ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਨੌਵੀਂ ਅਤੇ ਗਿਆਰਵੀਂ ਵਿੱਚ ਦਾਖਲੇ ਲਈ 8 ਫਰਵਰੀ ਨੂੰ ਹੋਵੇਗੀ ਪ੍ਰੀਖਿਆ

0

– ਵਿਦਿਆਰਥੀ 26 ਨਵੰਬਰ ਤੱਕ ਕਰ ਸਕਦੇ ਨੇ ਆਨਲਾਈਨ ਅਪਲਾਈ

ਫਾਜ਼ਿਲਕਾ 23 ਨਵੰਬਰ 2024 : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2025-26 ਦੌਰਾਨ ਨੌਵੀਂ ਅਤੇ ਗਿਆਰਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ 8 ਫਰਵਰੀ 2025 ਦਿਨ ਸ਼ਨੀਵਾਰ ਨੂੰ ਹੋਵੇਗੀ । ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਏ.ਕੇ. ਵਰਮਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਉਕਤ ਜਮਾਤਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ ਫਾਜ਼ਿਲਕਾ ਜ਼ਿਲੇ ਦੇ ਨਿਵਾਸੀ ਹੋਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਅਗਲੇ ਸਾਲ ਨੌਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਅਜਿਹੇ ਇਸ ਵੇਲੇ ਅੱਠਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀ, ਜਿਨਾਂ ਦਾ ਜਨਮ 1 ਮਈ 2010 ਤੋਂ 31 ਜੁਲਾਈ 2012 (ਦੋਨੇ ਮਿਤੀਆਂ ਸ਼ਾਮਿਲ) ਦੇ ਦਰਮਿਆਨ ਹੋਇਆ ਹੋਵੇ, ਇਹ ਪ੍ਰੀਖਿਆ ਦੇ ਸਕਦੇ ਹਨ। ਇਸੇ ਤਰਾਂ ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਇੱਛੁਕ ਜਿਹੜੇ ਵਿਦਿਆਰਥੀ ਹੁਣ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਹਨ ਅਤੇ ਫਾਜ਼ਿਲਕਾ ਦੇ ਬੋਨਾਫਾਈਡ ਨਿਵਾਸੀ ਹਨ ਉਹਨਾਂ ਦਾ ਜਨਮ ਇੱਕ ਜੂਨ 2008 ਤੋਂ 31 ਜੁਲਾਈ 2010 (ਦੋਨੇ ਮੀਤੀਆਂ ਸ਼ਾਮਿਲ) ਦਰਮਿਆਨ ਹੋਇਆ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਲਈ ਅਰਜੀ ਕੇਵਲ ਆਨਲਾਈਨ ਮਾਧਿਅਮ ਰਾਹੀਂ ਹੀ ਦਿੱਤੀ ਜਾ ਸਕਦੀ ਹੈ। ਇਸ ਲਈ ਆਨਲਾਈਨ ਅਰਜੀ ਦੇਣ ਦੇ ਲਿੰਕ ਹੇਠ ਲਿਖੇ ਅਨੁਸਾਰ ਹਨ:
ਨੌਵੀਂ ਜਮਾਤ ਲਈ ਅਰਜੀ ਦੇਣ ਲਈ ਲਿੰਕ: https://cbseitms.nic.in/2024/nvsix
ਗਿਆਰਵੀਂ ਜਮਾਤ ਲਈ ਅਰਜੀ ਦੇਣ ਲਈ ਲਿੰਕ: https://cbseitms.nic.in/2024/nvsxi_11
ਆਨਲਾਈਨ ਅਰਜੀ ਦੇਣ ਦੀ ਆਖਰੀ ਮਿਤੀ 26 ਨਵੰਬਰ 2024 ਹੈ।

About The Author

Leave a Reply

Your email address will not be published. Required fields are marked *