨ ਗੁਰਮਤਿ ਸਮਾਗਮ ਸੰਪੰਨ
-ਨਿਰਮਲ ਭੇਖ ਦੇ ਵੱਡੀ ਗਿਣਤੀ ਮਹੰਤਾਂ ਸਮੇਤ ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਵਿਧਾਇਕ ਹਰਮੀਤ ਪਠਾਣਮਾਜਰਾ, ਬਿਜਲੀ ਨਿਗਮ ਦੇ ਏ.ਐਮ. ਜਸਵੀਰ ਸਿੰਘ ਸੁਰ ਸਿੰਘ ਵੀ ਰਹੇ ਮੌਜੂਦ
ਪਟਿਆਲਾ, 18 ਦਸੰਬਰ 2024: ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ, ਤੋਪਖਾਨਾ ਮੋੜ ਪਟਿਆਲਾ ਦੇ ਸ੍ਰੀਮਹੰਤ ਰੇਸ਼ਮ ਸਿੰਘ ਸੇਖਵਾਂ ਨੇ ਅੱਜ ਐਲਾਨ ਕੀਤਾ ਹੈ ਕਿ ਪੰਚਾਇਤੀ ਅਖਾੜਾ ਨਿਰਮਲਾ ਵਿਖੇ ਗੁਰਮਤਿ ਵਿਦਿਆਲਿਆ ਖੋਲ੍ਹਿਆ ਜਾਵੇਗਾ, ਜਿੱਥੇ ਕਿ ਗੁਰਮਤਿ ਦੇ ਨਾਲ-ਨਾਲ ਸੰਸਕ੍ਰਿਤ, ਸੰਗੀਤ ਤੇ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਰਾ ਧਰਮ ਧੁਜਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਨਿਰਮਲ ਪੰਥ ਦੀ ਸੇਵਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਡੇਰੇ ਦੇ ਪਹਿਲੇ ਸ੍ਰੀਮਹੰਤ ਬਾਬਾ ਮਹਿਤਾਬ ਸਿੰਘ ਦੇ ਪਾਏ ਪੂਰਨਿਆਂ ਉਪਰ ਚੱਲੇਗਾ।
ਸ੍ਰੀਮਹੰਤ ਰੇਸ਼ਮ ਸਿੰਘ ਇੱਥੇ ਡੇਰਾ ਧਰਮ ਧੁਜਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਮਹਾਨ ਧਾਰਮਿਕ ਸਮਾਗਮ ਮੌਕੇ ਪੁੱਜੇ ਸਮੁੱਚੇ ਨਿਰਮਲ ਭੇਖ ਦੇ ਸੰਤਾਂ-ਮਹੰਤਾਂ ਅਤੇ ਖਟ ਦਰਸ਼ਨ ਦੇ ਸਾਧੂਆਂ ਦਾ ਧੰਨਵਾਦ ਕਰ ਰਹੇ ਸਨ। ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਾਰ ਸੇਵਾ, ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ, ਪੰਜਾਬ ਰਾਜ ਬਿਜਲੀ ਨਿਗਮ ਦੇ ਮੈਂਬਰ ਪ੍ਰਬੰਧਕੀ ਜਸਵੀਰ ਸਿੰਘ ਸੁਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਪੰਚਾਇਤੀ ਅਖਾੜਾ ਨਿਰਮਲਾ ਨੂੰ ਵਿਕਸਤ ਕਰਨ ਲਈ ਉਹ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।
