ਡੀਏਪੀ ਖਾਦ ਦੀਆਂ ਦੁਕਾਨਾਂ ਦੀ ਜਾਂਚ ਜਾਰੀ, ਕਾਲਾਬਜਾਰੀ ਨੂੰ ਰੋਕਣ ਲਈ ਸਰਕਾਰ ਹੋਈ ਗੰਭੀਰ

0

ਫਾਜਿ਼ਲਕਾ, 3 ਨਵੰਬਰ 2024 : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡੀਏਪੀ ਖਾਦ ਦੀ ਕਿਸੇ ਵੀ ਪ੍ਰਕਾਰ ਦੀ ਕਾਲਾਬਜਾਰੀ ਨੂੰ ਰੋਕਣ ਲਈ ਸਖ਼ਤ ਮੁਹਿੰਮ ਵਿੱਢੀ ਗਈ ਹੈ। ਇਸ ਲੜੀ ਵਿਚ ਫਾਜਿਲ਼ਕਾ ਜਿਲ੍ਹੇ ਵਿਚ ਸਿਵਲ ਅਧਿਕਾਰੀਆਂ ਦੀ ਅਗਵਾਈ ਵਿਚ 4 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇੰਨ੍ਹਾਂ ਵੱਲੋਂ ਹੁਣ ਤੱਕ 41 ਦੁਕਾਨਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦਿੱਤੀ ਹੈ।

ਡਾ: ਸੰਦੀਪ ਰਿਣਵਾਂ ਨੇ ਦੱਸਿਆ ਕਿ ਇਹ ਟੀਮ ਅਵੈਧ ਭੰਡਾਰਨ ਦੀ ਜਾਂਚ ਕਰਨ ਦੇ ਨਾਲ ਨਾਲ ਹੀ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਕਿਤੇ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਕੋਈ ਹੋਰ ਦਵਾਈ ਜਬਰਦਸਤੀ ਤਾਂ ਨਹੀਂ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਲਈ ਸਰਕਾਰ ਵੱਲੋਂ ਸਿਕਾਇਤ ਲਈ ਨੰਬਰ ਵੀ ਜਾਰੀ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਡੀਏਪੀ ਖਾਦ ਸਬੰਧੀ ਜੇਕਰ ਕਿਧਰੇ ਕਾਲਾਬਜਾਰੀ ਜਾਂ ਖਾਦ ਨਾਲ ਹੋਰ ਸਮਾਨ ਦਿੱਤੇ ਜਾਣ ਦੀ ਸਿ਼ਕਾਇਤ ਹੋਵੇ ਤਾਂ 1100 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਇਸਤੋਂ ਬਿਨ੍ਹਾਂ ਵਟਸਅੱਪ ਨੰਬਰ 98555—01076 ਤੇ ਵੀ ਸਿ਼ਕਾਇਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਟੀਮਾਂ ਨੇ ਦੁਕਾਨਾਂ ਤੇ ਜਾਂਚ ਦੌਰਾਨ ਕਿਤੇ ਕੋਈ ਗੜਬੜੀ ਨਹੀਂ ਪਾਈ ਗਈ ਅਤੇ ਦੁਕਾਨ ਵਿਕ੍ਰੇਤਾਵਾਂ ਵੱਲੋਂ ਸਟਾਕ ਦਾ ਸਹੀ ਰਿਕਾਰਡ ਰੱਖਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਭਰਾ ਡੀਏਪੀ ਦੀ ਥਾਂ ਤੇ ਐਨਪੀਕੇ 12:32:16 ਜਾਂ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਜਾਂ ਐਨਪੀਕੇ 10:26:26 ਦੀ ਵਰਤੋਂ ਵੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਕ੍ਰੇਤਾ ਨੇ ਕਿਸਾਨਾਂ ਨੂੰ ਖਾਦਾਂ ਨਾਲ ਬੇਲੋੜਾ ਸਮਾਨ ਦੇਣ ਦੀ ਕੋਸਿ਼ਸ ਕੀਤੀ ਜਾਂ ਵੱਧ ਕੀਮਤ ਲਗਾਈ ਜਾਂ ਕਾਲਾਬਜਾਰੀ ਕੀਤੀ ਤਾਂ ਅਜਿਹੇ ਲੋਕਾਂ ਖਿਲਾਫ ਵਿਭਾਗ ਵੱਲੋਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *