‘ਬਿਲ ਲਿਆਓ, ਇਨਾਮ ਪਾਓ’ ਸਕੀਮ ਦਾ ਜ਼ਿਲ੍ਹਾ ਨਿਵਾਸੀ ਲਾਭ ਉਠਾਉਣ : ਡਿਪਟੀ ਕਮਿਸ਼ਨਰ

0

– ਕਿਹਾ, ਹਰੇਕ ਮਹੀਨੇ ‘ਮੇਰਾ ਬਿਲ’ ਐਪ ‘ਤੇ ਆਪਣਾ ਬਿੱਲ ਅਪਲੋਡ ਕਰਨ ਵਾਲੇ ਨਾਗਰਿਕਾਂ ਦਾ ਕੱਢਿਆ ਜਾਂਦੇ ਡਰਾਅ

– ਸਕੀਮ ਦਾ ਉਦੇਸ਼ ਲੋਕਾਂ ਨੂੰ ਟੈਕਸ ਕਾਨੂੰਨਾਂ ਬਾਰੇ ਜਾਗਰੂਕ ਕਰਨਾ, ਟੈਕਸ ਨਿਯਮਾਂ ਦੀ ਪਾਲਣ ਤੇ ਖਪਤਾਕਾਰਾਂ ਨੂੰ ਬਿੱਲ ਪ੍ਰਾਪਤ ਲਈ ਪ੍ਰੇਰਿਤ ਕਰਨਾ : ਡੀ.ਸੀ

– ਲੋਕਾਂ ਨੂੰ ‘ਮੇਰਾ ਬਿਲ’ ਐਪ ਦਾ ਲਾਭ ਲੈਣ ਦੀ ਅਪੀਲ

ਪਟਿਆਲਾ, 13 ਅਕਤੂਬਰ 2024 : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਕਰ ਵਿਭਾਗ ਵੱਲੋਂ ‘ਮੇਰਾ ਬਿਲ’ ਐਪ ਰਾਹੀਂ ਚਲਾਈ ਜਾ ਰਹੀ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਨਾਗਰਿਕ ਖਰੀਦੀਆਂ ਵਸਤਾਂ ਤੇ ਸੇਵਾਵਾਂ ਦਾ ਬਿਲ ਜਰੂਰ ਹਾਸਲ ਕਰਕੇ ਇਸ ਨੂੰ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਹਰ ਮਹੀਨੇ 29 ਲੱਖ ਰੁਪਏ ਤੱਕ ਦੇ 290 ਇਨਾਮ ਜਿੱਤ ਸਕਦੇ ਹਨ।

ਡਾ. ਪ੍ਰੀਤੀ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਸਮਾਨ ਖਰੀਦਣ ਮੌਕੇ ਡੀਲਰ ਕੋਲੋਂ ਇਸਦਾ ਬਿੱਲ ਜਰੂਰ ਲੈਣ ਅਤੇ ਇਸ ਬਿਲ ਨੂੰ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਚਲਾਈ ਜਾ ਰਹੀ ਮੋਬਾਇਲ ਐਪ ਮੇਰਾ ਬਿਲ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਅਪਲੋਡ ਕਰਨ। ਇਨ੍ਹਾਂ ਅਪਲੋਡ ਕੀਤੇ ਗਏ ਬਿਲਾਂ ਵਿੱਚੋਂ ਹਰ ਮਹੀਨੇ ਡਰਾਅ ਕੱਢਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਨਾਗਰਿਕਾਂ ਵਿੱਚ ਟੈਕਸ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣਾ, ਟੈਕਸ ਨਿਯਮਾਂ ਦੀ ਪਾਲਣਾ ਕਰਨਾ, ਖਪਤਕਾਰਾਂ ਨੂੰ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਤੇ ਡੀਲਰਾਂ ਨੂੰ ਖਪਤਕਾਰਾਂ ਨੂੰ ਬਿੱਲ ਜਾਰੀ ਕਰਨ ਲਈ ਉਤਸ਼ਾਹਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ, ਡੀਜ਼ਲ, ਕੱਚਾ ਤੇਲ, ਹਵਾਬਾਜ਼ੀ, ਟਰਬਾਈਨ ਤੇਲ ਅਤੇ ਸ਼ਰਾਬ ਦੇ ਵਿਕਰੀ ਬਿਲਾਂ ਨੂੰ ਇਸ ਮੇਰਾ ਬਿਲ ਐਪ ਉਪਰ ਅਪਲੋਡ ਨਹੀਂ ਕੀਤਾ ਜਾ ਸਕੇਗਾ ਜਦੋਂ ਕਿ ਖਪਤਕਾਰ ਹੋਰ ਕਿਸੇ ਵੀ ਵਸਤੂ ਦੇ 200 ਰੁਪਏ ਦੇ ਮੁੱਲ ਤੋਂ ਉਪਰਲੇ ਬਿਲਾਂ ਨੂੰ ਅਪਲੋਡ ਕਰ ਸਕਣਗੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਰਾਜ ਪੱਧਰ ਉਤੇ 290 ਇਨਾਮ ਕੱਢੇ ਜਾਣਗੇ ਅਤੇ ਹਰ ਜ਼ਿਲ੍ਹੇ ਵਿੱਚ 10 ਇਨਾਮ ਦਿੱਤੇ ਜਾਣਗੇ ਅਤੇ ਇਹ ਇਨਾਮ ਜ਼ਿਲ੍ਹਾ ਪੱਧਰ ‘ਤੇ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਉਪਭੋਗਤਾ ਰਿਟੇਲ ਬਿੱਲ ਦੇ ਵੇਰਵੇ ‘ਮੇਰਾ ਬਿੱਲ’ ਐਪ ‘ਤੇ ਅੱਪਲੋਡ ਕਰਨ ਸਮੇਂ ਡੀਲਰ ਦਾ ਜੀਐਸਟੀਆਈਐਨ, ਡੀਲਰ ਦਾ ਪਤਾ, ਬਿੱਲ ਨੰਬਰ ਤੇ ਬਿੱਲ ਰਕਮ ਜਮਾਂ ਕਰੇਗਾ ਅਤੇ ਬਿੱਲ ਨੂੰ ਮਹੀਨੇ ਦੀ ਆਖਰੀ ਮਿਤੀ ਤੋਂ ਪਹਿਲਾਂ ਅਪਲੋਡ ਕਰਨਾ ਜ਼ਰੂਰੀ ਹੈ ਜਿਸ ਮਹੀਨੇ ਵਿੱਚ ਖਰੀਦ ਕੀਤੀ ਗਈ ਹੈ। ਇਕ ਵਿਅਕਤੀ ਇਕ ਮਹੀਨੇ ਦੇ ਦੌਰਾਨ ਸਿਰਫ਼ ਇਕ ਇਨਾਮ ਲਈ ਯੋਗ ਹੋਵੇਗਾ।

About The Author

Leave a Reply

Your email address will not be published. Required fields are marked *

error: Content is protected !!