ਅੱਜ ਸੰਪੰਨ ਹੋਏ ਇਸ ਭੰਡਾਰੇ ਮੌਕੇ ਸਮੁੱਚੇ ਨਿਰਮਲ ਭੇਖ ਨੇ ਸ੍ਰੀਮਹੰਤ ਰੇਸ਼ਮ ਸਿੰਘ ਸੇਖਵਾਂ ਦੀ ਅਗਵਾਈ ਹੇਠ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ਦੀ ਵੀ ਵਰਤੋਂ ਕੀਤੀ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਪੰਜਾਬ ਵਿੱਚੋਂ ਪੂਰੇ ਸੰਸਾਰ ਤੱਕ ਪੁੱਜਦਾ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਮਹੰਤਾਂ ਤੇ ਸ਼ਾਸਤਰੀ ਜਨਾਂ ਨੇ ਗੁਰਮਤਿ ਵਿਖਿਆਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਚਲਾਏ ਨਿਰਮਲੇ ਭੇਖ ਨੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪੁਰਾਤਨ ਸਮੇਂ ਵਿੱਚ ਵੀ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਇਹ ਸੇਵਾ ਭਵਿੱਖ ਵਿੱਚ ਵੀ ਸੰਗਤ ਨੂੰ ਗੁਰੂ ਨਾਲ ਜੋੜਦੇ ਹੋਏ ਜਾਰੀ ਰਹੇਗੀੇ।
ਇਸ ਮੌਕੇ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਅਮਰੀਕ ਸਿੰਘ ਅੰਮ੍ਰਿਤਸਰ, ਮਹੰਤ ਕਸ਼ਮੀਰ ਸਿੰਘ ਕੋਟਭਾਈ, ਮਹੰਤ ਬਲਜਿੰਦਰ ਸਿੰਘ ਕਾਉਂਕੇ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਜਗਦੀਸ਼ ਦਾਸ ਕੋਤਵਾਲ, ਮਹੰਤ ਵਿਜੇ ਨਾਥ ਯੋਗੀ ਪਟਿਆਲਾ, ਸੰਤ ਰਣਪ੍ਰੀਤ ਸਿੰਘ ਬਰਨਾਲਾ, ਮਹੰਤ ਭਗਵਾਨ ਦਾਸ ਚੌਰਾ, ਮਹੰਤ ਜੀਤ ਦਾਸ ਵੱਡੀ ਦੌਣ, ਮਹੰਤ ਰਾਮਦਾਸ ਪਟਿਆਲਾ, ਮਹੰਤ ਪਰਮਿੰਦਰ ਦਾਸ, ਮਹੰਤ ਗੁਰਵਿੰਦਰ ਦਾਸ, ਮਹੰਤ ਪ੍ਰਮੇਸ਼ਰ ਦਾਸ, ਮਹੰਤ ਛੋਟੂ ਗਿਰ ਅੱਧਵਾਲਾ ਪੀਰ, ਮਹੰਤ ਸੰਗਤ ਗਿਰੀ ਸਨੌਰ, ਮਹੰਤ ਭਜਨ ਦਾਸ, ਮਹੰਤ ਪ੍ਰੇਮ ਸਿੰਘ ਡੇਰਾ ਏਕੜ ਹਰਿਦੁਆਰ, ਮਹੰਤ ਸੁਭਾਸ਼ ਦਾਸ ਡੇਰਾ ਯੋਗੀ ਘਾਟ, ਮਹੰਤ ਸੁੰਦਰ ਦਾਸ ਪੰਜਗਰਾਂਈ, ਮਹੰਤ ਜਗਦੇਵ ਮੁਨੀ ਖਾਈ, ਮਹੰਤ ਗੁਰਬੰਤ ਦਾਸ ਰੌਂਤਾ, ਅਚਾਰੀਆ ਸਵਾਮੀ ਡਾ. ਰਾਜੇਸ਼ਵਰਾ ਨੰਦ ਅੰਬਾਲਾ, ਮਹੰਤ ਕੇਸ਼ਵਾ ਨੰਦ ਅੰਬਾਲਾ, ਮਹੰਤ ਪ੍ਰੀਤਮ ਸਿੰਘ ਡੁਮੇਲੀ, ਮਹੰਤ ਗੁਰਮੁੱਖ ਸਿੰਘ ਲੋਪੋਂ, ਮਹੰਤ ਜਸਵੀਰ ਸਿੰਘ ਲੋਪੋਂ, ਮਹੰਤ ਬਿਕਰਮਜੀਤ ਸਿੰਘ ਚੀਮਾ, ਮਹੰਤ ਸੁਰਜੀਤ ਸਿੰਘ ਹਰੀਕੇ ਕਲਾਂ, ਸੰਤ ਗੁਰਪ੍ਰੀਤ ਸਿੰਘ ਬਰਨਾਲਾ, ਮਹੰਤ ਕਮਲਜੀਤ ਸਿੰਘ ਸ਼ਾਸਤਰੀ, ਮਹੰਤ ਅਨੂਪ ਸਿੰਘ ਕੁਤੀਵਾਲ, ਮਹੰਤ ਮੁਖੀਏ ਜਗਜੀਤ ਸਿੰਘ ਹਰਿਦੁਆਰ, ਮਹੰਤ ਮੋਹਣ ਸਿੰਘ ਭਜਨਗੜ੍ਹ ਹਰਿਦੁਆਰ, ਮਹੰਤ ਜੁਗਰਾਜ ਸਿੰਘ ਲੋਪੋਂ ਲੰਗਰਾਂ ਵਾਲੇ, ਮਹੰਤ ਹਰਕੀਰਤ ਸਿੰਘ, ਮਹੰਤ ਲਾਲ ਦਾਸ ਕਾਲੇ ਮੂੰਹ ਵਾਲੀ ਬਗੀਚੀ, ਮਹੰਤ ਬਲਵਿੰਦਰ ਸਿੰਘ ਅਜੀਤਵਾਲ, ਮਹੰਤ ਗੁਰਨਾਮ ਸਿੰਘ ਭਗਤਾ, ਮਹੰਤ ਵਾਹਿਗੁਰੂ ਸਿੰਘ, ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਬਾਬਾ ਸੁਖਚੈਨ ਸਿੰਘ, ਬਾਬਾ ਸਤਪਾਲ ਸਿੰਘ ਭੂਰੇ, ਮਹੰਤ ਰਾਮ ਚੰਦਰ ਮੋਤੀ ਬਾਗ ਬੀੜ, ਮਹੰਤ ਭਗਵਾਨ ਗਿਰੀ ਸ਼ੇਰਾਂ ਵਾਲਾ ਗੇਟ, ਮਹੰਤ ਦਰਸ਼ਨ ਗਿਰ ਡੇਰਾ ਆਪੋਆਪ, ਮਹੰਤ ਮੁਕੰਦ ਗਿਰੀ, ਮਹੰਤ ਸੰਤੋਖ ਦਾਸ ਦੁੜਾਵਾ, ਮਹੰਤ ਸੁੱਧ ਮੁਨੀ ਜੀ ਨਿਰਵਾਲ ਚੂਹੜ ਚੱਕ, ਮਹੰਤ ਸੁਖਦੇਵ ਸਿੰਘ ਜੋਗਾਨੰਦ, ਮਹੰਤ ਬਸੰਤ ਦਾਸ, ਮਹੰਤ ਅਮਨਦੀਪ ਸਿੰਘ ਉਗੋਂਕੇ, ਮਹੰਤ ਇੰਰਜੀਤ ਸਿੰਘ ਸੁਖਾਪੁਰ ਮੌੜ, ਮਹੰਤ ਮਨਸੂਰ ਦੇਵਾ, ਮਹੰਤ ਜਸਪਾਲ ਸਿੰਘ, ਮਹੰਤ ਸਤਨਾਮ ਸਿੰਘ ਕਪੂਰੇ, ਮਹੰਤ ਸੁਖਚੈਨ ਸਿੰਘ ਅੰਮ੍ਰਿਤਸਰ, ਮਹੰਤ ਬਲੌਰ ਸਿੰਘ ਪੰਜਗਰਾਈ, ਮਹੰਤ ਸੁਰਿੰਦਰ ਪਾਲ ਹਰੀਕੇ ਕਲਾਂ, ਮਹੰਤ ਗਰੀਬ ਦਾਸ ਕੋਟਕਪੂਰਾ, ਮਹੰਤ ਤਰਲੋਚਨ ਸਿੰਘ ਬਸੀਆਂ, ਬਲਵਿੰਦਰ ਸਿੰਘ ਫਰਵਾਹੀ, ਮਹੰਤ ਚੇਤਨ ਦਾਸ ਪਟਿਆਲਾ, ਮਹੰਤ ਬਸੰਤ ਦਾਸ ਅਕਲੀਆਂ, ਮਹੰਤ ਜਗਰੂਪ ਸਿੰਘ ਬੁੱਗਰਾਂ, ਮਹੰਤ ਗੰਡਾ ਸਿੰਘ ਬੁੱਗਰਾਂ ਆਦਿ ਸਮੇਤ ਵੱਡੀ ਗਿਣਤੀ ਨਿਰਮਲੇ ਭੇਖ ਦੇ ਸਾਧੂ ਸੰਤ ਤੇ ਸੰਗਤ ਮੌਜੂਦ ਰਹੀ।